ਜੰਗਲ ਵਿਚ ਬਾਂਦਰਾਂ ਦੇ ਗਰੁੱਪ ਨੇ ਸਕੂਲ ਖੋਲ ਲਿਆ..
ਸ਼ੇਰ ਕੋਲੋਂ ਸਿ਼ਫਾਰਿਸ਼ ਪਵਾ ਲਈ..ਹੁਣ ਹਰੇਕ ਜਨੌਰ ਲਈ ਬੱਚੇ ਸਕੂਲ ਭੇਜਣੇ ਜਰੂਰੀ ਕਰ ਦਿਤੇ ਗਏ!
ਅਖੀਰ ਰਿਜਲਟ ਆਇਆ..ਜਿਰਾਫ ਅਤੇ ਹਾਥੀ ਦੇ ਬੱਚੇ ਫੇਲ ਹੋ ਗਏ..ਰੁੱਖਾਂ ਤੇ ਚੜਨ ਵਾਲੇ ਸਬਜੈਕਟ ਵਿਚੋਂ..!
ਮੱਛੀਆਂ ਦਾ ਪੂੰਗ ਵੀ ਫੇਲ ਹੋ ਗਿਆ..ਜਮੀਨ ਤੇ ਤੁਰਨ ਵਾਲੇ ਸਬਜੈਕਟ ਵਿਚੋਂ..!
ਮਾਹੌਲ ਵੇਖ ਬਾਂਦਰਾਂ ਨੇ ਹੁਣ ਟਿਊਸ਼ਨ ਵਾਲਾ ਸ਼ੋਸ਼ਾ ਛੱਡ ਦਿੱਤਾ..
ਹਾਥੀਆਂ ਤੇ ਜਿਰਾਫ ਦੇ ਬੱਚਿਆਂ ਨੇ ਰੁੱਖਾਂ ਤੇ ਚੜਨ ਦੀ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ..
ਹੁਣ ਨਿੱਕੀਆਂ ਮੱਛੀਆਂ ਨੂੰ ਪਾਣੀ ਵਿਚੋਂ ਬਾਹਰ ਨਿੱਕਲ ਜਮੀਨ ਤੇ ਤੁਰਨਾ ਪੈਂਦਾ..ਉਹ ਹਮੇਸ਼ਾਂ ਰੋਂਦੀਆਂ ਹੀ ਰਹਿੰਦੀਆਂ..ਹਾੜੇ ਕੱਢਦੀਆਂ ਸਾਨੂੰ ਪਾਣੀ ਵਿਚ ਹੀ ਰਹਿਣ ਦਿੱਤਾ ਜਾਵੇ..ਨਿੱਕੇ-ਨਿੱਕੇ ਕੂਚੁਕੁੰਮੇ ਦੌੜਨ ਦੀ ਟਰੇਨਿੰਗ ਲੈਂਦੇ..ਕੋਲੋਂ ਲੰਘਦੇ ਖਰਗੋਸ਼ ਦੇ ਬੱਚੇ ਟਿੱਚਰਾਂ ਕਰਦੇ!
ਰਿਜਲਟ ਆਇਆ..ਇਸ ਵਾਰ ਵੀ ਸਾਰੇ ਦੋਬਾਰਾ ਫੇਲ ਹੋ ਗਏ..
ਤੈਸ਼ ਵਿਚ ਆਏ ਹਾਥੀ ਨੇ ਤਾਂ ਸ਼ਰੇਆਮ ਨਿਆਣੇ ਕੁੱਟਣੇ ਸ਼ੁਰੂ ਕਰ ਦਿੱਤੇ..ਅਖੇ ਐਨੀਆਂ ਟਿਊਸ਼ਨਾਂ..ਐਨੀ ਮਹਿੰਗੀ ਕੋਚਿੰਗ..ਤਾਂ ਵੀ ਫੇਲ ਹੋ ਗਏ ਓ..ਮੁੱਛ ਨੀਵੀਂ ਕਰਵਾ ਦਿੱਤੀ..ਇੱਜਤ ਮਿੱਟੀ ਵਿਚ ਰੋਲ ਦਿੱਤੀ..!
ਕੋਲ ਦੋ ਸੌ ਸਾਲ ਪੂਰਾਣਾ ਬੋਹੜ ਦਾ ਰੁੱਖ..ਸਭ ਕੁਝ ਵੇਖ ਰਿਹਾ ਸੀ..ਆਖਣ ਲੱਗਾ..ਤਾਂ ਕੀ ਹੋਇਆ ਜੇ ਉਹ ਰੁੱਖ ਤੇ ਨਹੀਂ ਚੜ ਸਕਿਆ..ਰੱਬ ਨੇ ਏਡੀ ਵੱਡੀ ਸੁੰਡ ਤੇ ਦਿੱਤੀ ਹੀ ਹੈ..ਜੋ ਮਰਜੀ ਤੋੜ ਲਵੇ..ਰੁੱਖ ਉੱਤੇ ਜਰੂਰ ਚੜਾਉਣਾ..!
ਪਰ ਹਾਥੀ ਆਖਣ ਲੱਗਾ ਨਹੀਂ ਇਸਨੂੰ ਰੁੱਖਾਂ ਤੇ ਚੜਨਾ ਤੇ ਆਉਣਾ ਹੀ ਚਾਹੀਦਾ..ਇਹੋ ਰਿਵਾਜ ਹੈ..ਇਹੋ ਟਰੈਂਡ ਏ..ਇਹੋ ਰੁਝਾਨ ਏ ਅੱਜ ਕੱਲ!
ਇਹ ਦਲੀਲ ਸੁਣ ਬਾਬੇ ਬੋਹੜ ਨੇ ਦੋ ਹੰਝੂ ਕੇਰੇ ਤੇ ਚੁੱਪ ਹੋ ਗਿਆ!
ਆਓ ਆਲੇ-ਦਵਾਲੇ ਵੱਲ ਝਾਤ ਮਾਰੀਏ..
ਅਗਲੀ ਪੀੜੀ ਦਾ ਡਾਕਟਰ ਬਣਨਾ ਬੇਹੱਦ ਜਰੂਰੀ ਏ..ਐਨਾ ਵੱਡਾ ਕਲੀਨਿਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Mudki wala Sekhon
ਬਹੁਤ ਖੂਬ