ਪਿਛਲੇ ਭਾਗ ਵਿੱਚ ਦੇਖਿਆ ਕਿ ਦਿਲਪ੍ਰੀਤ ਕੁਝ ਖਾਣ ਪੀਣ ਦਾ ਸਮਾਨ ਲੈਣ ਦੁਕਾਨਾਂ ਤੇ ਗਿਆ ਪਰ ਖਾਣ ਲਈ ਕੁਝ ਨਹੀਂ ਮਿਲਦਾ, ਸਗੋਂ ਬੰਗਲੇ ਬਾਰੇ ਹੀ ਸੁਣਨ ਨੂੰ ਮਿਲਦਾ ਹੈ। ਦਿਲਪ੍ਰੀਤ ਹੁਣ ਕਾਫੀ ਸੋਚਾਂ ਵਿਚ ਪੈ ਗੱਡੀ ਸਟਾਰਟ ਕਰਕੇ ਬੰਗਲੇ ਵੱਲ ਚਲ ਪੈਂਦਾ ਹੈ। ਇਧਰ ਸਾਰੇ ਦਿਲਪ੍ਰੀਤ ਦਾ ਇੰਤਜ਼ਾਰ ਕਰ ਰਹੇ ਹਨ। ਸੁਮਨ ਕਾਫ਼ੀ ਪ੍ਰੇਸ਼ਾਨ ਹੈ ਕਿ ਕਿਤੇ ਦਿਲਪ੍ਰੀਤ ਨੂੰ ਕੁਝ ਹੋ ਹੀ ਨਾ ਜਾਵੇ । ਉਸ ਦੀ ਦੋਸਤ ਰੀਨਾ ਹੋਂਸਲਾ ਦਿੰਦੇ ਹੋਏ ਬੋਲ ਦੀ ਹੈ, ਬਸ ਹੁਣ ਤਾਂ ਆਉਣ ਵਾਲ ਹੈ ਤੂੰ ਇਹਨੀ ਚਿੰਤਾ ਨਾ ਕਰ ਉਸ ਦੀ , ਇਨ੍ਹੇ ਨੂੰ ਪ੍ਰੀਤ ਸੁਮਨ ਨੂੰ ਆਵਾਜ਼ ਦਿੰਦੀ ਹੈ, ਪ੍ਰੀਤ ਰਸੋਈ ਵਿੱਚ ਮਾਸ ਤੇ ਟੁਕੜੇ ਛੋਟੇ ਕਰ ਰਹੀ ਹੈ ਤੇ ਨਾਲ ਹੀ ਕੜਾਹੀ ਵਿੱਚ ਤੇਲ ਗਰਮ ਕਰ ਰਹੀ ਹੈ।ਪ੍ਰੀਤ ਸੁਮਨ ਨੂੰ ਕਹਿੰਦੀ ਯਾਰ ਆ ਕੇ ਮੇਰੀ ਮੱਦਦ ਕਰ ਦੇ ਸੁਮਨ ਤੇ ਰੀਨਾ ਦੋਵੇਂ ਹੀ ਰਸੋਈ ਵਿੱਚ ਚਲੇ ਜਾਂਦੇ ਹਨ। ਰੀਨਾ ਨੂੰ ਮਾਸ ਭਲੇ ਹੀ ਪਸੰਦ ਨਹੀਂ ਪਰ ਫਿਰ ਵੀ ਉਹ ਆਪਣੀਆਂ ਦੋਸਤਾਂ ਕੋਲ ਖੜ੍ਹ ਉਹਨਾਂ ਨੂੰ ਖਾਣਾ ਤਿਆਰ ਕਰਦੇ ਦੇਖ ਕੁਝ ਚਟ ਪਟੇ ਸਵਾਲ ਕਰ ਰਹੀ ਹੈ। ਇਧਰ ਜਗਦੀਪ ਤੇ ਸ਼ਰਮਾ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੇ ਹਨ। ਫਿਰ ਉਹਨਾਂ ਨੂੰ ਖ਼ਿਆਲ ਆਉਂਦਾ ਕਿ ਬੰਗਲਾ ਉਪਰੋ ਤਾ ਦੇਖਿਆ ਹੀ ਨਹੀਂ ਕਿਉਂ ਨਾ ਦੇਖਿਆ ਜਾਵੇ। ਸ਼ਰਮਾ ਮਨਾਂ ਕਰਦਾ ਹੈ । ਨਾ ਬਾਈ ਉਪਰ ਕੀ ਪਤਾ ਕੀ ਹੈ, ਸਵੇਰ ਦੇਖ ਲੲੀ, ਪਰ ਜਗਦੀਪ ਕਹਿੰਦਾ ਮੈਂ ਤਾਂ ਹੁਣੇ ਹੀ ਜਾਵਾਂਗਾ ਤੂੰ ਚਲ ਜਾ ਨਾ ਚਲ, ਸ਼ਰਮਾ ਮਨਾਂ ਕਰਦਾ ਹੈ ਮੈਂ ਨਹੀਂ ਜਾਵਾਂਗਾ । ਜਗਦੀਪ ਪੋੜੀਆਂ ਤੇ ਪੈਰ ਰੱਖਦਾ ਡਰਾਉਣ ਵਾਲੀਆ ਅਵਾਜ਼ਾਂ ਕੱਢਦੇ ੳੁਪਰ ਵਲ ਚਲ ਪੈਂਦਾ ਹੈ । ਸ਼ਰਮਾ ਆਪਣੇ ਫੋਨ ਵਿੱਚ ਕੁੱਝ ਵਿਡੀਉ ਦੇਖਣ ਲੱਗਾ ਜਾਂਦਾ ਹੈ। ਜਗਦੀਪ ਉਪਰ ਪਹੁੰਚ ਕੇ ਅਲੱਗ ਅਲੱਗ ਰੂਮ ਵਿਚ ਜਾਂਦਾ ਹੈ । ਪਰ ਇੱਕ ਰੂਮ ਨੂੰ ਤਾਲਾ ਲਗਾ ਹੁੰਦਾ ਹੈ। ਉਹ ਉਸ ਰੂਮ ਨੂੰ ਵੀ ਦੇਖਣਾ ਚਾਹੁੰਦਾ ਹੈ। ਉਹ ਬਾਕੀ ਰੂਮਾਂ ਵਿੱਚ ਜਾ ਲੰਮਬਾਰੀਆ ਤੇ ਬੈਡ ਦੇ ਦਰਜ਼ ਚੈਕ ਕਰਦਾ ਹੈ । ਉਸ ਨੂੰ ਕਿਤੋਂ ਚਾਬੀ ਨਹੀਂ ਮਿਲਦੀ, ਫਿਰ ਉਸ ਦੇ ਹੱਥ ਇੱਕ ਹਥੌੜੀ ਲੱਗ ਜਾਂਦੀ ਹੈ। ਉਹ ਮਨ ਵਿੱਚ ਸੋਚਦਾ ਹੈ ਇਸ ਨਾਲ ਹੀ ਤਾਲਾ ਤੌੜ ਦਿੰਦਾ ਹਾਂ, ਉਹ ਪੂਰੇ ਜੋਸ਼ ਨਾਲ ਤਾਲਾ ਤੌੜਨ ਲਈ ਅੱਗੇ ਵਧਿਆ ਤਾਂ ਬੰਦ ਰੂਮ ਵਿਚੋਂ ਇੱਕ ਆਵਾਜ਼ ਸੁਣਾਈ ਦਿੱਤੀ,,
,,,ਆ ਜਾਉ,,, ਜਗਦੀਪ ਕਾਫ਼ੀ ਹੈਰਾਨ ਹੋ ਕੇ ਬੋਲਿਆ ਕੋਣ ਹੈ,ਪਰ ਕੋਈ ਜਵਾਬ ਨਹੀਂ ਮਿਲਿਆ। ਉਹ ਹਥੋੜੀ ਨਾਲ ਤਾਲਾ ਤੌੜ ਦਿੰਦਾ ਹੈ ਤੇ ਦਰਵਾਜ਼ੇ ਨੂੰ ਖੋਲ ਅੰਦਰ ਜਾਂਦਾ ਹੈ। ਉਹ ਅੰਦਰ ਦੇਖਦਾ ਹੈ ਤਾਂ ਉਸ ਨੂੰ ਲਹੂ ਨਾਲ ਭਰੇ ਹੱਡੀਆ ਦੇ ਪਿੰਜਰ ਦਿਖਾਈ ਦਿੱਤੇ ਥੋੜਾ ਅੱਗੇ ਵੱਧਿਆ ਤਾਂ ਬੂਹਾ ਬੰਦ ਹੋ ਗਿਆ । ਹੁਣ ਸ਼ਰਮੇ ਨੂੰ ਜਗਦੀਪ ਦੀਆਂ ਚੀਕਾਂ ਦੀ ਅਵਾਜ਼ ਸੁਣਾਈ ਦਿੰਦੀ ਹੈ । ਸ਼ਰਮਾ ਘਬਰਾਹਟ ਵਿਚ ਉਸ ਨੂੰ ਵਾਜ ਦਿੰਦਾ ਹੈ। ਪਰ ਜਗਦੀਪ ਦੀਆਂ ਇੱਕਵਾਰ ਫਿਰ ਤੋਂ ਚੀਕਾਂ ਦੀ ਅਵਾਜ਼ ਸੁਣਾਈ ਦਿੰਦੀ ਹੈ । ਇਸ ਵਾਰ ਤਾਂ ਰਸੋਈ ਵਿੱਚ ਵੀ ਅਵਾਜ਼ ਸੁਣਾਈ ਦਿੰਦੀ ਹੈ । ਤਿੰਨੋ ਸਹੇਲੀਆਂ ਰਸੋਈ ਵਿੱਚੋਂ ਬਾਹਰ ਆਉਂਦਿਆਂ ਤੇ ਸ਼ਰਮੇ ਨੂੰ ਸਵਾਲ ਕਰਦੀਆਂ ਕੀ ਹੋਇਆ ਹੈ । ਸ਼ਰਮਾ ਕਾਫ਼ੀ ਡਰਿਆ ਹੋਇਆ ਬੋਲਿਆ ਜਗਦੀਪ ਉਪਰਲੀ ਮੰਜ਼ਿਲ ਤੇ ਗਿਆ ਸੀ ਤੇ ਉਸ ਦੀ ਇਸ ਤਰ੍ਹਾਂ ਦੀ ਆਵਾਜ਼ ਆਈ ਹੈ । ਸਾਰੇ ਘਬਰਾਹਟ ਵਿਚ ਭੱਜ ਕੇ ਉਪਰ ਜਾਂਦੇ ਹਨ ਤਾਂ ਖੂਨ ਨਾਲ ਲੱਥਪੱਥ ਹੋਈ ਲਾਸ਼ ਦੇਖਦੇ ਹਨ। ਸਭ ਦੀਆਂ ਚੀਕਾਂ ਨਿਕਲ ਗਈਆਂ, ਇਹ ਲਾਸ਼ ਜਗਦੀਪ ਦੀ ਸੀ। ਪ੍ਰੀਤ ਜਗਦੀਪ ਨੂੰ ਲਾਸ਼ ਬਣਿਆ ਦੇਖ ਫੁਟ ਫੁਟ ਕੇ ਰੋਣ ਲੱਗ ਪਈ ਤੇ ੳੁਸ ਦੇ ਚਹਿਰੇ ਨੂੰ ਸਪਰਸ਼ ਕਰਦੀ ਹੈ। ਰੀਨਾ ਬੋਲ ਦੀ ਹੈ ਮੈਂ ਪਹਿਲਾਂ ਹੀ ਕਿਹਾ ਸੀ ਸਭ ਨੂੰ ਪਰ ਕਿਸੇ ਨੇ ਗੱਲ ਨਹੀਂ ਸੁਣੀ, ਹੁਣ ਕੋਈ ਨਹੀਂ ਬਚੇਗਾ ਸਭ ਹੀ ਮਾਰੇ ਜਾਵਾਂਗੇ। ਸੁਮਨ ਵੀ ਕਾਫੀ ਡਰ ਚੁੱਕੀ ਹੈ। ਉਹ ਜਲਦੀ ਨਾਲ, ਦਿਲਪ੍ਰੀਤ ਨੂੰ ਕਾਲ ਕਰਦੀ ਹੈ। ਦਿਲਪ੍ਰੀਤ ਫ਼ੋਨ ਨਹੀਂ ਅਟੈਂਡ ਕਰਦਾ, ਸੁਮਨ ਵਾਰ ਵਾਰ ਕਾਲ ਕਰਦੀ ਹੈ ਪਰ ਹਰ ਵਾਰ ਨਾ ਕਾਮ ਹੀ ਰਹੀ ।
ਹੁਣ ਸਾਰੇ ਠੱਲੇ ਆਉਂਦੇ ਹਨ ਤੇ ਬੰਗਲੇ ਚੋ ਬਾਹਰ ਨਿਕਲਣ ਲਈ ਆਪਸ ਵਿੱਚ ਗੱਲਾਂ ਕਰਦੇ ਹਨ। ਇੱਕ ਦੂਸਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
lovepreet Bawa
ਗੌਰ ਕਰਿਓ ਵੀਰ ਤਾਲਾ ਜਗਦੀਪ ਨੇ ਤੋੜਿਆ ਸੀ ਦਿਲਪ੍ਰੀਤ ਨੇ ਨਹੀਂ ਥੋੜਾ ਧਿਆਨ ਨਾਲ ਪਾਤਰਾਂ ਨੂੰ ਬਿਆਨ ਕਰੋ ਵੀਰ ਕਹਾਣੀ ਬਹੁਤ ਸੋਹਣੀ ਏ ਦਿਲ ਨੂੰ ਛੂਹਣ ਵਾਲੀ ਏ ਹੋਰ ਵੀ ਕਈ ਗਲਤੀਆਂ ਆ ਵੀਰ ਪੋਸਟ ਕਰਨ ਤੋਂ ਪਹਿਲਾਂ ਦੇਖ ਲਿਆ ਕਰੋ ਵੀਰ ਪੜਿਆ ਜ਼ਰੂਰ ਕਰੋ
9878282707
sponsored football jass 10
next vi uploade krdo g
sukh heir
ਬਹੁਤ ਵਧੀਆ ਕਹਾਣੀ ਆ ਅੱਗੇ ਵੀ ਦੱਸੋ