ਅਮੇਠੀ— ਉੱਤਰ ਪ੍ਰਦੇਸ਼ ਦੇ ਅਮੇਠੀ ਵਿਚ ਬੁੱਧਵਾਰ ਦੀ ਸ਼ਾਮ ਨੂੰ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ ਇਕ ਬੈਗ ਵਿਚ ਆਪਣਾ 5 ਮਹੀਨੇ ਦਾ ਬੱਚਾ ਲਵਾਰਿਸ ਛੱਡ ਗਿਆ। ਦਰਅਸਲ ਪੁਲਸ ਨੂੰ ਜਾਣਕਾਰੀ ਮਿਲੀ ਕਿ ਇਕ ਬੈਗ ਵਿਚ ਸਾਮਾਨ ਸਮੇਤ ਕੋਈ ਬੱਚਾ ਛੱਡ ਗਿਆ ਹੈ। ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ ‘ਤੇ ਪੁੱਜੀ, ਬੈਗ ਖੋਲ੍ਹ ਕੇ ਵੇਖਿਆ ਤਾਂ ਉਸ ‘ਚ ਬੱਚਾ ਸੀ। ਨਾਲ ਹੀ ਸਰਦੀਆਂ ਦੇ ਕੱਪੜੇ, ਬੂਟ, ਜੈਕੇਟ, ਸਾਬਣ, ਵਿਕਸ, ਦਵਾਈਆਂ ਅਤੇ 5 ਹਜ਼ਾਰ ਰੁਪਏ ਰੱਖੇ ਹੋਏ ਸਨ। ਸ਼ਖਸ ਬੈਗ ਨਾਲ ਇਕ ਚਿੱਠੀ ਵੀ ਰੱਖ ਗਿਆ, ਇੰਝ ਜਾਪਦਾ ਹੈ ਕਿ ਇਸ ਚਿੱਠੀ ਨੂੰ ਬੱਚੇ ਦੇ ਪਿਤਾ ਨੇ ਹੀ ਲਿਖਿਆ ਹੋਵੇਗਾ।
ਚਿੱਠੀ ਵਿਚ ਲਿਖਿਆ ਸੀ- ਇਹ ਮੇਰਾ ਪੁੱਤਰ ਹੈ, ਇਸ ਨੂੰ ਮੈਂ ਤੁਹਾਡੇ ਕੋਲ 6-7 ਮਹੀਨੇ ਲਈ ਛੱਡ ਰਿਹਾ ਹਾਂ। ਅਸੀਂ ਤੁਹਾਡੇ ਬਾਰੇ ਬਹੁਤ ਚੰਗਾ ਸੁਣਿਆ ਹੈ, ਇਸ ਲਈ ਮੈਂ ਆਪਣਾ ਬੱਚਾ ਤੁਹਾਡੇ ਕੋਲ ਰੱਖ ਰਿਹਾ ਹਾਂ। ਮੈਂ 5 ਹਜ਼ਾਰ ਮਹੀਨੇ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਭੇਜਦਾ ਰਹਾਂਗਾ। ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕ੍ਰਿਪਾ ਕਰ ਕੇ ਇਸ ਬੱਚੇ ਨੂੰ ਸੰਭਾਲ ਲਓ।...
...
Access our app on your mobile device for a better experience!