ਰਸਤੇ ਤੇ ਤੁਰੇ ਆਉਂਦੇ, ਵੇ ਪੁੱਤਰਾ ਬਾਲਣ ਦੀ ਪੰਡ ਤਾ ਚਕਾ ਦੇਵੀ,,,, ਮੈਂ ਉਸ ਦੀ ਆਵਾਜ਼ ਸੁਣ ਰੁਕ ਗਿਆ । ਮੈਂ ਘਰ ਵੱਲ ਹੀ ਜਾ ਰਿਹਾ ਸੀ ਸ਼ਹਿਰ ਕੁਝ ਕੰਮ ਨਿਪਟਾ ਕੇ, ਉਤਰ ਕੇ ਦੇਖਿਆ ਤਾਂ ਉਹ ਇੱਕ ਵਾਵਾ ਉਮਰ ਦੀ ਔਰਤ ਸੀ। ਉਸ ਦਾ ਚਿਹਰਾ ਕਾਫ਼ੀ ਕਾਲਾ ਪੈ ਚੁੱਕਾ ਸੀ, ਇੰਜ ਲੱਗਦਾ ਸੀ ਬਹੁਤ ਹੀ ਧੁੱਪਾਂ ਵਿੱਚ ਪਿਛਲੀ ਜ਼ਿੰਦਗੀ ਵਿੱਚ ਕੰਮ ਕੀਤਾ ਹੋਵੇ। ਮੈਂ ਉਸ ਨੂੰ ਬਾਲਣ ਦੀ ਪੰਡ ਚੁਕਾਣ ਲਈ ਅੱਗੇ ਵਧਿਆ ਤਾਂ ਉਹ ਆਪਣੇ ਆਪ ਹੀ ਆਪਣੇ ਬਾਰੇ ਦੱਸਣ ਲੱਗੀ , ਮੇਰੇ ਵੀ ਇੱਕ ਤੇਰੇ ਵਾਂਗ ਹੀ ਜਵਾਨ ਪੁੱਤਰ ਹੈ। ਸਾਰਾ ਦਿਨ ਅਵਾਰਾ ਫਿਰਦਾ ਰਹਿੰਦਾ ਹੈ । ਕੰਮ ਕਰਨ ਤਾ ਕੀ ਜਾਣਾ ਪੈਸੇ ਮੇਰੇ ਤੋਂ ਮੰਗ ਕੇ ਹੋਰ ਪ੍ਰੇਸ਼ਾਨ ਕਰਦਾ ਹੈ। ਮੈਂ ਬਾਲਣ ਦੀ ਪੰਡ ਚੁਕਾਉਂਦਾ, ਉਸ ਤੋਂ ਪਹਿਲਾਂ ਉਸ ਦੀ ਗੱਲ ਸੁਣ ਰੁਕ ਗਿਆ। ਮੈਂ ਸਵਾਲ ਕੀਤਾ ਉਹ ਪਹਿਲਾਂ ਤੋਂ ਹੀ ਇਦਾਂ ਦਾ ਸੀ । ਤਾ ਉਸ ਔਰਤ ਨੇ ਜਵਾਬ ਦਿੱਤਾ ਨਹੀਂ ਪੁਤਰ ਪਹਿਲਾਂ ਤਾਂ ਵਧੀਆ ਪੜ ਲਿਖ ਕੇ ਕੰਮ ਤੇ ਜਾਂਦਾ ਸੀ। ਪਰ ਫਿਰ ਕੁਝ ਮਾੜੇ ਦੋਸਤਾਂ ਦੀ ਸੰਗਤ ਵਿੱਚ ਪੈ ਗਿਆ । ਉਹਨਾਂ ਨੇ ਹੋਲੀ ਹੋਲੀ ਇਸ ਨੂੰ ਨਸ਼ੇ ਤੇ ਲਾ ਦਿੱਤਾ , ਪਹਿਲਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ranjeet
sad but thats the reality