ਕੱਲ ਇੱਕ ਗਾਣਾ ਸੁਣਿਆ “ਬਚਪਨ ਵਾਲਾ ਘਰ”,, ਜਿਹਨੂੰ ਸੁਣ ਕੇ ਜਿਵੇਂ ਮੈਂ ਅੰਦਰ ਤੱਕ ਝੰਜੋੜੀ ਗਈ ਤੇ ਇਉਂ ਲੱਗਾ ਜਿਵੇਂ ਮੇਰੇ ਬਚਪਨ ਦੇ ਘਰ ਦੀਆਂ ਕੱਚੀਆਂ ਕੰਧਾਂ ਮੈਨੂੰ ਵਾਜਾਂ ਮਾਰ ਰਹੀਆਂ ਹੋਣ। ਜਿਹਦੀਆਂ ਕੰਧਾਂ ਤਾਂ ਬੇਸ਼ੱਕ ਕੱਚੀਆਂ ਸੀ ਪਰ ਵਿੱਚ ਰਹਿੰਦੇ ਰਿਸ਼ਤੇ ਸਾਰੇ ਬਹੁਤ ਪੱਕੇ ਸੀ। ਤੇ ਉਹ ਕੱਚੀਆਂ ਕੰਧਾਂ ਵਾਲਾ ਘਰ ਵੀ ਕਿਸੇ ਸਵਰਗ ਤੋਂ ਘੱਟ ਨਹੀਂ ਸੀ। ਜਿਵੇਂ ਕਿਸੇ ਮਾਲੀ ਨੇ ਬਹੁਤ ਸੋਹਣਾ ਬਾਗ ਸਜਾਇਆ ਹੋਵੇ ਤੇ ਅਸੀਂ ਉਹਦੇ ਫੁੱਲ ਬੂਟੇ ਹੋਈਏ!! ਤੇ ਅੱਜ ਇਹ ਫੁੱਲ ਬੂਟੇ ਲਗਦਾ ਜਿਵੇਂ ਸਮੇਂ ਦੀ ਭੇਟ ਚੜਕੇ ਮੁਰਝਾ ਗਏ ਹੋਣ। ਸਾਡਾ ਸਾਂਝਾ ਪਰਿਵਾਰ ਸੀ ਦਾਦਾ, ਦਾਦੀ, ਤਾਏ ਦਾ ਪਰਿਵਾਰ ਤੇ ਭਾਬੀਆਂ, ਭਤੀਜੇ ਤੇ ਭਤੀਜੀਆਂ। ਸਾਰਾ ਦਿਨ ਹਾਸਾ ਠੱਠਾ ਲੱਗਾ ਰਹਿਣਾ। ਕਿਸੇ ਦੀ ਗੱਲ ਦਾ ਕੋਈ ਗ਼ੁੱਸਾ ਨਾਂ ਕਰਨਾ।ਕਿੰਨੀਆਂ ਸੱਧਰਾਂ ਤੇ ਰੀਝਾਂ ਸਜਾਈਆਂ ਓਸ ਘਰੇ। ਅੱਜ ਸਾਰਿਆਂ ਨੇ ਆਪੋ-ਆਪਣੇ ਪੱਕੇ ਘਰ ਬਣਾ ਲਏ।ਮੇਰੇ ਘਰ ਦੀਆਂ ਕੱਚੀਆਂ ਕੰਧਾਂ ਨੇ ਵੀ ਇੱਕ ਸੋਹਣੇ ਮਕਾਨ ਦਾ ਰੂਪ ਲੈ ਲਿਆ। ਨਾਂ ਉਹ ਕੱਚੀਆਂ ਕੰਧਾਂ ਰਹੀਆਂ ਤੇ ਨਾਂ ਉਹਨਾਂ ਵਿਚਲਾ ਸਮਾਨ,, ਜਿਹਨਾਂ ਵਿੱਚ ਮੇਰੀ ਮਾਂ ਦੀਆਂ ਦੋ ਲੱਕੜ ਦੀਆਂ ਪੇਟੀਆਂ ਜੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gurpinder singh
nice ji
Pardeep sidhu
Very heart touching story
ਦੀਪ ਬੱਲ
great ਜੀ nice story
Simran
Such a nyc story ♥️