ਮੇਰਾ ਛੋਟਾ ਨਾਮ ਦੀਪ ਹੈ।ਬੜੇ ਚਾਵਾਂ ਨਾਲ ਮੇਰਾ ਵਿਆਹ ਹੋਇਆ ਤੇ ਮੈਂ ਸਹੁਰੇ ਘਰ ਗਈ । ਮੇਰਾ ਮਾ ਪਿਉ ਛੋਟੀ ਉਮਰ ਵਿੱਚ ਹੀ ਇਸ ਦੁਨੀਆਂ ਤੋਂ ਚਲਾ ਗਿਆ ਸੀ । ਮੈਨੂੰ ਚਾਚਾ ਚਾਚੀ ਨੇ ਹੀ ਪਾਲਿਆ ਪੋਸਿਆ ਸੀ। ਚਾਚੀ ਦਾ ਆਪਣਾ ਇਕੋਂ ਹੀ ਪੁਤਰ ਸੀ । ਮਾਂ ਮਾਂ ਹੀ ਹੁੰਦੀ ਹੈ। ਚਾਚੀ ਨੇ ਬੇਸ਼ੱਕ ਕਿਸੇ ਵੀ ਗੱਲ ਤੋਂ ਵਾਂਜੇ ਨਹੀਂ ਰੱਖਿਆ । ਪਰ ਫਿਰ ਵੀ ਕਈ ਵਾਰ ਕੁਝ ਉਂਚਾ ਨੀਵਾਂ ਬੋਲ ਹੀ ਦਿੰਦੀ ਸੀ। ਮੇਰਾ ਵਿਆਹ ਹੋਇਆ ਤਾਂ ਕੁਝ ਦਿਨਾਂ ਬਾਅਦ ਹੀ ਥੋੜਾ ਨੜੇ ਹੀ ਮੇਰੇ ਪਤੀ ਦੇ ਦੋਸਤ ਦਾ ਵੀ ਵਿਆਹ ਹੋਇਆ ਸੀ। ਵਿਆਹ ਦੀਵਾਲੀ ਤੋਂ 1.5 ਕੁ ਮਹੀਨਾ ਹੀ ਪਹਿਲਾ ਹੋਇਆ ਸੀ। ਮੈਂ 7 ਦਿਨ ਹੀ ਪੇਕੇ ਘਰ ਵਿਆਹ ਤੋਂ 3 ਦਿਨ ਬਾਅਦ ਲਾ ਕੇ ਆਈਂ ਸਾਂ । ਸਭ ਵਿਆਹ ਦੇ ਰਸਮ ਰਿਵਾਜ ਪੂਰੇ ਹੋ ਗਏ । ਫਿਰ ਦੀਵਾਲੀ ਵਾਲੀ ਰਸਮ ਆ ਗਈ ਮੈਨੂੰ ਇਸ ਬਾਰੇ ਪਹਿਲਾਂ ਤਾਂ ਕੁਝ ਪਤਾ ਨਹੀਂ ਸੀ ।ਪਰ ਫਿਰ ਮੈਂ ਆਪਣੀ ਸੱਸ ਤੋਂ ਸੁਣਿਆ ਕਿ ਤੇਰੇ ਤੋਂ ਬਆਦ ਜਿਸ ਮੁੰਡੇ ਦਾ ਆਪਣੇ ਨੜੇ ਵਿਆਹ ਹੋਇਆ ਸੀ । ਉਸ ਦੀ ਪਤਨੀ ਦੇ ਪੇਕੇ ਘਰ ਨੇ ਦੀਵਾਲੀ ਦੇਣ ਆਉਣਾ ਤੇ ਆਪਨੂੰ ਵੀ ਸਦਾ ਦਿੱਤਾ । ਮੈਂ ਤੇ ਮੇਰਾ ਹਮਸਫ਼ਰ ਦੋਵੇਂ ਤਿਆਰ ਹੋ ਗਏ ਤੇ ਮੇਰੀ ਸੱਸ ਵੀ , ਅਸੀਂ ਤਿੰਨੇ ਉਹਨਾਂ ਦੇ ਘਰ ਗਏ । ਸਭ ਇੰਤਜ਼ਾਰ ਕਰ ਰਹੇ ਸਨ । ਇਨ੍ਹੇ ਨੂੰ 2 ਗੱਡੀਆਂ ਭਰ ਕੇ ਆਈਆਂ ਤਾਂ ਸਾਰਿਆਂ ਦੀ ਆਉ ਭਗਤ ਕੀਤੀ । ਮੈਂ ਇਹ ਸਭ ਦੇਖ ਰਹੀ ਸੀ। ਕੁੜੀ ਦੇ ਮਾ ਪਿਉ ਨੇ ਕੁਝ ਖਾਣ ਪੀਣ ਵਾਲੀਆਂ ਵਸਤੂਆਂ ਤੇ ਕੁਝ ਕਪੜੇ ਤੇ ਪੈਸੇ ਆਪਣੀ ਧੀ ਨੂੰ ਦਿੱਤੇ , ਤੇ ਨਾਲ ਆਏ ਚਾਚੇ ਤਾਏ ਨੇ ਵੀ ਕੁੱਝ ਨਾ ਕੁੱਝ ਉਸ ਨੂੰ ਦਿੱਤਾ ।ਸਭ ਬੜੇ ਖੁਸ਼ ਨਜ਼ਰ ਆ ਰਹੇ ਸੀ । ਤੇ ਸੁਣ ਨੂੰ ਮਿਲ ਰਿਹਾ ਸੀ ਪਹਿਲੀ ਦੀਵਾਲੀ ਏ ਧੀ ਦਾ ਇਨ੍ਹਾਂ ਹੱਕ ਤਾ ਬਣਦਾ ਸੀ। ਸਭ ਰਸਮ ਨਿਭਾਈ ਤੇ ਰੋਟੀ ਪਾਣੀ ਖਾ ਆਪਣੀ ਧੀ ਨੂੰ ਪਿਆਰ ਦੇਕੇ ਆਪਣੇ ਘਰ ਨੂੰ ਚੱਲ ਪਏ। ਅਸੀਂ ਵੀ ਆਪਣੇ ਘਰ ਆ ਗੲੇ। ਮੇਰੇ ਮਨ ਵਿਚ ਕਈ ਸਵਾਲ ਉੱਠਣ ਲੱਗੇ ਹੁਣ ਕੀ ਮੈਨੂੰ ਵੀ ਪਹਿਲੀ ਦੀਵਾਲੀ ਦੇਣ ਲਈ ਕੋਈ ਆਵੇਗਾ ,ਜੇ ਕੋਈ ਨਾ ਆਇਆ ਤਾਂ ਮੇਰਾ ਸੱਸ ਸਹੁਰਾ ਕੀ ਸੋਚਣਗੇ । ਦੀਵਾਲੀ ਵਿੱਚ 5 ਕੁ ਦਿਨ ਰਹੇਗੇ ਸਨ। ਅਗਲੇ ਦਿਨ ਕੋਈ ਨਾਲ ਦੇ ਘਰ ਚੋਂ ਇੱਕ ਸੱਸ ਦੇ ਉਮਰ ਦੀ ਜੋ ਇਨ੍ਹਾਂ ਦੀ ਤਾਈ ਲੱਗਦੀ ਸੀ , ਉਹ ਆਈ ਤੇ ਸੱਸ ਨਾਲ ਗੱਲਬਾਤ ਕਰਨ ਲੱਗੀ । ਮੈਂ ਚਾਹ ਫੜਾ ਆਪਣੇ ਕਮਰੇ ਵਿਚ ਚਲੀ ਗਈ। ਸੱਸ ਤੇ ਤਾਈ ਸੱਸ ਆਪਸ ਵਿੱਚ ਗੱਲਾਂ ਕਰਨ ਲੱਗੇ ਤਾਈ ਬੋਲੀ ਭੈਣ ਉਹਨਾਂ ਦੇ ਘਰ ਤਾ 2 ਗੱਡੀਆ ਆਇਆ ਧੀ ਨੂੰ ਦੀਵਾਲੀ ਦੇਣ ਲਈ । ਮਾ ਪਿਉ ਤਾ ਮਾ ਪਿਉ ਹੀ ਹੁੰਦਾ ਹੈ। ਰੀਝਾਂ ਲਾਉਂਣ ਲਈ ਕੋਈ ਕਸਰ ਨਹੀਂ ਛੱਡਦਾ । ਮੈਂ ਭਲੇ ਹੀ ਕਮਰੇ ਵਿੱਚ ਬੈਠੀ ਸੀ ਪਰ ਫਿਰ ਵੀ ਗੱਲਾਂ ਕਰਦਿਆਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਕਾਫ਼ੀ ਗੱਲਾਂ ਕਰਨ ਤੋਂ ਬਾਅਦ ਮੇਰੇ ਬਾਰੇ ਗੱਲ ਹੋਣ ਲੱਗੀ। ਅੱਗੇ ਨਾਲੋਂ ਆਵਾਜ਼ ਘੱਟ ਹੋ ਗਈ । ਪਰ ਫਿਰ ਵੀ ਥੋੜ੍ਹੀ ਥੋੜ੍ਹੀ ਸੁਣਾਈ ਦੇ ਰਹੀ ਸੀ। ਤਾਈ ਕਹਿਣ ਲੱਗੀ ਭਲਾ ਇਹਨੂੰ ਵੀ ਦੀਵਾਲੀ ਦੇਣ ਆਉਣਾ , ਸੱਸ,,, ਨਹੀਂ ਹਾਲੇ ਤੱਕ ਤਾਂ ਕੋਈ ਫ਼ੋਨ ਨਹੀਂ ਆਇਆ,,,
ਤਾਈ,,, ਹੁਣ ਤੱਕ ਤਾਂ ਆ ਜਾਣਾ ਸੀ ,ਜੇ ਆਉਣਾ ਹੁੰਦਾ , ਲੱਗਦਾ ਨਹੀਂ ਆਉਂਦਾ ਕੋਈ,,,,
ਸੱਸ,,, ਲੱਗਦਾ ਤਾਂ ਮੈਨੂੰ ਵੀ ਕੁਝ ਏਦਾਂ ਹੀ ਹੈ
ਤਾਈ,,, ਹਾ ਭਾਈ ਮਾ ਪਿਉ ਵਾਲੀ ਰੀਝ ਤਾਈ ਚਾਚੀ ਕਿਥੇ ਲਾਉਂਦੇ ਆ ਭੈਣ, ਆਪਣੀ ਆਪਣੀ ਹੀ ਹੁੰਦੀ ਆ,,,
ਸੱਸ ,,, ਚਲੋ ਭੈਣ ਜਿਵੇਂ ਰੱਬ ਦੀ ਮਰਜ਼ੀ , ,,
ਕਾਫ਼ੀ ਟਾਈਮ ਇਸ ਬਾਰੇ ਗੱਲਬਾਤ ਕਰ ਤਾਈ ਘਰ ਨੂੰ ਚੱਲੀ ਗਈ। ਮੈਨੂੰ ਸੱਸ ਨੇ ਆਵਾਜ਼ ਦਿੱਤੀ , ਮੈਂ ਮਨ ਵਿੱਚ ਸੋਚ ਰਹੀ ਸੀ ਕਿ ਦੀਵਾਲੀ ਬਾਰੇ ਹੀ ਪੁੱਛਣਗੇ , ਮੈਂ ਉਹਨਾਂ ਕੋਲ ਗਈ ਤਾ ਸੱਸ ਨੇ ਕੋਈ ਸਵਾਲ ਨਹੀਂ ਕੀਤਾ ਬਸ ਚਾਹ ਵਾਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ranjeet
nice story