ਸੋਮਵਾਰ ਦਾ ਦਿਨ..
ਕਾਊਂਟਰ ਨੰਬਰ ਦੋ ਤੇ ਲੱਗੀ ਲੰਮੀ ਲਾਈਨ..
ਅੰਦਰ ਬੈਠਾ ਅੱਧਖੜ ਉਮਰ ਦਾ ਕਲਰਕ..ਗੁੱਸੇ ਨਾਲ ਭਰਿਆ..ਖਿਝਿਆ ਹੋਇਆ..
ਕਦੇ ਕਿਸੇ ਦਾ ਫਾਰਮ ਪਰਾਂ ਵਗਾਹ ਕੇ ਮਾਰਦਾ..ਕਦੇ ਕਿਸੇ ਦੀ ਕਾਪੀ ਉਸਦੇ ਮੂੰਹ ਤੇ ਮਾਰਦਾ ਤੇ ਕਦੇ ਕਿਸੇ ਨੂੰ ਵੈਸੇ ਹੀ ਜਹਿਰ ਨਾਲੋਂ ਕੌੜੇ ਬਚਨ ਬੋਲ ਦੂਜੇ ਕਾਊਂਟਰ ਤੇ ਘੱਲ ਦਿੰਦਾ..!
ਪੈਨਸ਼ਨ ਲੈਣ ਆਏ ਬੰਤਾ ਸਿੰਘ ਦੀ ਵਾਰੀ ਆਈ ਤਾਂ ਉਸਨੇ ਲਾਗੇ ਟੂਟੀ ਤੋਂ ਪਾਣੀ ਦਾ ਗਿਲਾਸ ਭਰਿਆ..ਫੇਰ ਕਾਊਂਟਰ ਦੇ ਅੰਦਰ ਬੈਠੇ ਉਸ ਬਾਊ ਜੀ ਨੂੰ ਫੜਾ ਦਿੱਤਾ..ਅੱਗਿਓਂ ਡੌਰ-ਭੌਰ ਹੋਇਆ ਬੰਤਾ ਸਿੰਘ ਦੇ ਮੂੰਹ ਵੱਲ ਵੇਖੀ ਜਾਵੇ..
ਫੇਰ ਪਾਣੀ ਦਾ ਪਹਿਲਾ ਘੁੱਟ ਅੰਦਰ ਜਾਂਦਿਆਂ ਹੀ ਉਸਦਾ ਗੁੱਸਾ ਹਰਨ ਹੋ ਗਿਆ..ਰੁਮਾਲ ਨਾਲ ਮੂੰਹ ਪੂੰਝ ਪੁੱਛਣ ਲੱਗਾ ਬਾਪੂ ਜੀ ਇਹ ਕੀ ਸੀ?
ਬੰਤਾ ਸਿੰਘ ਆਖਣ ਲੱਗਾ “ਪੁੱਤਰ ਕਿੰਨੇ ਚਿਰ ਤੋਂ ਵੇਖ ਰਿਹਾ ਸਾਂ..ਤੂੰ ਲਗਾਤਾਰ ਉਚੀ ਉਚੀ ਬੋਲੀ ਜਾ ਰਿਹਾ ਏਂ..ਫੇਰ ਸੋਚਿਆ ਤੇਰਾ ਗਲਾ ਜਰੂਰ ਸੁੱਕ ਗਿਆ ਹੋਣਾ..ਇਹ ਸੋਚ ਪਾਣੀ ਦਾ ਗਲਾਸ ਭਰਿਆ ਤੇ ਤੈਨੂੰ ਫੜਾ ਦਿੱਤਾ!
ਮਗਰੋਂ ਸਾਰੀ ਦਿਹਾੜੀ ਉਸ ਕਾਊਂਟਰ ਤੇ ਪੂਰੀ ਸ਼ਾਂਤੀ ਰਹੀ ਤੇ ਉਹ ਵੀ ਠੰਡੇ ਦਿਮਾਗ ਨਾਲ ਸਾਰੇ ਕੰਮ ਕਰਦਾ ਰਿਹਾ..!
ਓਸੇ ਸ਼ਾਮ ਬੰਤਾ ਸਿੰਘ ਨੂੰ ਫੋਨ ਚਲਿਆ ਗਿਆ..!
ਅੱਗਿਓਂ ਆਖਣ ਲੱਗਾ ਜੀ ਰਮੇਸ਼ ਚੰਦਰ ਬੋਲਦਾ ਹਾਂ..ਓਹੀ ਰਮੇਸ਼ ਜਿਸਨੂੰ ਤੁਸੀਂ ਅੱਜ ਪਾਣੀ ਦਾ ਗਿਲਾਸ ਪਿਲਾਇਆ ਸੀ..ਤੁਹਾਡੇ ਫਾਰਮ ਤੋਂ ਹੀ ਤੁਹਾਡਾ ਨੰਬਰ ਲਭਿਆ..ਦੋ ਕੂ ਗੱਲਾਂ ਕਰਨੀਆਂ ਨੇ..ਮੇਰੀ ਘਰਵਾਲੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ranjeet
nice kahani