ਪੱਕੇ ਇਮਤਿਹਾਨਾਂ ਵੇਲੇ ਘਰ ਵਾਲੇ ਮੈਨੂੰ ਅਕਸਰ ਹੀ ਪਿੰਡੋਂ ਦਸ ਕੂ ਕਿਲੋਮੀਟਰ ਦੂਰ ਬਟਾਲੇ ਮੇਰੀ ਮਾਸੀ ਜੀ ਕੋਲ ਪੜਨ ਲਈ ਭੇਜ ਕਰਦੇ..!
ਅਕਸਰ ਹੀ ਵੇਖਦਾ ਸਾਰੇ ਮੁੱਹਲੇ ਵਿਚ ਆਪਣੇ ਬਹੁਤ ਹੀ ਸਖਤ ਸੁਭਾਅ ਕਰਕੇ ਜਾਣੀ ਜਾਂਦੀ ਮੇਰੀ ਮਾਸੀ ਦਾ ਆਏ ਦਿਨ ਕਿਸੇ ਨਾ ਕਿਸੇ ਗੱਲੋਂ ਹਰੇਕ ਨਾਲ ਲੜਾਈ ਝਗੜਾ ਚੱਲਦਾ ਹੀ ਰਹਿੰਦਾ!
ਉਹ ਮੈਨੂੰ ਰੋਜ ਸੁਵੇਰੇ ਤੜਕੇ ਨਾਸ਼ਤਾ ਪਾਣੀ ਖੁਆ ਕੇ ਕਮਰੇ ਦੇ ਬਾਹਰ ਕੋਠੀ ਦੀ ਦੱਖਣੀ ਬਾਹੀ ਵੱਲ ਰੁੱਖਾਂ ਹੇਠ ਪੜਨ ਬਿਠਾ ਦਿਆ ਕਰਦੀ..!
ਉਸਦਾ ਅਸਲ ਮਕਸਦ ਹੁੰਦਾ ਕੇ ਮੈਂ ਇਸ ਗੱਲ ਦਾ ਖਿਆਲ ਰੱਖਾਂ ਕੇ ਨਾਲ ਵਗਦੇ ਕੱਚੇ ਜਿਹੇ ਰਾਹ ਵਿਚੋਂ ਕੋਈ ਲੋਹੇ ਦੀ ਤਿੰਨ ਕੂ ਫੁੱਟ ਉਚੀ ਕੰਡਿਆਲੀ ਤਾਰ ਟੱਪ ਅੰਦਰ ਉਗਾਈ ਸਬਜੀ ਤੇ ਫਲ ਹੀ ਨਾ ਤੋੜ ਲਵੇ!
ਇੱਕ ਦਿਨ ਰਾਤੀ ਮੀਂਹ ਪੈ ਕੇ ਹਟਿਆ ਸੀ..
ਜਮੀਨ ਗਿੱਲੀ ਸੀ..ਮੈਂ ਕਿਤਾਬ ਬੰਦ ਕਰ ਕੇ ਘੜੀ ਕੂ ਲਈ ਅੰਦਰ ਬਾਥਰੂਮ ਵਾਲੇ ਪਾਸੇ ਚਲਿਆ ਗਿਆ..ਅਚਾਨਕ ਰੌਲਾ ਸੁਣ ਓਸੇ ਵੇਲੇ ਬਾਹਰ ਨੂੰ ਭੱਜਾ ਆਇਆ..ਕੀ ਵੇਖਿਆ ਕੇ ਉਚੀ-ਉਚੀ ਰੌਲਾ ਪਾਉਂਦੀ ਹੋਈ ਮਾਸੀ ਛੇਤੀ ਨਾਲ ਬਾਹਰ ਨੂੰ ਦੌੜੀ ਜਾ ਰਹੀ ਸੀ..!
ਬਾਹਰ ਤੀਹਾਂ ਕੂ ਸਾਲਾਂ ਦੀ ਇੱਕ ਔਰਤ ਆਪਣੀ ਚੁੰਨੀ ਵਿਚ ਕੁਝ ਸੰਭਾਲਦੀ ਕਾਹਲੀ ਨਾਲ ਤਾਰ ਟੱਪਣ ਦੀ ਕੋਸ਼ਿਸ਼ ਕਰਦੀ ਹੋਈ ਓਥੇ ਹੀ ਚਿੱਕੜ ਵਿਚ ਫਸ ਕੇ ਡਿੱਗ ਪਈ!
ਤਾਰ ਨਾਲ ਅੜ੍ਹ ਕੇ ਪਾਟ ਗਿਆ ਉਸਦਾ ਸੂਟ,ਸੱਜੇ ਪੈਰ ਵਿਚ ਚੁੱਬੀ ਹੋਈ ਨੁਕੀਲੀ ਕੰਡਿਆਲੀ ਤਾਰ ਅਤੇ ਕੋਲ ਹੀ ਭੋਏਂ ਤੇ ਡਿੱਗੇ ਪਏ ਕਿੰਨੇ ਸਾਰੇ ਕਰੇਲੇ ਅਤੇ ਕੱਚੇ-ਪਕੇ ਅਮਰੂਦ..ਮੈਨੂੰ ਅਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Harpreet
Nice