ਇਹ ਕਹਾਣੀ ਉਹਨਾਂ ਦੇ ਨਾਮ ਜਿੰਨਾ ਨੂੰ ਮੁਹੱਬਤ ਤਾਂ ਹੋਈ ਪਰ ਮੁਹੱਬਤ ਦਾ ਸਾਥ ਨਸੀਬ ਨਹੀਂ ਹੋਇਆ
ਹਸਪਤਾਲ ਵਿੱਚ ਇੰਦਰ ਆਖਰੀ ਸਾਹ ਲੈ ਰਿਹਾ ਸੀ ਅਤੇ ਅਮਨ ਉਸਦੇ ਸਾਹਮਣੇ ਬੈਠੀ ਸੀ,ਅਮਨ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਸੀ ਰੁੱਕ ਰਹੇ ,ਜਿੰਦਗੀ ਦੀਆਂ ਆਖਰੀ ਘੜੀਆਂ ਵਿੱਚ ਇੰਦਰ ਨੇ ਅਮਨ ਦਾ ਹੱਥ ਘੁੱਟ ਕੇ ਫੜਿਆ ਹੋਇਆ ਸੀ, ਅਮਨ ਭਿੱਜੀਆਂ ਅੱਖਾਂ ਨਾਲ ਉਸ ਵੱਲ ਇੰਝ ਦੇਖ ਰਹੀ ਸੀ ਜਿਵੇ ਕਹਿ ਰਹੀ ਹੋਵੇ ਵੀ ਉਹ ਵੀ ਇੰਦਰ ਦੇ ਨਾਲ ਜਾਣਾ ਚਾਹੁੰਦੀ ਹੈ ,ਇੰਦਰ ਦੇ ਹੱਥ ਦੀ ਪਕੜ ਢਿੱਲੀ ਹੋ ਗਈ ਤੇ ਅਮਨ ਦੀ ਚੀਖ ਨਿਕਲ ਗਈ | ਭੈੜੀ ਕੈਂਸਰ ਦੀ ਬਿਮਾਰੀ ਨੇ ਅਮਨ ਦੇ ਬਚਪਨ ਦੇ ਪਿਆਰ ਇੰਦਰ ਨੂੰ ਉਸ ਤੋਂ ਖੋਹ ਲਿਆ| ਇੰਦਰ ਦੀ ਮੌਤ ਨੂੰ ਤਿੰਨ ਮਹੀਨੇ ਹੋ ਗਏ ਹਨ ਪਰ ਅਮਨ ਲਈ ਇੰਝ ਸੀ ਜਿਵੇ ਇੰਦਰ ਹੁਣੀ ਉਸ ਨੂੰ ਛੱਡ ਕੇ ਗਿਆ ਹੋਵੇ,ਪਿਛਲੇ ਤਿੰਨ ਮਹੀਨਿਆਂ ਵਿੱਚ ਅਮਨ ਘਰ ਤੋਂ ਬਾਹਰ ਨਹੀਂ ਗਈ ਆਪਣੇ ਕਮਰੇ ਵਿਚ ਹੀ ਬੈਠੀ’ ਰਹਿੰਦੀ ਹੈ ,ਦੁਨਿਆ ਦੀ ਕੋਈ ਸੁਰਤ ਨਹੀਂ ,ਜੇਕਰ ਮਾਂ ਰੋਟੀ ਧੱਕੇ ਨਾਲ ਖਵਾ ਦੇਵੇ ਤਾਂ ਖਾ ਲੈਣੀ ਨਹੀਂ ਤਾਂ ਇੰਝ ਹੀ ਬੈਡ ਤੇ ਪਈ ਰਹਿਣਾ ,ਉਸਦੇ ਲਈ ਜ਼ਿੰਦਗੀ ਦੇ ਚਾਅ ਮੁੱਕ ਗਏ ਸਨ, ਉਹ ਇੱਕ ਚਲਦੇ ਸਾਹਾਂ ਵਾਲੀ ਲਾਸ਼ ਬਣ ਗਈ,ਅਜਿਹੀ ਲਾਸ਼ ਜੋ ਜ਼ਿੰਦਾ ਤਾਂ ਹੈ ਪਰ ਉਸ ਵਿੱਚ ਜ਼ਿੰਦਗੀ ਨਹੀਂ ਹੈ ,ਮਾਂ -ਬਾਪ ਅਤੇ ਸਹੇਲੀਆਂ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਅਮਨ ਉਹ ਪਹਿਲਾਂ ਵਾਲੀ ਅਮਨ ਨਹੀਂ ਬਣ ਸਕੀ ਜੋ ਉਹ ਇੰਦਰ ਦੇ ਜਿਓਂਦਿਆਂ ਸੀ |
ਕੁੱਝ ਵੀ ਪੂਰਾ ਨਹੀਂ ਸੱਜਣਾ
ਇਹ ਜ਼ਿੰਦਗੀ ਤਾਂ ਅਧੂਰੀ ਏ,
ਮੁੜ ਆ ਕਿਧਰੋਂ ਪ੍ਰੀਤ ਚੰਦਰਿਆ
ਨਾ ਸਹਿ ਹੁੰਦੀ ਦੂਰੀ ਏ
ਆਖਿਰ ਤੱਕ ਚੱਲਣਾ ਸੀ ਨਾਲ ਮੇਰੇ
ਜਿਸਮ ਤਾਂ ਖਤਮ ਹੋ ਗਿਆ ਏ
ਕਿੱਥੇ-ਕਿੱਥੇ ਲਾਵਾਂ ਮੱਲ੍ਹਮ ਸੱਜਣਾ,
ਰੂਹ ਤੇ ਵੀ ਤਾਂ ਜਖ਼ਮ ਹੋ ਗਿਆ ਏ,
ਦੇਖ ਲੈ ਪਾ ਕੇ ਵਾਸਤਾ ਰੱਬ ਨੂੰ
ਕਿ ਤੂੰ ਮੇਰੇ ਲਈ ਜ਼ਰੂਰੀ ਏ
ਕੁੱਝ ਵੀ ਪੂਰਾ ਨਹੀਂ ਸੱਜਣਾ
ਇਹ ਜ਼ਿੰਦਗੀ ਤਾਂ ਅਧੂਰੀ ਏ,
ਮੁੜ ਆ ਕਿਧਰੋਂ ਪ੍ਰੀਤ ਚੰਦਰਿਆ
ਨਾ ਸਹਿ ਹੁੰਦੀ ਦੂਰੀ ਏ,
ਸਾਰਾ ਪਰਿਵਾਰ ਇਸੇ ਫਿਕਰ ਵਿੱਚ ਸੀ ਕਿ ਅਮਨ ਦੇ ਦਿਲ ਵਿਚੋਂ ਇੰਦਰ ਦੀ ਯਾਦ ਨੂੰ ਕਿਵੇਂ ਕੱਢਿਆ ਜਾਵੇ ,ਫਿਰ ਇੱਕ ਦਿਨ ਨਿੱਕੀ ਆਉਂਦੀ ਹੈ ,ਨਿੱਕੀ ਅਮਨ ਦੀ ਬਚਪਨ ਦੀ ਦੋਸਤ ਹੈ,ਉਹ ਅਮਨ ਨੂੰ ਇੱਕ ਕਹਾਣੀ ਪੜ੍ਹਨ ਲਈ ਕਹਿੰਦੀ ਹੈ ਪਰ ਅਮਨ ਮਨਾ ਕਰ ਦਿੰਦੀ ਹੈ ਫਿਰ ਨਿੱਕੀ ਉਸਨੂੰ ਕਹਿੰਦੀ ਹੈ ਕਿ:-
ਨਿੱਕੀ ::- ਦੁਨਿਆ ਵਿੱਚ ਮਾੜ੍ਹਾ ਸਿਰਫ ਤੇਰੇ ਨਾਲ ਨੀ ਹੋਇਆ,ਕੱਲੀ ਤੂੰ ਨੀ ਜਿਸਨੇ ਆਪਣਾ ਪਿਆਰ ਗਵਾਇਆ ,ਬਹੁਤ ਲੋਕ ਨੇ ਦੁਨਿਆ ਵਿਚ ,ਪਰ ਜ਼ਿੰਦਗੀ ਵਿੱਚ ਅੱਗੇ ਵਧਣਾ ਪੈਂਦਾ ,ਆ ਲੈ ਇਹ ਕਹਾਣੀ ਪੜ੍ਹ ”
ਨਿੱਕੀ ਉਸਨੂੰ ਇੱਕ ਕਹਾਣੀ ਦੀ ਪੀ.ਡੀ.ਐੱਫ ਉਸਦੇ ਮੋਬਾਈਲ ਵਿੱਚ ਸੇੰਡ ਕਰਦੀ ਹੈ
ਨਿੱਕੀ :- ਇਹ ਕਹਾਣੀ ਨੂੰ ਪੜ੍ਹ ਕੇ ਦੇਖ ਮੁਹੱਬਤ ਵਿੱਚ ਹਾਰ ਕੇ ਵੀ ਇਹ ਸ਼ਕਸ ਜ਼ਿੰਦਾ ਹੈ ਅਤੇ ਆਪਣੀ ਜ਼ਿੰਦਗੀ ਜੀਅ ਰਿਹਾ ਹੈ ,ਤੇਰੇ ਵਾਂਗ ਕਮਰੇ ਵਿੱਚ ਬੰਦ ਹੋ ਕੇ ਨਹੀਂ ਬੈਠਾ
ਅਮਨ :- ਮੈਂ ਨਹੀਂ ਪੜ੍ਹਨੀ ਕੋਈ ਕਹਾਣੀ ,ਮੈਨੂੰ ਇਕੱਲੀ ਛੱਡ ਦੇ,
ਨਿੱਕੀ :- ਤੈਨੂੰ ਇੰਦਰ ਦੀ ਸੌਂਹ ,ਪੜ੍ਹ ਲੈ ਇੱਕ ਵਾਰ
ਅਮਨ :- ਠੀਕ ਹੈ ਮੈਂ ਪੜ੍ਹ ਲਵਾਂਗੀ
ਨਿੱਕੀ :- ਹੁਣੀ ਪੜ੍ਹ ਲੈ ,ਮੈਂ ਜਾ ਰਹੀ ਹਾਂ
ਅਮਨ :- ਠੀਕ ਹੈ ਪੜ੍ਹਦੀ ਹਾਂ
ਨਿੱਕੀ ਦੇ ਜਾਣ ਤੋਂ ਬਾਅਦ ਅਮਨ ਨੇ ਫੋਨ ਸਾਈਡ ਤੇ ਰੱਖ ਦਿੱਤਾ ਅਤੇ ਇੰਦਰ ਬਾਰੇ ਸੋਚਣ ਲੱਗ ਗਈ ਉਸਦੇ ਮਨ ਵਿਚ ਇੰਦਰ ਦੀਆਂ ਗੱਲਾਂ ਚਲ ਰਹੀਆਂ ਸਨ ,ਉਸਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ |
ਫਿਰ ਖੁਦ ਨੂੰ ਸੰਭਾਲਦੀ ਹੋਈ ਅਮਨ ਚੁੱਪ ਹੋ ਕੇ ਬੈਠ ਗਈ ,ਨਿੱਕੀ ਦੇ ਮੈਸਜ ਆ ਰਹੇ ਸਨ ਕਿ ਕਹਾਣੀ ਪੜ੍ਹ ਲਈ ਜਾਂ ਨਹੀਂ , ਆਖਿਰ ਨੂੰ ਅਮਨ ਨੇ ਕਹਾਣੀ ਪੜ੍ਹਨ ਦਾ ਫੈਸਲਾ ਕੀਤਾ ਉਸਨੇ ਪੀ.ਡੀ .ਐੱਫ ਖੋਲ ਲਈ ਕਹਾਣੀ ਦਾ ਨਾਮ ਸੀ “ਮੁਹੱਬਤ ਦੀ ਹਾਰ ” ਅਮਨ ਨੇ ਕਹਾਣੀ ਪੜ੍ਹਨੀ ਸ਼ੁਰੂ ਕੀਤੀ ਜਿਵੇਂ-ਜਿਵੇਂ ਕਹਾਣੀ ਪੜ੍ਹਦੀ ਰਹੀ ਉਸਦੀਆਂ ਅੱਖਾਂ ਵਿਚੋਂ ਹੰਝੂ ਵਹਿੰਦੇ ਰਹੇ,ਕਹਾਣੀ ਦੇ ਅੰਤ ਤਕ ਅਮਨ ਪੂਰੀ ਤਰਾਂ ਕਹਾਣੀ ਵਿੱਚ ਗਵਾਚ ਗਈ ਸੀ, ਪਹਿਲੀ ਵਾਰ ਉਸਨੂੰ ਇੰਦਰ ਦਾ ਚੇਤਾ ਭੁੱਲ ਕੇ ਕਿਸੇ ਹੋਰ ਦੇ ਦੁੱਖ ਤੇ ਰੋਣਾ ਆ ਰਿਹਾ ਸੀ|
ਕਹਾਣੀ ਦੇ ਅੰਤ ਵਿਚ ਲੇਖਕ ਦਾ ਮੋਬਾਈਲ ਨੰਬਰ ਦਿੱਤਾ ਹੋਇਆ ਸੀ ,ਅਮਨ ਦਾ ਦਿਲ ਕੀਤਾ ਕਿ ਉਹ ਉਸਨੂੰ ਮੈਸਜ ਕਰੇ ਅਤੇ ਉਸਦੇ ਨਾਲ ਕਹਾਣੀ ਬਾਰੇ ਗੱਲ ਕਰੇ ,ਉਹ ਲੇਖਕ ਦਾ ਦਰਦ ਵੰਡਾਉਣਾ ਚਾਹੁੰਦੀ ਕਿਓਂਕਿ ਉਸਨੂੰ ਉਸ ਲੇਖਕ ਵਿੱਚ ਆਪਣਾ ਆਪ ਦਿਖਾਈ ਦੇ ਰਿਹਾ ਸੀ ,ਅਮਨ ਨੇ ਡਰਦੇ-ਡਰਦੇ ਮੈਸੇਜ ਕੀਤਾ ਪਰ ਤੁਰੰਤ ਹੀ ਡੀਲੀਟ ਕਰ ਦਿੱਤਾ ,ਲੇਖਕ ਵੱਲੋਂ ਜਵਾਬ ਆਇਆ “ਹਾਂਜੀ ਕੌਣ ” ਅਮਨ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ,ਇੰਦਰ ਤੋਂ ਬਿਨਾਂ ਅੱਜ ਤੱਕ ਉਸਨੇ ਕਿਸੇ ਮੁੰਡੇ ਨਾਲ ਗੱਲ ਨਹੀਂ ਸੀ ਕੀਤੀ ,ਕੁੱਝ ਵਕਤ ਬਾਅਦ ਅਮਨ ਨੇ ਜਵਾਬ ਦਿੱਤਾ :-
ਅਮਨ :- ਹਾਂ ਜੀ , ਮੈਂ ਤੁਹਾਡੀ ਕਹਾਣੀ ਪੜ੍ਹੀ ,ਬਹੁਤ ਮਾੜਾ ਹੋਇਆ ,ਜ਼ਿੰਦਗੀ ਨੇ ਤੁਹਾਡੇ ਨਾਲ ਚੰਗੀ ਨਹੀਂ ਕੀਤੀ ,
ਲੇਖਕ :- ਕਹਾਣੀ ਪੜ੍ਹਨ ਲਈ ਧੰਨਵਾਦ ਜੀ , ਰੱਬ ਦੀਆਂ ਲਿਖੀਆਂ ਨੂੰ ਕੌਣ ਟਾਲ ਸਕਦਾ ,
ਅਮਨ:- ਤੁਹਾਨੂੰ ਗੁੱਸਾ ਨਹੀਂ ਆਉਂਦਾ ਰੱਬ ਦੀਆਂ ਲਿਖੀਆਂ ਤੇ ,ਮਨਪ੍ਰੀਤ ਜੀ
ਲੇਖਕ :- ਗੁੱਸਾ ਤਾਂ ਆਉਂਦਾ ਜੀ ਪਰ ਕਰ ਵੀ ਕੀ ਸਕਦੇ ਹਾਂ
ਅਮਨ ਚਾਹੁੰਦੀ ਸੀ ਕਿ ਉਹ ਆਪਣਾ ਦੁੱਖ ਉਸ ਨਾਲ ਸਾਂਝਾ ਕਰੇ ਪਰ ਉਸਦਾ ਹੋਂਸਲਾ ਨਹੀਂ ਹੋ ਰਿਹਾ ਸੀ ,ਉਸਨੇ ਇਹ ਵਿਚਾਰ ਛੱਡ ਦਿੱਤਾ
ਅਮਨ :- ਹਾਂ ਜੀ ਕਰ ਵੀ ਕਿ ਸਕਦੇ ਹਾਂ ,ਮਨਪ੍ਰੀਤ ਜੀ
ਲੇਖਕ :- ਵੈਸੇ ਤੁਸੀ ਮੈਨੂੰ ਪ੍ਰੀਤ ਕਹਿ ਸਕਦੇ ਓ ਜੀ ,ਪੂਰਾ ਨਾਮ ਲਿਖਣ ਦੀ ਲੋੜ ਨਹੀਂ
ਅਮਨ :- ਓਕੇ ਜੀ |
ਪ੍ਰੀਤ (ਲੇਖਕ ):- ਠੀਕ ਆ ਜੀ ਫੇਰ ਗੱਲ ਕਰਦੇ ਹਾਂ
ਅਮਨ :- ਠੀਕ ਆ ਜੀ
ਅਮਨ ਨੇ ਫੋਨ ਸਾਈਡ ਤੇ ਰੱਖ ਦਿੱਤਾ ,ਇੰਦਰ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਉਸਨੇ ਕਿਸੇ ਨਾਲ ਇੰਨੀ ਗੱਲ ਕੀਤੀ ,ਉਸਦਾ ਮਨ ਕਰ ਰਿਹਾ ਸੀ ਕਿ ਉਹ ਪ੍ਰੀਤ ਨਾਲ ਆਪਣਾ ਦੁੱਖ ਸ਼ੇਅਰ ਕਰੇ , ਪ੍ਰੀਤ ਅਤੇ ਉਸਦੀ ਕਹਾਣੀ ਬਾਰੇ ਸੋਚਦਿਆਂ ਉਸਨੂੰ ਸ਼ਾਮ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Manpreet
eh doosre bhag vich pta legega ji
Harpreet
Dwaai kis bimari di pack joi agge dsso