ਉਹ ਮੈਨੂੰ ਕਿਸੀ ਦੇ ਮੰਗਣੇ ਤੇ ਸਿਰਫ ਇੱਕ ਵਾਰ ਦਿੱਸੀ..
ਬੱਸ ਦੇਖਦਾ ਹੀ ਰਹਿ ਗਿਆ..ਉਸਦੇ ਤਿੱਖੇ ਨੈਣ ਨਕਸ਼ਾਂ ਅਤੇ ਭੋਲੀ ਜਿਹੀ ਸੂਰਤ ਨੇ ਉਸਦੇ ਸਧਾਰਨ ਜਿਹੇ ਗਲ਼ ਪਾਏ ਸੂਟ ਵੱਲ ਧਿਆਨ ਹੀ ਨਾ ਜਾਣ ਦਿੱਤਾ..ਅਖੀਰ ਜਦੋਂ ਵਿਆਹ ਦੀ ਗੱਲ ਚੱਲੀ ਤਾਂ ਸਾਰਿਆਂ ਸਾਹਵੇਂ ਓਸੇ ਦਾ ਹੀ ਜਿਕਰ ਕਰ ਦਿੱਤਾ..ਬੜਾ ਵਿਰੋਧ ਹੋਇਆ..ਭੁਚਾਲ ਜਿਹਾ ਆਗਿਆ!
ਆਖਣ ਲੱਗੇ ਕਿਥੇ ਅਮਰੀਕਾ ਦਾ ਗ੍ਰੀਨ ਕਾਰਡ ਤੇ ਕਿਥੇ ਗੋਹਾ ਕੂੜਾ ਕਰਦੀ ਸਧਾਰਨ ਜਿਹੇ ਟੱਬਰ ਵਿਚ ਪਲੀ ਹੋਈ ਆਮ ਜਿਹੀ ਕੁੜੀ..
ਪਰ ਦਿਲ ਦਰਿਆ ਸਮੁੰਦਰੋਂ ਡੂੰਘੇ..ਕੌਣ ਦਿਲਾਂ ਦੀਆਂ ਜਾਣੇ..ਮੇਰੀ ਵੀ ਪੱਥਰ ਤੇ ਪੱਕੀ ਲਕੀਰ ਹੀ ਵੱਜ ਗਈ..!
ਫੇਰ ਇੱਕ ਦਿਨ ਜਦੋਂ ਮਾਂ ਨੇ ਪਾਣੀ ਵਾਰ ਬਰੂਹਾਂ ਤੋਂ ਅੰਦਰ ਲੈ ਆਂਦੀ ਤਾਂ ਸੱਚ ਮੰਨਿਓਂ ਚਾਰੇ ਪਾਸੇ ਚਾਨਣ ਪੱਸਰ ਗਿਆ..
ਪਰ ਸਭ ਤੋਂ ਵੱਧ ਨਰਾਜਗੀ ਨਿੱਕੀ ਭੂਆ ਨੂੰ ਹੋਈ..
ਉਸਦੇ ਸਹੁਰਿਆਂ ਵਾਲੇ ਪਾਸੋਂ ਲਿਆਧੇ ਸਾਕ ਨੂੰ ਨਾਂਹ ਜੂ ਹੋ ਗਈ ਸੀ ਸ਼ਾਇਦ..
ਫੇਰ ਬਹਾਨੇ-ਬਹਾਨੇ ਨਾਲ ਲਿਆਂਦੇ ਦਾਜ ਦੀਆਂ ਗਿਣਤੀਆਂ ਮਿਣਤੀਆਂ ਜਿਹੀਆਂ ਹੋਣ ਲੱਗੀਆਂ..ਕਦੀ ਉਸਦੇ ਬਣਨ ਫੱਬਣ ਦੇ ਤਰੀਕਿਆਂ ਤੋਂ ਮੌਜੂ ਬਣਾਇਆ ਜਾਂਦਾ..
ਇੱਕ ਵਾਰ ਕੱਪੜੇ ਧੋਣ ਵਾਲੀ ਮਸ਼ੀਨ ਚਲਾਉਣੀ ਨਾ ਆਈ ਤਾਂ ਵੱਡਾ ਮਸਲਾ ਬਣਾ ਦਿੱਤਾ ਗਿਆ!
ਪਰ ਇੱਕ ਵੱਡੀ ਸਿਫਤ ਸੀ..ਭਾਵੇਂ ਘਿਓ ਦਾ ਘੜਾ ਵੀ ਕਿਓਂ ਨਾ ਡੁੱਲ ਜਾਵੇ..ਅੱਗੋਂ ਹੱਸਦੀ ਰਹਿੰਦੀ..ਅਗਲਿਆਂ ਨੂੰ ਹੋਰ ਗੁੱਸਾ ਚੜ ਜਾਂਦਾ ਕੇ ਆਖੀਆਂ ਦਾ ਗੁੱਸਾ ਕਿਓਂ ਨਹੀਂ ਕਰਦੀ..
ਫੇਰ ਇੱਕ ਦਿਨ ਜਹਾਜੇ ਚੜ ਬਾਹਰ ਆ ਗਈ..
ਇਥੋਂ ਦੀ ਸੰਘਰਸ਼ਮਈ ਜਿੰਦਗੀ ਦਾ ਆਗਾਸ..ਨਵਾਂ ਮੁਲਖ..ਨਵੇਂ ਲੋਕ..ਨਵੀਂ ਜਿੰਦਗੀ..ਖੁੱਲ੍ਹਾ ਡੁੱਲ੍ਹਾ ਵੱਖਰਾ ਜਿਹਾ ਡਰਾਉਣਾ ਮਾਹੌਲ..ਇੱਕ ਵਾਰ ਤੇ ਕਹਿੰਦੇ ਕਹਾਉਂਦੇ ਵੀ ਲੀਹੋਂ ਉੱਤਰ ਹੀ ਜਾਇਆ ਕਰਦੇ ਨੇ..
ਖੈਰ ਇਸਤੋਂ ਕਈ ਗਲਤੀਆਂ ਵੀ ਹੋਈਆਂ ਪਰ ਨਾ ਤਾਂ ਕਦੇ ਆਪ ਮਜਾਕ ਉਡਾਇਆ ਤੇ ਨਾ ਹੀ ਕਿਸੇ ਹੋਰ ਨੂੰ ਉਡਾਉਣ ਦਿੱਤਾ..
ਅੰਦਰੋਂ ਅਕਸਰ ਹੀ ਇੱਕ ਅਵਾਜ ਆਇਆ ਕਰਦੀ ਕੇ ਜਜਬਾਤਾਂ ਦੀ ਚਾਸ਼ਨੀ ਵਿਚ ਡੁੱਬੀ ਇਸ ਸੱਚੀ ਮੁਹੱਬਤ ਨੂੰ ਕਦੇ ਵੀ ਹੰਕਾਰ ਵਾਲੀ ਤੱਕੜੀ ਤੇ ਨਾ ਤੋਲੀਂ..
ਇਹ ਸੋਚ ਭਾਰੂ ਹੁੰਦਿਆਂ ਹੀ ਇਸਦੇ ਹਰ ਮਾਮਲੇ ਵਿਚ ਮੇਰੀ ਇੱਕ ਖਾਸ ਜੁਮੇਵਾਰੀ ਬਣ ਜਾਇਆ ਕਰਦੀ..ਕੇ ਮਿੱਠੇ ਬੇਰਾਂ ਨਾਲ ਲੱਦੀ ਇਸ ਬੇਰੀ ਨੂੰ ਕੋਈ ਬਾਹਰੀ ਢੇਮ ਨਹੀਂ ਵੱਜਣ ਦੇਣੀ..!
ਦਾਦੀ ਅਕਸਰ ਹੀ ਆਖਿਆ ਕਰਦੀ ਸੀ ਕੇ ਕਿਸੇ ਬੇਗਾਨੇ ਦੀਆਂ ਗਲਤੀਆਂ ਅਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ