ਇਕ ਵਾਰੀ ਪੁਲੀਸ ਦੀ ਭਰਤੀ ਕਰਨ ਵੇਲੇ ਉਨਾ ਨੂੰ ਇਕ ਸਵਾਲ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਸੀ ਕਿ ਜੇ ਤੁਸੀ ਕਾਰ ਵਿੱਚ ਜਾ ਰਹੇ ਹੋ ਤੇ ਤੁਹਾਡੇ ਸਾਹਮਣੇ ਇਕ ਬੰਬ ਧਮਾਕਾ ਹੁੰਦਾ ਜਿਸ ਨਾਲ ਸਾਹਮਣੇ ਜਾ ਰਹੀ ਵੈਨ ਉਲਟ ਜਾਦੀ ਹੈ ! ਜਿਸ ਦਾ ਬਹੁਤ ਬੁਰੀ ਤਰਾੰ ਨਾਲ ਐਕਸੀਡੈੰਟ ਹੋ ਜਾਂਦਾ ਤੇ ਵਿੱਚ ਬੈਠੀ ਕੁੜੀ ਵੈਨ ਵਿੱਚ ਫਸ ਜਾਂਦੀ ਹੈ ਤੇ ਉਹਦਾ ਬਹੁਤ ਖੂਨ ਵਗ ਰਿਹਾ ! ਜੇ ਉਹ ਬੰਦ ਨ ਕੀਤਾ ਤਾੰ ਉਹ ਜਲਦੀ ਹੀ ਮਰ ਜਾਵੇਗੀ ! ਉਹ ਕੁੜੀ ਤੁਹਾਡੇ ਅਫਸਰ ਦੀ ਧੀ ਹੈ ! ਬੰਬ ਚੱਲਣ ਨਾਲ ਇਕ ਕਾਰ ਨੂੰ ਅੱਗ ਲੱਗ ਜਾਂਦੀ ਹੈ ਤੇ ਉਹਦੇ ਵਿੱਚ ਇਕ ਬੁੜਾ ਬੰਦਾ ਫਸਿਆ ਹੋਇਆ ਹੈ ਜੋ ਅੱਗ ਵਿੱਚ ਸੜ ਰਿਹਾ ! ਖੜਾਕਾ ਸੁਣ ਕੇ ਇਕ ਨਿਆਣਾ ਡਰ ਕੇ ਨਾਲਦੀ ਵਗਦੀ ਨਦੀ ਚ ਡਿਗ ਜਾਂਦਾ ਜੋ ਡੁੱਬ ਰਿਹਾ ! ਖੜਾਕੇ ਦੇ ਡਰ ਨਾਲ ਇਕ ਔਰਤ ਨੂੰ ਬੱਚਾ ਹੋ ਜਾਂਦਾ ! ਤੇ ਉਹ ਚੀਕਾ ਮਾਰ ਰਹੀ ਹੈ !! ਇਸ ਹਾਲਤ ਵਿੱਚ ਤੁਸੀ ਪਹਿਲਾੰ ਕਿਹਦੇ ਕੋਲ ਜਾਵੋੰਗੇ ਜਾ ਤੁਹਾਡਾ ਪਹਿਲਾ Action ਕੀ ਹੋਵੇਗਾ ?
ਸਾਰਿਆ ਨੇ ਉਹਦਾ ਕੋਈ ਜਵਾਬ ਨਹੀ ਲਿਖਿਆ ਸਿਰਫ ਇਕ ਪੁਲੀਸ ਵਾਲੇ ਤੋਂ ਬਿਨਾ !
ਉਸ ਨੌਜਵਾਨ ਪੁਲੀਸ ਵਾਲੇ ਦਾ ਜਾਵਾਬ ਸੀ ਕਿ ਮੈ ਆਪਦੀ ਵਰਦੀ ਲਾਹ ਕੇ ਸੁੱਟ ਦਿਆੰਗਾ ਤੇ ਭੀੜ ਦੇ ਵਿੱਚ ਭੀੜ ਦਾ ਹਿੱਸਾ ਬਣ ਜਾਵਾਗਾ !!
ਇਹ ਸਵਾਲ ਮਜਾਕ ਵਿੱਚ ਹੀ ਕੀਤਾ ਗਿਆ ਸੀ ਤੇ ਜਵਾਬ ਵੀ ਮਜਾਕ ਵਿੱਚ ਹੀ ਸੀ ਪਰ ਉਹਦੇ ਜਵਾਬ ਵਿੱਚ ਸਮਾਜ ਦੀ ਸਚਾਈ ਸੀ ਇਕ ਹਕੀਕਤ ਸੀ !
ਆਪਾ ਖ਼ੁਦ ਦੇਖ ਸਕਦੇ ਹਾ ਕਿ ਜਦੋੰ ਕੋਈ ਕਿਸੇ ਨੂੰ ਕੋਈ ਛੋਟਾ ਮੋਟਾ ਦੁੱਖ ਹੋਵੇ ਤਾ ਅਸੀੰ ਭੱਜ ਭੱਜ ਕੇ ਮੋਹਰੇ ਹੁੰਦੇ ਹਾ ਕਿ ਮੈਨੂੰ ਮੌਕਾ ਮਿਲੇ ਤੇ ਮੈ ਇਹਦਾ ਨਾਮਣਾ ਖਟ ਸਕਾੰ ! ਜਿਵੇਂ ਜਿਵੇਂ ਕਿਸੇ ਦਾ ਦੁੱਖ ਵੱਡਾ ਹੁੰਦਾ ਜਾਦਾ ਉਵੇ ਉਵੇ ਅਸੀ ਪਿੱਛੇ ਹਟਦੇ ਜਾੰਦੇ ਹਾ ! ਮੁੜ ਸਮਾਜ ਵਿੱਚ ਵੀ ਜੋ ਵੀ ਬੁਰਾਈ ਹੋ ਰਹੀ ਹੈ ਉਹਦੇ ਤੋਂ ਅਸੀ ਆਪਣੇ ਆਪ ਦੇ ਫਰਜਾੰ ਦੀ ਵਰਦੀ ਲਾਹ ਕੇ ਸੁੱਟ ਦਿੰਦੇ ਹਾੰ ਤੇ ਲੋਕਾੰ ਦੀ ਭੀੜ ਵਿੱਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ