ਮੈਂ ਅੱਠ ਕੁ ਸਾਲਾਂ ਦੀ ਸੀ। ਜਦੋਂ ਮੇਰੇ ਮੰਮੀ ਡੈਡੀ ਦੁਨੀਆਂ ਤੋਂ ਚਲੇ ਗਏ ਸਨ। ਉਸ ਦਿਨ ਤੋਂ ਲੈ ਕੇ ਹੁਣ ਤੱਕ ਚਾਚਾ, ਚਾਚੀ, ਦਾਦੀ ਨੇ ਹੀ ਮੈਨੂੰ ਪਾਲਿਆ ਪਲੋਸਿਆ। ਅੱਜ ਮੈਂ ਪੂਰੇ ਅਠਾਰਾ ਸਾਲਾ ਦੀ ਹੋ ਗਈ ।ਮੈਂ ਖੁਸ਼ ਸੀ ਅੱਜ ਜੋ ਨਤੀਜਾ ਆਉਣ ਵਾਲਾ ਸੀ ਮੇਰਾ। ਸ਼ੀਸ਼ੇ ਅੱਗੇ ਖਲੋ ਕੇ ਪਤਾ ਨੀ ਮੈਂ ਕੀ ਕੀ ਗੱਲਾ ਕਰੀਂ ਜਾਂਦੀ ਸੀ ਮੈਂ। ਮੈਨੂੰ ਐਂਵੇ ਲਗਦਾ ਜਿਵੇਂ ਮੈ ਡਾਕਟਰ ਬਣ ਕੇ ਸ਼ੀਸ਼ੇ ਅੱਗੇ ਖਲੋਤੀ ਹੋਵਾ। ਐਨੇ ਚੇ ਚਾਚੀ ਦੀ ਆਵਾਜ਼ ਆਈ ਨੀ ਕਿੱਥੇ ਮਰ ਗਈ, ਹੈਗੀ ਕੁ ਨਹੀ।ਕੋਈ ਕੰਮ ਧੰਦਾ ਕਰਲਾ। ਚਾਚੀ ਦੀ ਆਵਾਜ਼ ਸੁਣਦਿਆਂ ਸਾਰ ਹੀ ਮੈਂ ਬਾਹਰ ਨੂੰ ਦੌੜੀ ਬਾਹਰੋ ਚਾਚੇ ਤੇ ਭੂਆ ਨੂੰ ਆਉਂਦਿਆਂ ਦੇਖ ਕੇ ਮੇਰੇ ਦਿਲ ਵਿੱਚ ਕਾਹਲ ਜਹੀ ਪਈ ਸ਼ਾਇਦ ਚਾਚਾ ਜੀ ਮੇਰਾ ਨਤੀਜਾ ਲੈ ਕੇ ਆਏ ਹੋਣ । ਚਾਚਾ ਜੀ ਹਜੇ ਮੰਜੇ ਤੇ ਹੀ ਬੈਠੇ ਸੀ ਕਿ ਦਾਦੀ ਬੋਲੀ ਮੁੰਡਿਆਂ ਕੁੜੀ ਮੁਟਿਆਰ ਹੋ ਗਈ ਇਹਦੇ ਹੁਣ ਨੱਥ ਪਾਈ ਚੰਗੀ ਆ ਮੁਟਿਆਰ ਧੀ ਬਹੁਤਾ ਚਿਰ ਘਰ ਨੀ ਬਿਠਾਈਦੀ ।ਐਨੇ ‘ਚ ਭੂਆ ਜੀ ਬੋਲੇ ਮੈਂ ਤੇ ਵੀਰ ਰਾਨੋ ਦਾ ਰਿਸ਼ਤਾ ਪੱਕਾ ਕਰ ਆਏ ਹਾਂ ਘਰ-ਬਾਰ ਵੀ ਚੰਗਾ ਪੈਲੀ ਵੀ ਚੰਗੀ ਆਉਂਦੀ ਆ ਮੁੰਡੇ ਨੂੰ। ਮੈਨੂੰ ਦੇਖ ਕੇ ਭੂਆ ਬੋਲੀ ਮੁਟਿਆਰ ਹੋ ਗਈ ਸਾਡੀ ਰਾਨੋ ਹੁਣ। ਮੁਟਿਆਰ ਸ਼ਬਦ ਤਾ ਮੈਂ ਛੋਟੀ ਹੁੰਦੀ ਸੁਣਦੀ ਆਉਂਦੀ ਸੀ ਜਦੋਂ ਮੈਂ ਨਿਕੀ ਹੁੰਦੀ ਛੋਟੇ ਵੀਰ ਨੂੰ ਨਾਲ ਖੇਡਣ ਲਈ ਲੈ ਜਾਣਾ ਤੇ ਘਰ ਆਉਣ ਲਗਿਆ ਲੇਟ ਹੋ ਜਾਣਾ ਤੇ ਚਾਚੀ ਨੇ ਗੁਤੋ ਫੜ ਕੇ ਕਮਰੇ ਚ’ ਬੰਦ ਕਰ ਦੇਣਾ ਤੇ ਕਹਿਣਾ ਆਪ ਤੇ ਤੂੰ ਮਰਨਾ ਹੀ ਆ ਮੇਰੇ ਮੁੰਡੇ ਨੂੰ ਭੁੱਖੇ ਭਾਣੇ ਲਈ ਫਿਰਦੀ ਆ, ਮੁਟਿਆਰ ਕੁੜੀਆਂ ਘਰ ਤੋਂ ਬਾਹਰ ਨਹੀਂ ਜਾਂਦੀਆਂ ਹੁੰਦੀਆਂ। ਮੈਂ ਦਾਦੀ ਤੋਂ ਪੁੱਛਣਾ ਕਿ ਦਾਦੀ ਮੁਟਿਆਰ ਕੀ ਹੁੰਦਾ? ਦਾਦੀ ਨੇ ਕਹਿਣਾ ਧੀਆਂ ਤਾਂ ਜੰਮਦੀਆ ਹੀ ਮੁਟਿਆਰਾਂ ਹੁੰਦੀਆਂ ਨੇ, ਬੇਗਾਨੀਆਂ ਹੁੰਦੀਆਂ । ਮੈਨੂੰ ਸੋਚਾਂ ‘ਚ ਪਈ ਦੇਖ ਕੇ ਚਾਚਾ ਜੀ ਬੋਲੇ ਕੀ ਸੋਚਦੀ ਆ ਰਾਨੋ? ਮੈਂ ਹਜੇ ਹੌਲੀ ਜੀ ਆਵਾਜ਼ ‘ਚ ਹੀ ਬੋਲੀ ਸੀ ਚਾਚਾ ਜੀ ‘ਮੇਰਾ ਡਾਕਟਰ ਬਣ ਦਾ ਸੁਪਨਾ’ ਐਨੇ ‘ਚ ਚਾਚੀ ਬੋਲੀ ਕਿਹੜਾ ਨੀ ਤੇਰਾ ਸੁਪਨਾ ਕੁੜੀਆਂ ਦਾ ਕੋਈ ਸੁਪਨਾ ਨੀ ਹੁੰਦਾ ਜੋ ਕੁਝ ਕਰਨਾ ਆਪਣੇ ਘਰ ਜਾ ਕੇ ਕਰੀ ਪਹਿਲਾਂ ਜਾ ਕੇ ਕੰਮ-ਧੰਦਾ ਕਰਲਾ ਕੋਈ। ਮੈਂ ਆਪਣੇ ਮਨ ਹੀ ਮਨ ਚ’ ਸੋਚਣ ਲੱਗੀ ਕਿ ਜਿਥੇ ਮੈਂ ਜੰਮੀ ਪਲੀ ਵੱਡੀ ਹੋਈ ਇਹ ਮੇਰਾ ਘਰ ਨਹੀਂ? ਕਿ ਕੁੜੀ ਹੋਣਾ ਕੋਈ ਸਜ਼ਾ ਜਾਂ ਫਿਰ ਮਾਂ – ਬਾਪ ਤੋਂ ਬਿਨਾਂ ਕੋਈ ਜਿੰਦਗੀ ਨਹੀ , ਕੋਈ ਸੁਪਨੇ ਨਹੀਂ ਧੀਆਂ ਦੇ?
ਦੋ ਤਿੰਨ ਦਿਨ ਬਾਅਦ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਸਾਰੇ ਹੀ ਬਹੁਤ ਖੁਸ਼ ਸੀ, ਮੁੰਡਾ ਭੂਆ ਦੀ ਰਿਸ਼ਤੇਦਾਰੀ ਚੋ ਸੀ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Karndeep Singh
next part kd aao
kulbir
bohtt vdia story aa