ਪਿਛਲੇ ਸਾਲ ਨਵੰਬਰ ਮਹੀਨੇ ਵਿੰਨੀਪੈਗ ਤੋਂ 70 ਕਿਲੋਮੀਟਰ ਦੂਰ ਬੀਚ ਤੇ ਜਾਣ ਦਾ ਮੌਕਾ ਮਿਲਿਆ !
ਕਈ ਲੋਕ lake ਵਿਚ ਕੁੰਡੀ ਸੁੱਟੀ ਨਿੱਘੀ ਧੁੱਪ ਦਾ ਲੁਤਫ਼ ਉਠਾ ਰਹੇ ਸਨ
ਇੱਕ ਗੋਰੇ ਨੂੰ ਪੁੱਛਿਆ ਕੇ ਕੋਈ ਮੱਛੀ ਫਸੀ..?
ਮਾਯੂਸ ਹੁੰਦਾ ਆਖਣ ਲੱਗਾ..2 ਘੰਟੇ ਹੋ ਗਏ ਕੋਈ ਨੀ ਫਸੀ…
ਗੱਲਾਂ ਕਰ ਹੀ ਰਹੇ ਸਾਂ ਕੇ ਇੱਕ ਖੁਸ਼ਦਿਲ ਜਿਹਾ ਫਿਲਿਪੀਨੋ ਆਇਆ ਤੇ ਲਾਗੇ ਹੀ ਆਪਣਾ ਸਿਸਟਮ ਜਿਹਾ ਸੈੱਟ ਕਰ ਪਾਣੀ ਵਿਚ ਕੁੰਡੀ ਸੁੱਟ ਦਿੱਤੀ…
ਮਸਾਂ 2 ਮਿੰਟ ਹੀ ਹੋਏ ਸੀ ਕੇ 2 ਕੁ ਕਿੱਲੋ ਦੀ ਮੋਟੀ-ਤਾਜੀ ਮੱਛੀ ਬਾਹਰ ਕੱਢ ਲਈ ਤੇ ਲਾਗੇ ਹੀ ਰੱਖੇ ਜਾਲ ਵਿਚ ਪਾ ਦਿੱਤੀ..ਮੱਛੀ ਤੜਪ ਰਹੀ ਸੀ ਤੇ ਫਿਲਿਪੀਨੋ ਖੁਸ਼ੀ ਵਿਚ ਨੱਚਦਾ ਹੋਇਆ ਕਿਸੇ ਨੂੰ ਫੋਨ ਤੇ ਖਬਰ ਦੇ ਰਿਹਾ ਸੀ..
ਸਾਰਾ ਕੁਝ ਦੇਖ 2 ਘੰਟੇ ਤੋਂ ਆਸਨ ਲਾਈ ਬੈਠੇ ਗੋਰੇ ਦੇ ਚੇਹਰੇ ਤੇ ‘ਈਰਖਾ..ਗੁੱਸੇ ਤੇ ਨਿਰਾਸ਼ਾ ਦੇ ਹਾਵ ਭਾਵ ਉੱਭਰ ਆਏ
ਆਪਣੀ ਅੱਧ ਪੀਤੀ ਬੀੜੀ ਗੁੱਸੇ ਨਾਲ ਪਟਕਾ ਕੇ ਥੱਲੇ ਮਾਰੀ ਤੇ ਮੁੜ ਉਸਨੂੰ ਜੁੱਤੀ ਹੇਠ ਮ੍ਸ੍ਲਦਾ ਹੋਇਆ ਸਭ ਕੁਝ ਸਮੇਟ ਬੁੜ-ਬੁੜ ਕਰਦਾ ਹੋਇਆ ਓਥੋਂ ਚਲਾ ਗਿਆ..
ਮੇਰੇ ਦੇਖਦਿਆਂ ਦੇਖਦਿਆਂ ਇੱਕ ਇਨਸਾਨ ਦੀ ਕਿਸਮਤ ਖੁੱਲ ਗਈ ਤੇ ਦੂਜਾ ਕੋਲ ਬੈਠਾ ਸੜ ਕੇ ਸੁਆਹ ਹੋ ਗਿਆ ਤੇ ਤੀਜੀ ਬਿਨ ਪਾਣੀਓਂ ਤੜਪਦੀ ਹੋਈ ਘਰ ਪਰਿਵਾਰ ਤੇ ਦੁਨੀਆਂ ਤੋਂ ਵਿਛੜ “ਮੌਤ ਦੀਆਂ ਘੜੀਆਂ” ਗਿਣ ਰਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ