ਹੈ ਤਾਂ ਅਜੇ ਦੂਜਾ ਮਹੀਨਾ ਹੀ ਸੀ ਪਰ ਪਤਾ ਨਹੀਂ ਘਰੇ ਏਨੀ ਜਿਆਦਾ ਘੁਸਰ-ਫੁਸਰ ਹੋਣੀ ਕਿਓਂ ਸ਼ੁਰੂ ਹੋ ਗਈ ਸੀ!
ਇਹ ਕਿੰਨੀ ਕਿੰਨੀ ਦੇਰ ਫੋਨ ਤੇ ਲੱਗੇ ਰਹਿੰਦੇ..
ਮੈਂ ਕੋਲ ਆਉਂਦੀ ਤਾਂ ਸਪੀਕਰ ਤੇ ਲੱਗਾ ਹੋਇਆ ਵਾਜ ਹੌਲੀ ਕਰ ਕੰਨ ਨੂੰ ਲਾ ਲਿਆ ਕਰਦੇ..ਫੇਰ ਇੱਕ ਦਿਨ ਇੰਡੀਆ ਤੋਂ ਆਇਆ ਕੋਈ ਜਾਣਕਾਰ ਇਹਨਾਂ ਨੂੰ ਇੱਕ ਦਵਾਈ ਫੜਾ ਗਿਆ!
ਪੁੱਛਿਆ ਤਾਂ ਆਖਣ ਲੱਗੇ ਦਿੜਬੇ ਲਾਗੋਂ ਕਿਸੇ ਸਿਆਣੇ ਦੀ ਹੈ..ਨਿਯਮਿਤ ਵਿਧੀ ਨਾਲ ਖਾਣ ਤੇ ਸ਼ਰਤੀਆ ਮੁੰਡਾ ਹੁੰਦਾ ਏ!
ਮੈਨੂੰ ਅੰਦਰੋਂ ਅੰਦਰੀ ਅੱਗ ਲੱਗ ਗਈ..
ਮੂੰਹ ਤੇ ਹੀ ਆਖ ਦਿੱਤਾ ਕੇ ਕੀ ਫਾਇਦਾ ਤੁਹਾਡੀਆਂ ਪੜਾਈਆਂ..ਡਿਗਰੀਆਂ ਅਤੇ ਉੱਚੀਆਂ ਪਦਵੀਆਂ ਦਾ..ਫੇਰ ਇਸਨੂੰ ਵਿਆਹ ਤੋਂ ਪਹਿਲਾਂ ਕੀਤੇ ਕੌਲ ਕਰਾਰ,ਵਾਹਦੇ ਅਤੇ ਕਿੰਨੀਆਂ ਸਾਰੀਆਂ ਤਸੱਲੀਆਂ ਯਾਦ ਕਰਾਈਆਂ..!
ਪਰ ਅੱਗੋਂ ਇਹ ਆਖ ਗੱਲ ਮੁਕਾ ਦਿੱਤੀ ਕੇ “ਇਹ ਮੇਰੇ ਮਾਪਿਆਂ ਦਾ ਫੈਸਲਾ ਹੈ..ਨਾਲੇ ਤੁਸੀ ਵੀ ਤੇ ਦੋ ਭੈਣਾਂ ਹੀ ਹੋ..ਇਸ ਹਿਸਾਬ ਨਾਲ ਓਹਨਾ ਦਾ ਤੌਖਲਾ ਵੀ ਜਾਇੱਜ ਹੀ ਹੈ..ਹੁਣ ਤੱਕ ਜਿੰਨੇ ਵੀ ਰਿਸ਼ਤੇਦਾਰਾਂ ਦੇ ਹੋਏ ਨੇ..ਪਹਿਲੇ ਮੁੰਡੇ ਹੀ ਹੋਏ..ਮੈਂ ਨਹੀਂ ਚਾਹੁੰਦਾ ਮੇਰੇ ਮਾਪਿਆਂ ਨੂੰ ਕਿਸੇ ਗੱਲੋਂ ਅੱਖ ਨੀਵੀਂ ਕਰਨੀ ਪਵੇ”
ਕੁਝ ਦਿਨ ਦੇ ਭਾਰੀ ਕਲੇਸ਼ ਮਗਰੋਂ ਮੈਂ ਦਵਾਈ ਖਾਣੀ ਮੰਨ ਗਈ..ਪਰ ਹਮੇਸ਼ਾਂ ਓਹਲੇ ਜਿਹੇ ਨਾਲ ਵਗਦੇ ਪਾਣੀ ਵਿਚ ਵਹਾਅ ਦਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ