ਸਿਕਿਓਰਿਟੀ ਕੰਪਨੀ ਵਿਚ ਤਰੱਕੀ ਹੋ ਗਈ..ਸੁਪਰਵਾਈਜ਼ਰ ਬਣ ਚੈਕਿੰਗ ਲਈ ਗਏ ਨੂੰ ਅੱਗੋਂ ਇੱਕ ਅਫ਼੍ਰੀਕਨ ਵੀਰ ਮਿਲ ਗਿਆ!
ਕਨੇਡਾ ਆਏ ਨੂੰ ਸ਼ਾਇਦ ਥੋੜਾ ਚਿਰ ਹੀ ਹੋਇਆ ਸੀ..
ਥੋੜਾ ਪ੍ਰੇਸ਼ਾਨ ਜਿਹਾ ਦਿਸਿਆ..ਕਾਰਨ ਪੁੱਛਿਆ..ਆਖਣ ਲੱਗਾ ਬੜੀਆਂ ਔਕੜਾਂ ਨੇ..ਨਵੀਂ ਵਰਦੀ ਵੀ ਚਾਹੀਦੀ ਏ..ਇਸ ਪੂਰਾਣੀ ਹੋ ਗਈ ਵਿਚ ਥੋੜੀ ਥੋੜੀ ਠੰਡ ਵੀ ਲੱਗਦੀ ਰਹਿੰਦੀ!
ਅੱਗੋਂ ਆਖਿਆ ਭਰਾ ਘਬਰਾ ਨਾ..ਇੱਕ ਦੋ ਦਿੰਨਾ ਬਾਅਦ ਮੈਂ ਖੁਦ ਤੇਰੇ ਕੋਲ ਪਹੁੰਚਦੀ ਕਰ ਦਿਆਂਗਾ!
ਖੁਸ਼ ਹੋ ਗਿਆ..ਸਾਡੇ ਵਰਗੇ ਸਿਸਟਮ ਵਿਚੋਂ ਹੀ ਆਏ ਨੂੰ ਸ਼ਾਇਦ ਏਡੀ ਛੇਤੀ ਕੰਮ ਹੋ ਜਾਣ ਦੀ ਆਸ ਬਿਲਕੁਲ ਵੀ ਨਹੀਂ ਸੀ..
ਕਾਰ ਵੱਲ ਵਾਪਿਸ ਪਰਤਦਾ ਹੋਇਆ ਅਜੇ ਥੋੜੀ ਵਾਟ ਤੇ ਹੀ ਗਿਆ ਹੋਵਾਂਗਾ ਕੇ ਪਿੱਛਿਓਂ ਉਚੀ ਅਵਾਜ ਵਿਚ “ਬੋਲੇ ਸੋ ਨਿਹਾਲ” ਦਾ ਜੈਕਾਰਾ ਛੱਡ ਦਿੱਤਾ..!
ਯਕੀਨ ਮਨਿਓਂ ਠੰਡੀ ਕਾਲੀ ਰਾਤ ਵਿਚ ਮੇਰੇ ਲੂ ਕੰਢੇ ਖੜੇ ਹੋ ਗਏ..ਅਤੇ ਮੈਂ ਆਪ ਮੁਹਾਰੇ ਹੀ ਅੱਗਿਓਂ “ਸੱਤ ਸ੍ਰੀ ਅਕਾਲ”ਆਖ ਉਠਿਆ!
ਵਾਪਿਸ ਪਰਤ ਕੇ ਵੇਖਿਆ..ਪੂਰੇ ਜਲੌਅ ਵਿਚ ਆਇਆ ਉਹ ਜੈਕਾਰੇ ਦੇ ਮਿਲੇ ਇਸ ਜੁਆਬ ਨਾਲ ਬਾਗੋ ਬਾਗ ਹੋਇਆ ਮੇਰੇ ਵੱਲ ਤੱਕੀ ਜਾ ਰਿਹਾ ਸੀ!
ਪੁੱਛਿਆ ਭਾਈ ਏਡੀ ਬੁਲੰਦ ਅਵਾਜ ਵਿਚ ਜੈਕਾਰਾ ਛੱਡਿਆ ਈ..ਇਹ ਤੈਨੂੰ ਸਿਖਾਇਆ ਕਿਸਨੇ..?
ਆਖਣ ਲੱਗਾ ਤੇਰੇ ਵਰਗਾ ਇੱਕ ਪਗੜੀ ਵਾਲਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ