ਟੀਚਰਾਂ ਨੂੰ ਸੂਹਾਂ ਤਾਂ ਉਹਨਾਂ ਬਾਰੇ ਪਹਿਲਾਂ ਹੀ ਸੀ ,ਪਰ ਉਸ ਦਿਨ ਉੱਪਰਲੇ ਕਲਾਸ ਰੂਮਾਂ ਨੂੰ ਜਾਂਦੀਆਂ ਪਉੜੀਆਂ ਦੇ ਹਨੇਰੇ ਕੋਨੇ ਚ ਕਿੱਸ ਕਰਦਿਆਂ ਨੂੰ ਪ੍ਰਿੰਸੀਪਲ ਤੇ ਡੀ ਪੀ ਆਈ ਨੇ ਵੇਖ ਲਿਆ । ਐਨੇ ਰੁੱਝੇ ਹੋਏ ਸੀ ਕਿ ਨਾ ਇੱਕ ਦੂਜੇ ਦੇ ਕਪੜਿਆਂ ਦੀ ਸੂਰਤ ਸੀ ਨਾ ਹੀ ਉਹਨਾਂ ਦੇ ਆਉਣ ਦਾ ਪਤਾ ਲੱਗਾ ।
ਜਦੋਂ ਪ੍ਰਿੰਸੀਪਲ ਚੀਕੀ ਉਦੋਂ ਪ੍ਰਿੰਸ ਨੇ ਅਮਨ ਨੂੰ ਆਪਣੇ ਤੋਂ ਅਲਗ ਕੀਤਾ ।ਦੋਵੇਂ ਸਰ ਝੁਕਾ ਕੇ ਆਪਣੇ ਕਪੜੇ ਦਰੁਸਤ ਕਰਦੇ ਗਏ ਤੇ ਮਨ ਹੀ ਮਨ ਡਰ ਨਾਲ ਵੀ ਭਰ ਗਏ ।
ਡੀ ਪੀ ਨੇ ਅੱਗੇ ਹੋਕੇ ਦੋਵਾਂ ਜਣਿਆਂ ਨੂੰ ਵਾਰੀ ਵਾਰੀ ਥੱਪੜਾਂ ਨਾਲ ਝੰਬ ਦਿੱਤਾ। ਕਲਾਸ ਚ ਜਾਣ ਦਾ ਹੁਕਮ ਦਿੱਤਾ ।
ਗੱਲ ਫਟਾਫਟ ਸਾਰੇ ਸਕੂਲ ਚ ਫੈਲ ਗਈ ।ਬੱਚੇ ਕੀ ਅਧਿਆਪਕ ਕੀ ਸਾਰੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਨ ਲੱਗੇ ।ਕਿਤੇ ਵੀ ਘੁਸਰ ਮੁਸਰ ਹੁੰਦੀ ਅਮਨ ਨੂੰ ਲਗਦਾ ਉਹਦੀ ਹੀ ਗੱਲ ਹੋ ਰਹੀ ਹੈ ।ਕਿਸੇ ਨਾਲ ਅੱਖ ਮਿਲਾਣ ਦੀ ਹਿਮੰਤ ਨਹੀਂ ਸੀ ਪਰ ਉਸਦਾ ਮਨ ਅੱਗੇ ਆਉਂਦੇ ਕਿਸੇ ਖਤਰੇ ਚ ਧੜਕ ਰਿਹਾ ਸੀ ।
ਘੰਟੇ ਕੁ ਮਗਰੋਂ ਹੀ ਪ੍ਰਿੰਸੀਪਲ ਦੇ ਦਫਤਰੋਂ ਸੁਨੇਹਾ ਆ ਗਿਆ । ਅਮਨ ਤੇ ਪ੍ਰਿੰਸ ਦੋਵਾਂ ਦੇ ਮਾਪੇ ਬੈਠੇ ਸੀ ।ਪ੍ਰਿੰਸੀਪਲ ਨੇ ਤੇ ਬਾਕੀ ਟੀਚਰਾਂ ਨੇ ਮਿਰਚ ਮਸਾਲਾ ਭੁੱਕ ਕੇ ਸਾਰਾ ਕੁਝ ਦੱਸ ਦਿੱਤਾ ਸੀ ।
ਉਸਦੀ ਹਿੰਮਤ ਨਹੀਂ ਹੋ ਰਹੀ ਸੀ ਕਿ ਉਹ ਆਪਣੇ ਮਾਂ ਬਾਪ ਨਾਲ ਨਜਰ ਮਿਲਾ ਸਕੇ । ਪ੍ਰਿੰਸ ਦਾ ਵੀ ਇਹੋ ਹਾਲ ਸੀ ।ਖਬਰਾਂ ਅਫਵਾਹਾਂ ਉਹਨਾਂ ਸੀ ਬੱਸ ਦੇ ਸਕੂਲ ਪਿੰਡ ਪਹੁੰਚਣ ਤੋਂ ਪਹਿਲਾਂ ਪਿੰਡ ਪਹੁੰਚ ਚੁੱਕੀਆਂ ਹੋਣਗੀਆਂ ।ਦੋਵੇਂ ਡਰ ਰਹੇ ਸੀ ਪਰ ਅਮਨ ਦਾ ਜ਼ਿਆਦਾ ਬੁਰਾ ਹਾਲ ਸੀ ।
ਦੋਵਾਂ ਦੇ ਪਿੰਡ ਅੱਡ ਅੱਡ ਸੀ ਪਰ ਨੇੜੇ ਨੇੜੇ । ਪ੍ਰਿੰਸ ਇਸੇ ਸਾਲ ਕਿਸੇ ਸਕੂਲੋਂ ਹਟਕੇ ਇਥੇ ਆਇਆ ਸੀ ਪੜ੍ਹਨ ਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ