ਡਰ ਹੇਠ ਹੀ ਦਿਬਿਆ ਰਿਹਾ ਜਿੱਥੇ
ਸੁਣਿਆਂ ਮੈਂ ਇਜ਼ਹਾਰ ਮੁਹੱਬਤ ਦਾ
ਦਿਲ ਵੀ ਸੱਚਾ ਤੇ ਰੰਗ ਵੀ ਪੱਕਾ
ਪੱਕਾ ਸੀ ਇਕਰਾਰ ਮੁਹੱਬਤ ਦਾ
ਦੋਹਾਂ ਨੂੰ ਖਾਈ ਗਿਆ ਸਿਉਂਕ ਵਾਂਗੂੰ
ਆਹ ਪੈਂਡਾ ਲੰਮਾ ਵਿਚਕਾਰ ਮੁਹੱਬਤ ਦਾ
ਪਲਕਾਂ ਝੁਕਾਅ ਲਈਆਂ ਬੋਲੇ ਕਿੱਥੋਂ
ਜਾਣਦਾ ਉਹ ਵੀ ਸਤਿਕਾਰ ਮੁਹੱਬਤ ਦਾ
ਉਡੀਕ ਤਾਂ ਬਹੁਤ ਨਿੱਕੀ, ਗੱਲ ਉਮਰਾਂ ਦੀ
ਸਭ ਗੱਲ ਅੱਖਾਂ ਮੀਚ ਸਵਿਕਾਰ ਮੁਹੱਬਤ ਦਾ
ਲਕਿਆਂ ਨੇ ਜਦੋਂ ਲਿਖੇ ਭੇਜੇ ਖ਼ਤ ਨਾ ਪਹੁੰਚਾਏ
ਅਖੀਰ ਚਲਾਉਣਾਂ ਪਿਆ ਅਖ਼ਬਾਰ ਮੁਹੱਬਤ ਦਾ
ਜੋ ਕਹਿੰਦਾ ਸੀ ਲਿਖਦਾਂ ਹਾਂ,ਪਰ ਕਰਦਾ ਨਹੀਂ ਆ
ਸੁਣਿਆਂ ਉਹ ਵੀ ਬਣਿਆ ਦਿਲਦਾਰ ਮੁਹੱਬਤ ਦਾ
ਦੂਰ ਰਹਿ ਕੇ ਵੀ ਜੋ,ਹੋਣ ਨਾ ਦੇਵੇ ਭੋਰਾ ਵੀ ਅੱਡ ਉਹਤੋਂ
ਸੱਚੀਂ ਏਸ ਗੱਲੋਂ ਬੜਾ ਹਾਂ ਮੈਂ ਕਰਜ਼ਦਾਰ ਮੁਹੱਬਤ ਦਾ
ਵੈਸੇ ਤਾਂ ਉਹ ਵੀ ਇੱਕ ਕੁੜੀਆਂ ਵਰਗੀ ਕੁੜੀ ਹੀ ਸੀ,ਪਰ ਮੁਹੱਬਤ ਇੱਕ ਅਜਿਹੀ ਸ਼ੈਅ ਹੈ,ਜੋ ਨਜ਼ਰ ਤੇ ਨਜ਼ਰੀਆ ਦੋਵੇਂ ਬਦਲ ਦੇਂਦੀ ਹੈ,ਇਹ ਨਹੀਂ ਕਿ ਉਸਤੋਂ ਸੋਹਣਾ ਦੁਨੀਆਂ ਤੇ ਕੋਈ ਨਹੀਂ, ਨਹੀਂ ਬਹੁਤ ਹੋਣਗੇ,ਪਰ ਇੱਕ ਮਹਿਬੂਬ ਦੀ ਨਜ਼ਰ ਉਹਦੇ ਮਹਿਬੂਬ ਤੋਂ ਵੱਧ ਭਲਾਂ ਕੀ ਸੋਹਣਾ ਹੋ ਸਕਦਾ ਹੈ।
ਬੇਸ਼ੱਕ ਉਹ ਅੱਜ ਵੀ ਮੇਰੇ ਕੋਲੋਂ ਕੋਹਾਂ ਦੂਰ ਹੈ,ਪਰ ਅੱਜ ਵੀ ਉਹਦੀ ਤਸਵੀਰ ਨੂੰ ਵੇਖ ਉਹੀ ਆਪਣਾਪਨ ਝਲਕਦਾ ਤੇ ਮਹਿਸੂਸ ਹੁੰਦਾ ਹੈ,ਜੋ ਉਸਦੇ ਕੋਲ਼ ਬੈਠਿਆਂ ਹੁੰਦਾ ਸੀ, ਮੈਨੂੰ ਅੱਜ ਵੀ ਯਾਦ ਹੈ ਬਿਨਾਂ ਕਿਸੇ ਗੱਲ ਤੋਂ ਵੀ ਕਰੀਆਂ ਨੇ ਉਸ ਨਾਲ ਘੰਟਿਆਂਬੱਧੀ ਗੱਲਾਂ… ਕਿੰਨਾਂ ਅਜੀਬ ਜਿਹਾ ਸਮਾਂ ਸੀ ਨਾ,ਪਰ ਮੈਨੂੰ ਅੱਜ ਵੀ ਨਹੀਂ ਪਤਾ ਬੱਚਿਆਂ ਵਾਂਗ ਲੜਨ ਵਾਲਿਆਂ ਵਿਚ, ਰਿਸ਼ਤੇ ਨੂੰ ਪਿਆਰ ਨਾਲ ਨਿਭਾਉਣ ਦੀ ਤਹਿਜ਼ੀਬ ਕਿੱਥੋਂ ਆ ਗਈ , ਕਿੱਥੋਂ ਸਿੱਖ ਲ਼ਿਆ ਇਹਨਾਂ ਨੇ ਆਪਣੀਆਂ ਗਲਤੀਆਂ ਨੂੰ ਕਬੂਲਣਾਂ,ਕੀਹਨੇ ਦੱਸਿਆ ਇਹਨਾਂ ਨੂੰ ਚੱਜ…ਇਹ ਲੋਕ ਕਹਿੰਦੇ ਨੇ ਕਿ ਮੁਹੱਬਤ ਬੰਦੇ ਨੂੰ ਅੰਨ੍ਹਾ ਕਰ ਦੇਂਦੀ ਹੈ,ਪਰ ਨਹੀਂ… ਮੇਰੇ ਹਿਸਾਬ ਨਾਲ ਬੰਦਾ ਖ਼ੁਦ ਹੀ ਅੰਨ੍ਹਾ ਸਮਝ ਬੈਠਦਾ ਖ਼ੁਦ ਨੂੰ… ਮੁਹੱਬਤ ਤਾਂ ਸਕੂਨ ਹੈ, ਇੱਕ ਹਵਾ ਹੈ, ਇੱਕ ਅਨੰਦ ਹੈ,ਜਿਸ ਵਿਚ ਭਿੱਜਿਆ ਆਦਮੀ ਬਸ ਉਸੇ ਦਾ ਹੋ ਜਾਂਦਾ ਹੈ। ਨਾਲ਼ੇ ਜਦੋਂ ਆਪਾਂ ਨੂੰ ਵਕ਼ਤ ਦੀ ਸੂਈ ਨੇ ਆਪਸ ਵਿੱਚ ਮਿਲਾਇਆ ਸੀ ਤਾਂ ਕੁਝ ਤਾਂ ਸੋਚਿਆ ਹੀ ਹੋਵੇਗਾ, ਫੇਰ ਕਿਉਂ ਐਵੇਂ ਦੁਨੀਆਂ ਦੀਆਂ ਰੀਤ ਰਿਵਾਜਾਂ ਨੂੰ ਕੋਸਣਾਂ…ਕੋਈ ਚੰਗੀ ਗੱਲ ਥੋੜ੍ਹੀ ਏ… ਨਾਲ਼ੇ ਜੇ ਕੁਦਰਤ ਨੇ ਚਾਹਿਆ ਤਾਂ ਆਪਾਂ ਫ਼ੇਰ ਮਿਲਾਂਗੇ,ਇਸੇ ਧਰਤੀ ਤੇ,ਇਸੇ ਬੰਧਨਾਂ ਵਿੱਚ ਬੰਧੇ ਹੋਏ ਤੇ ਹੋਵਾਂਗੇ ਇੱਕ…
ਮੈਂ ਉਹਦਾ ਭੇਜਿਆ ਹੋਇਆ ਆਖ਼ਰੀ ਖ਼ਤ ਪੜ੍ਹ ਰਿਹਾ ਸੀ,ਆਦਤ ਜਿਹੀ ਪੈ ਗਈ ਰੋਜ਼ ਪੜ੍ਹਨ ਦੀ, ਕਿੰਨੀਂ ਚੰਗੀ ਤਰ੍ਹਾਂ ਪੜ੍ਹ ਚੁੱਕੀ ਸੀ ਨਾ…ਉਹ ਮੈਨੂੰ, ਮੇਰੀ ਹਰ ਆਦਤ,ਹਰ ਸੋਚ ਤੇ ਹਰ ਖ਼ਿਆਲ ਤੋਂ ਵਾਕਿਫ਼ ਸੀ ਉਹ… ਸ਼ਾਇਦ ਉਹਦੀਆਂ ਇਹੀ ਗੱਲਾਂ ਕਰਕੇ ਸਾਡੇ ਵਿਚਲਾ ਫ਼ਰਕ ਕੋਹਾਂ ਦੂਰ ਜਾ ਬੈਠਦਾ ਸੀ ਤੇ ਆਖਦਾ ਸੀ ਮੈਂ ਤੁਹਾਡੇ ਵਿਚਕਾਰ ਨਹੀਂ ਆ ਸਕਦਾ… ਮੈਂ ਉਹਦੇ ਬਾਰੇ ਜਿੰਨਾਂ ਦੱਸਾਂ ਓਨਾ ਘੱਟ ਹੈ…ਉੱਚਾ ਲੰਮਾ ਕੱਦ,ਲੰਮੇ ਵਾਲ਼, ਚੌੜਾ ਮੱਥਾ, ਮੋਟੀਆਂ ਅੱਖਾਂ,ਤਿੱਖਾ ਨੱਕ,ਪਤਲੇ ਪਤਲੇ ਬੁੱਲ ਤੇ ਲੰਮੀਂ ਧੌਣ ਤੇ ਕਣਕ ਵਰਗਾ ਰੰਗ…ਜਵਾਂ ਕਿਸੇ ਪਰੀ ਨਾਲ਼ੋਂ ਘੱਟ ਨਹੀਂ ਸੀ ਲੱਗਦੀ, ਉਹਨੂੰ ਵੇਖ ਹਰ ਕੋਈ ਆਖਦਾ ਸੀ, ਹਾਂ ਸਵਰਗ ਵੀ ਹੁੰਦਾ ਹੈ ਲੱਗਦਾ ਇਹ ਕੁੜੀ ਉਥੋਂ ਹੀ ਆਈ ਹੈ,ਐਨੀ ਸੋਹਣੀ ਕੁੜੀ ਸੱਚੀਂ ਜਿਸਦੀ ਸ਼ਾਇਰ ਕੋਲੋਂ ਵੀ ਤਾਰੀਫ਼ ਮੁੰਕਮਲ ਨਹੀਂ ਸੀ ਕਰ ਹੁੰਦੀ… ਮੈਂ ਜਦ ਵੀ ਕਦੇ ਉਸਦੀ ਤਾਰੀਫ਼ ਕਰਦਾ ਉਹਨੇ ਮੈਨੂੰ ਟੋਕਦੇ ਬੋਲਣਾ… ਮੈਨੂੰ ਤੇ ਮੈਂ ਰਤਾ ਸੋਹਣੀ ਨਹੀਂ ਲੱਗਦੀ… ਤੁਹਾਨੂੰ ਪਤਾ ਨਹੀਂ ਕੀ ਵਿਖਦਾ ਏਹੋ ਜਾ… ਮੈਂ ਅੱਗੋਂ ਬਿਲਕੁਲ ਚੁੱਪ ਕਰ ਜਾਂਦਾ ਤੇ ਜਿਦਾਂ ਚਕੋਰ ਚੰਨ ਨੂੰ ਤੱਕਦੀ ਹੈ, ਓਦਾਂ ਉਹਦੇ ਵੱਲ ਵੇਖਣ ਲੱਗਦਾ…
ਅਸੀਂ ਟਿਊਸ਼ਨ ਸੈਂਟਰ ਵਿਚ ਇੱਕ ਦਿਨ ਅਚਾਨਕ ਮਿਲ਼ੇ ਤੇ ਹੌਲ਼ੀ ਹੌਲ਼ੀ ਦੋਸਤ ਬਣ ਗਏ, ਬੇਸ਼ੱਕ ਹੋਰ ਕੁੜੀਆਂ ਤੇ ਮੁੰਡੇ ਵੀ ਸਨ ਪਰ ਸਾਡੀ ਦੋਵਾਂ ਦੀ ਆਪਸ ਵਿੱਚ ਜ਼ਿਆਦਾ ਮੱਤ ਮਿਲ਼ਦੀ , ਜਿਸ ਦਿਨ ਮੈਨੂੰ ਕੋਈ ਕੰਮ ਪੈ ਜਾਂਦਾ ਤੇ ਮੈਂ ਸੈਂਟਰ ਨਾ ਜਾਂਦਾ,ਉਹ ਵੀ ਨਾ ਜਾਂਦੀ…ਦਰਅਸਲ ਵਿਚ ਅਸੀਂ ਦੋਵੇਂ ਕਾਲਜ ਵਿੱਚ ਐਡਮੀਸ਼ਨ ਲੈਣ ਲਈ ਪੇਪਰ ਦੀ ਤਿਆਰੀ ਕਰ ਰਹੇ ਸੀ, ਅਸੀਂ ਦੋਵਾਂ ਨੇ ਉਥੇ ਇੱਕ ਮਹੀਨਾ ਪੇਪਰ ਦੀ ਤਿਆਰੀ ਕਰੀ ਤੇ ਉਸਤੋਂ ਬਾਅਦ ਵੀ ਅਸੀਂ ਦੋਵੇਂ ਕਿਸੇ ਨਾ ਕਿਸੇ ਬਹਾਨੇ ਸ਼ਹਿਰ ਮਿਲ਼ਦੇ ਰਹਿੰਦੇ, ਹੌਲ਼ੀ ਹੌਲ਼ੀ ਸਾਡਾ ਇਹ ਦੋਸਤੀ ਦਾ ਰਿਸ਼ਤਾ ਪਿਆਰ ਵਿੱਚ ਤਬਦੀਲ ਹੋ ਗਿਆ ਤੇ ਸਾਨੂੰ ਦੋਵਾਂ ਨੂੰ ਦਾਖ਼ਲਾ ਵੀ ਇੱਕੋ ਕਾਲਜ ਵਿੱਚ ਹੀ ਮਿਲ ਗਿਆ, ਅਸੀਂ ਹਰ ਰੋਜ਼ ਮਿਲ਼ਦੇ, ਖਾਣਾ ਵੀ ਇੱਕਠੇ ਬੈਠ ਖਾਂਦੇ ਤੇ ਜੇ ਕੋਈ ਲੈਕਚਰ ਫ੍ਰੀ ਹੁੰਦਾ ਤਾਂ ਪਾਰਕ ਵਿਚ ਜਾਂ ਕੰਟੀਨ ਵਿੱਚ ਬੈਠੇ ਰਹਿੰਦੇ,ਉਹ ਮੇਰੇ ਨਾਲ ਹਰ ਇਕ ਗੱਲ ਸਾਂਝੀ ਕਰ ਲੈਂਦੀ ਸੀ। ਬੇਸ਼ੱਕ ਉਹ ਕੇਹੋ ਜਿਹੀ ਵੀ ਹੋਵੇ, ਇੱਕ ਦਿਨ ਉਸਨੇ ਮੈਨੂੰ ਕਿਹਾ ਕਿ ਮੈਨੂੰ ਇੰਝ ਲੱਗਦਾ ਜਿਵੇਂ ਮੈਂ ਤੈਨੂੰ ਪਿਆਰ ਕਰਨ ਲੱਗ ਗਈ ਆਂ, ਮੈਂ ਇਸ ਸਭ ਤੋਂ ਦੂਰ ਹੀ ਰਹਿਣਾਂ ਚਾਹੁੰਦਾ ਸੀ, ਕਿਉਂਕਿ ਘਰ ਵਿਚ ਦੋ ਭੈਣਾਂ ਵੀ ਸਨ,ਜੇ ਮੈਂ ਇਹ ਸਭ ਕਰਦਾ ਤਾਂ ਕੱਲ੍ਹ ਨੂੰ ਉਹਨਾਂ ਨੂੰ ਕੀ ਸਮਝਾਉਂਦਾ, ਬਾਕੀ ਮੈਨੂੰ ਇਹ ਵੀ ਪਤਾ ਸੀ,ਕਿ ਸਾਡੇ ਪਰਿਵਾਰਾਂ ਵਿਚ ਬਹੁਤ ਫ਼ਰਕ ਹੈ,ਜੋ ਮੈਂ ਸਾਰੀ ਉਮਰ ਲਾ ਦੇਵਾਂ ਤਾਂ ਵੀ ਨਹੀਂ ਭਰ ਸਕਦਾ, ਮੈਂ ਜਿੰਨਾ ਕੁ ਸਮਝਾ ਸਕਦਾ ਸੀ। ਉਸਨੂੰ ਸਮਝਿਆ ਤੇ ਕਿਹਾ ਕਿ ਇਹ ਨਹੀਂ ਕਿ ਤੂੰ ਮੈਨੂੰ ਵਧੀਆ ਨਹੀਂ ਲੱਗਦੀ, ਜਾਂ ਮੈਨੂੰ ਕੋਈ ਹੋਰ ਕੁੜੀ ਵਧੀਆ ਲੱਗਦੀ ਹੈ,ਬਸ ਇਹ ਪਿਆਰ ਪਿਉਰ ਮੇਰੇ ਵਰਗੇ ਲੋਕਾਂ ਲਈ ਨਹੀਂ ਆ, ਮੈਨੂੰ ਐਨਾ ਪਤਾ ਹੈ, ਉਹ ਨੇ ਉਸ ਵਕਤ ਮੇਰੀ ਗੱਲ ਨੂੰ ਸਮਝਿਆ ਤੇ ਚੁੱਪ ਚਾਪ ਕਲਾਸ ਦਾ ਬਹਾਨਾ ਲਾ ਚਲੀ ਗਈ, ਉਸਤੋਂ ਬਾਅਦ ਉਹ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਨਾ ਕਰਦੀ,ਜੋ ਮੈਨੂੰ ਵੀ ਬਿਲਕੁਲ ਵਧੀਆ ਨਾ ਲੱਗਾ, ਇੱਕ ਹਫ਼ਤਾ ਐਦਾਂ ਹੀ ਬੀਤਿਆ ਪਰ ਫ਼ੇਰ ਦੁਆਰਾ ਸਭ ਓਦਾਂ ਹੀ ਹੋ ਗਿਆ, ਉਹੀ ਪਹਿਲਾਂ ਵਾਂਗ ਨਿੱਕੀ ਨਿੱਕੀ ਗੱਲ ਤੇ ਲੜਨਾ ਤੇ ਉਹੀ ਗੁੱਸੇ ਗਿਲੇ,ਦੋ ਕੁ ਮਹੀਨੇ ਬਾਅਦ ਉਸਨੇ ਮੈਨੂੰ ਫੇਰ ਉਹੀ ਗੱਲ ਕਹੀ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ, ਮੈਂ ਉਸਨੂੰ ਬਹੁਤ ਸਮਝਿਆ ਪਰ ਉਹ ਨਾ ਸਮਝੀ, ਅਖ਼ੀਰ ਪਿਆਰ ਤੇ ਮੈਂ ਵੀ ਕਰਦਾ ਸੀ,ਪਰ ਉਸਨੂੰ ਘੁੱਟ ਕੇ ਗਲਵੱਕੜੀ ਪਾ ਲਈ।
ਸਾਡਾ ਇੱਕ ਸਾਲ ਪੂਰਾ ਹੋ ਗਿਆ, ਮੈਂ ਪਾਸ ਹੋ ਗਿਆ,ਪਰ ਉਸਦੀ ਇੱਕ ਪੇਪਰ ਵਿੱਚੋਂ ਸਪਲੀ ਆ ਗਈ,ਉਸਦਾ ਮਜ਼ਾਕੀਆ ਸੁਭਾਅ ਹਰ ਦੁੱਖ ਨੂੰ ਖੁਸ਼ੀ ਵਿੱਚ ਬਦਲ ਦੇਂਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jasveer kaur
ਇਸ ਕਹਾਣੀ ਦਾ ਅਗਲਾ ਭਾਗ ਕਦੋਂ ਤੱਕ ਆਵੇਗਾ।