ਇੱਕ ਭੈਣ ਦੀ ਲਿਖੀ ਕਹਾਣੀ ਪੜੀ..
ਨਿੱਕੇ ਵੀਰ ਨੂੰ ਕਬੂਤਰ ਪਾਲਣ ਦਾ ਸ਼ੌਕ..ਕਿੰਨੇ ਸਾਰੇ ਚੀਨੇ ਗੋਲੇ ਤਿੱਤਰੇ..ਮਿੱਤਰੇ..
ਸਕੂਲੋਂ ਆ ਬਸਤਾ ਸੁੱਟ ਪਹਿਲਾਂ ਓਹਨਾ ਨੂੰ ਦਾਣਾ ਪਾਉਣ ਜਾਂਦਾ..ਆਪ ਫੇਰ ਖਾਣੀ!
ਪਿੰਡੋ ਬਾਹਰ ਵਰ ਫਾਰਮ ਹਾਊਸ..ਓਹਨੀ ਦਿਨੀ ਦੇਰ ਸੁਵੇਰ ਸਿੰਘ ਰੋਟੀ ਖਾਣ ਆ ਹੀ ਜਾਂਦੇ..
ਇੱਕ ਦਿਨ ਘਰੋਂ ਗਾਇਬ ਹੋ ਗਿਆ!
ਰਿਸ਼ਤੇਦਾਰੀ ਆਂਢ-ਗਵਾਂਢ ਸਭ ਪਤਾ ਕੀਤਾ..ਕਿਧਰੇ ਨਾ ਲੱਭਿਆ..!
ਏਨੇ ਨੂੰ ਸੁਨੇਹਾ ਆ ਗਿਆ..ਜੀ ਤੁਹਾਡਾ ਮੁੰਡਾ ਸਾਡੇ ਕੋਲ ਏ..ਆਹਂਦਾ ਆਪਣੇ ਨਾਲ ਰਲਾ ਲਓ..ਪੰਥ ਦੀ ਸੇਵਾ ਕਰਨੀ..ਪਰ ਜਥੇਦਾਰ ਆਖਦਾ ਅਜੇ ਛੋਟਾ ਏ..ਇਸਨੂੰ ਇਸਦੇ ਘਰੇ ਛੱਡ ਆਓ..ਪਰ ਕਹਿੰਦਾ ਮੈਂ ਨੀ ਜਾਣਾ ਪਰਤ ਕੇ..ਆਹ ਪਿੰਡ ਤੇ ਘਰ ਦਾ ਪਤਾ..ਆ ਕੇ ਲੈ ਜਾਵੋ!
ਬਾਪੂ ਓਸੇ ਵੇਲੇ ਤੁਰ ਪਿਆ..
ਅਜੇ ਪਿੰਡ ਦੀ ਜੂਹ ਵਿਚ ਅੱਪੜਿਆਂ ਹੀ ਸੀ ਕੇ ਕਿਸੇ ਦੱਸ ਦਿੱਤਾ ਬੀ ਹੁਣੇ ਹੁਣੇ ਮੁਕਾਬਲਾ ਹੋ ਕੇ ਹਟਿਆ..ਪੰਜ ਲਾਸ਼ਾਂ ਗਈਆਂ..!
ਬਾਪੂ ਅੱਧਾ ਓਥੇ ਹੀ ਮੁੱਕ ਗਿਆ..ਮੇਰਾ ਵੀ ਜਰੂਰ ਵਿੱਚੇ ਹੀ ਹੋਣਾ..ਪਰ ਕਿਸੇ ਦੱਸਿਆ ਕੇ ਉਹ ਤਾਂ ਉਸਨੂੰ ਵਰਦੀ ਗੋਲੀ ਵਿਚ ਕਿਧਰੇ ਹੋਰ ਛੱਡ ਆਏ ਸਨ!
ਬਾਪੂ ਉਸਨੂੰ ਘਰੇ ਲੈ ਆਇਆ..
ਪਰ ਅਜੀਬ ਗੱਲ ਇਸ ਵਾਰ ਕਬੂਤਰਾਂ ਦੇ ਆਲੇ ਵੱਲ ਨੂੰ ਨਹੀਂ ਗਿਆ..
ਮੈਂ ਆਖਿਆ ਵੀਰੇ ਇੱਕ ਬੁਰੀ ਖਬਰ..ਰਾਤੀ ਆਲਾ ਖੁਲਾ ਰਹਿ ਗਿਆ..ਤੇ ਤੇਰੇ “ਪੰਜ” ਕਬੂਤਰ ਬਿੱਲੀ ਖਾ ਗਈ..ਅੱਗੋਂ ਬੱਸ ਏਹੀ ਆਖੀ ਜਾਵੇ ਭੈਣੇ ਬਿੱਲੀ ਨਹੀਂ ਦਿੱਲੀ ਖਾ ਗਈ ਏ!
ਦਿੱਲੀ ਮੋਰਚੇ ਵਿਚ ਇੱਕ ਗਿਆਰਾਂ ਬਾਰਾਂ ਸਾਲ ਦਾ ਸਿੰਘ..
ਪੁੱਛਿਆ ਘਰੇ ਦੱਸ ਕੇ ਆਇਆਂ?..ਕਹਿੰਦਾ ਨਹੀਂ..ਆਖਿਆ ਫੇਰ ਮਾਂ ਫਿਕਰ ਕਰਦੀ ਹੋਊ..!
ਆਖਣ ਲੱਗਾ..ਉਹ ਤਾਂ ਹੈ ਪਰ ਫੇਰ ਕੀਤਾ ਕੀ ਜਾਵੇ..!
ਪੁੱਛਿਆ ਕਿੰਨੀ ਪੈਲੀ..?
ਕਹਿਦਾਂ ਪਿਓ ਮਰਨ ਤੋਂ ਪਹਿਲਾਂ ਸਾਰੀ ਵੇਚ ਕੇ ਖਾ ਗਿਆ ਸੀ ਪਰ ਹੁਣ ਸਾਰਾ ਪੰਜਾਬ ਹੀ ਆਪਣਾ ਲੱਗਦਾ!
ਆਖਿਆ ਜੇ ਪਿਓ ਹੈਨੀ ਤਾਂ ਫੇਰ ਤੇਰੀ ਜੰਮਣ ਵਾਲੀ ਦਾ ਫਿਕਰ ਵੀ ਜਾਇਜ ਏ..!
ਫੇਰ ਚੇਤਾ ਆਇਆ..ਫਿਕਰ ਤੇ ਨਿੱਕੇ ਸਾਹਿਬਜਾਦਿਆਂ ਦੀ ਦਾਦੀ ਨੇ ਵੀ ਕੀਤਾ ਸੀ..
ਇਹ ਨਹੀਂ ਕੇ ਇਹਨਾਂ ਜਿਉਂਦੇ ਰਹਿਣਾ ਕੇ ਨਹੀਂ ਸਗੋਂ ਇਹ ਕੇ ਕਿਧਰੇ ਸਿਦਕ ਤੋਂ ਥਿੜਕ ਨਾ ਜਾਵਣ..!
ਠੰਡੇ ਬੁਰਜ ਵਿਚ ਬਾਪ ਦਾਦੇ ਦੇ ਹਵਾਲੇ ਦਿੰਦੀ ਰਹੀ..
ਫੇਰ ਪੱਕਿਆਂ ਕਰ ਕੇ ਤੋਰਿਆ..ਉਹ ਦਬਾਅ ਪਾਉਣਗੇ..ਲਾਲਚ ਦੇਣਗੇ..ਚਕਾਚੌਂਧ ਵੀ ਕਰਨਗੇ..ਪਰ ਡੋਲਣਾ ਨਹੀਂ!
ਵਾਕਿਆ ਹੀ ਅਖੀਰ ਤੱਕ ਨਹੀਂ ਡੋਲੇ..ਵੱਡਾ ਜ਼ੋਰਾਵਰ ਸਿੰਘ ਰੋ ਜਰੂਰ ਪਿਆ..ਅਖੇ ਫਤਹਿ ਸਿੰਹਾਂ ਨਿੱਕਾ ਹੋ ਕੇ ਸ਼ਹੀਦੀ ਪਹਿਲਾਂ ਪਾ ਚਲਿਆਂ..!
ਦਿੱਲੀਓਂ ਫੋਨ ਆਇਆ..ਅਖੇ ਉਹ ਚੋਰੀ ਚੋਰੀ ਸ਼ਰਾਬ ਵਰਤਾਅ ਰਹੇ ਨੇ..ਕੁਝ ਓਪਰੀਆਂ ਕੁੜੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ