ਇੱਕ ਵਾਰ ਇੱਕ ਬੰਦੇ ਹੱਥੋਂ ਅਪਰਾਧ ਹੋ ਗਿਆ…
ਸੁੰਨਸਾਨ ਰਾਹ ਤੇ ਤੁਰਿਆ ਜਾਂਦਾ ਨਵਾਂ ਵਿਆਹਿਆ ਜੋੜਾ ਓਹਨੇੰ ਕਤਲ ਕਰ ਦਿੱਤਾ, ਗਹਿਣੇ ਲਾਹ ਲਏ ਤੇ ਦੋਹੇਂ ਲੋਥਾਂ ਓਥੇ ਹੀ ਟਿੱਬਿਆਂ ਵਿੱਚ ਦੱਬ ਦਿੱਤੀਆਂ।
ਦਿਨ ਲੰਘੇ…ਮਹੀਨੇ ਲੰਘੇ…ਅਖੀਰ ਪੂਰਾ ਇੱਕ ਸਾਲ ਲੰਘ ਗਿਆ।
ਦੁਨੀਆਂ ਕੋਲੋਂ ਓਹ੍ਹ ਆਪਣੇ ਇਸ ਅਪਰਾਧ ਨੂੰ ਲੁਕਾਉਣ ਵਿੱਚ ਕਾਮਯਾਬ ਹੋ ਗਿਆ।
ਇਸ ਕਾਮਯਾਬੀ ਤੇ ਓਹ੍ਹ ਬੇਹੱਦ ਖੁਸ਼ ਹੁੰਦਾ….ਪਰ ਨਾਲ ਹੀ ਇੱਕ ਡਰ ਹਰਦਮ ਓਹਦੇ ਅੰਦਰ ਫੇਰਾ ਪਾਈ ਰੱਖਦਾ।
ਅੰਦਰੇ-ਅੰਦਰ ਕੁਲਝਦਾ ਰਹਿੰਦਾ-
“ਮਨਾਂ..! ਜੇ ਕਿਧਰੇ ਇਹ ਭੇਤ ਕਿਸੇ ਅੱਗੇ ਜ਼ਾਹਰ ਹੋ ਗਿਆ..? ਜਾਂ ਕਿਧਰੇ ਕਿਸੇ ਹੋਰ ਵਜ੍ਹਾ ਤੋੰ ਗੱਲ ਬਾਹਰ ਆ ਗਈ…? ਫੇਰ ਤੇਰਾ ਕੀ ਬਣੂੰ..?”
ਇਹ ਸੋਚ ਓਹਨੇਂ ਮਹਿਫਲਾਂ ਤਿਆਗ ਦਿੱਤੀਆਂ….ਜਿਗਰੀ ਯਾਰ ਛੱਡ ਦਿੱਤੇ…ਕਿ ਕਿਧਰੇ ਇਹ ਗੱਲ ਮੂੰਹੋਂ ਜਾਹਰ ਨਾ ਹੋ ਜਾਏ।
ਓਹਦਾ ਡਰ ਵੱਧਦਾ ਗਿਆ… ਤੇ ਅਖੀਰ ਓਹਨੇੰ ਇੱਕ ਬਜ਼ੁਰਗ ਕੋਲੋਂ ਸਲਾਹ ਲਈ
“ਭਲਾਂ ਬਜ਼ੁਰਗੋ..! ਮੈਨੂੰ ਇਹ ਦੱਸੋ, ਜੇ ਕੋਈ ਗੱਲ ਅੰਦਰੋ-ਅੰਦਰੇ ਖਾਂਦੀ ਹੋਵੇ…ਓਹਦਾ ਕੀ ਇਲਾਜ ਐ..?”
ਅੱਗੋਂ ਬਜ਼ੁਰਗ ਨੇਂ ਸਲਾਹ ਦਿੱਤੀ- “ਪੁੱਤਰ…! ਕੋਈ ਇਹੋ ਜਿਹਾ ਬੰਦਾ ਦੇਖ, ਜਿਹੜਾ ਤੇਰੇ ਭੇਤ ਕਿਸੇ ਦੂਜੇ ਨੂੰ ਨਾਂ ਦੱਸੇ…ਉਸ ਬੰਦੇ ਨੂੰ ਓਹ੍ਹ ਗੱਲ ਦੱਸ ਦੇਹ…ਤੇਰਾ ਬੋਝ ਹੌਲਾ ਹੋ ਜਾਊ..”
ਬਜ਼ੁਰਗ ਦੀ ਗੱਲ ਓਹਨੂੰ ਜਚ ਗਈ…ਐਪਰ ਇਹੋ ਜਿਹਾ ਬੰਦਾ ਕਿੱਥੋਂ ਲੱਭੇ..? ਜਿਹੜਾ ਏਨੇ ਵੱਡੇ ਰਾਜ਼ ਨੂੰ ਰਾਜ਼ ਹੀ ਰਹਿਣ ਦੇਵੇ।
ਅਖੀਰ ਓਹ੍ਹ ਜੰਗਲਾਂ ਵੱਲ ਤੁਰ ਗਿਆ…
ਸੋਚਿਆ- “ਜਾਂ ਤਾਂ ਕੋਈ ਇਹੋ ਜਿਹਾ ਬੰਦਾ ਲੱਭਣਾ ਐ, ਜਿਹੜਾ ਭੇਤ ਲੁਕੋਣ ਲਈ ਠੀਕ ਜਾਪਿਆ…ਜਾਂ ਫੇਰ ਮੁੜ ਜੰਗਲ ਤੋੰ ਬਾਹਰ ਹੀ ਨਈਂ ਆਉਣਾ”
ਕਈ ਦਿਨ ਜੰਗਲ ਫੋਲਣ ਪਿੱਛੋਂ ਓਹਨੂੰ ਇੱਕ ਫਕੀਰ ਦਿਖਿਆ… ਜਿਹੜਾ ਅੱਖਾਂ ਬੰਦ ਕਰ ਰੱਬ ਦੀ ਬੰਦਗੀ ਵਿੱਚ ਲੀਨ ਬੈਠਾ ਸੀ।
ਉਸਨੇਂ ਸੋਚਿਆ- “ਇਹ ਫਕੀਰ ਮੈਨੂੰ ਜਾਣਦਾ ਤੱਕ ਨਹੀਂ, ਤੇ ਉਂਝ ਵੀ ਇਹੋ ਜਿਹੇ ਬੰਦੇ ਨੇਂ ਕਿਹੜਾ ਕਿਸੇ ਨੂੰ ਦੱਸਣਾ ਐ..”
ਓਹਨੇ ਜਾਣਬੁਝ ਪੈਰਾਂ ਦਾ ਖੜਾਕ ਕੀਤਾ…ਫਕੀਰ ਦੀ ਬਿਰਤੀ ਟੁੱਟ ਗਈ।
ਓਹਨੇੰ ਆਪਣੇ ਆਉਣ ਦਾ ਕਾਰਨ ਦੱਸਿਆ…ਤੇ ਸਾਰੀ ਗੱਲ ਖੋਹਲ ਕੇ ਫਕੀਰ ਅੱਗੇ ਰੱਖ ਦਿੱਤੀ।
ਪੂਰੀ ਗੱਲ ਸੁਣ ਫਕੀਰ ਨੇਂ ਏਨਾ ਹੀ ਕਿਹਾ- “ਜਿਹੜੇ ਕੰਮ ਆਇਆ ਸੈਂ… ਓਹ੍ਹ ਹੋ ਗਿਆ…ਤੇਰਾ ਢਿੱਡ ਹੌਲਾ ਹੋ ਗਿਆ… ਹੁਣ ਜਾਹ..! ਰੱਬ ਤੈਨੂੰ ਮੱਤ ਦੇਵੇ..”
ਓਹ੍ਹ ਕਾਤਿਲ ਮੁੜਨ ਲੱਗਿਆ…ਪਰ ਇਕਦਮ ਓਹਦੇ ਪੈਰ ਰੁਕ ਗਏ..ਫਕੀਰ ਵੱਲ ਤੱਕ ਕੇ ਬੋਲਿਆ-
“ਵੈਸੇ ਕਿਹੜੇ ਰੱਬ ਦੀ ਗੱਲ ਕਰਦੇ ਹੋ ਫ਼ਕੀਰੋ..? ਡਰ ਮੈਨੂੰ ਸਿਰਫ ਤੇ ਸਿਰਫ ਜੇਲ ਦਾ ਐ…. ਆਹ ਲੋਕਾਂ ਦੇ ਬਣਾਏ ਰੱਬ-ਰੁੱਬ ਦੀ ਕੋਈ ਪਰਵਾਹ ਨਈਂ ਮੈਨੂੰ…ਜੇ ਰੱਬ ਹੁੰਦਾ ਤਾਂ ਮੇਰੇ ਇਸ ਗੁਨਾਹ ਦੀ ਸਜ਼ਾ ਕਿਉਂ ਨਈਂ ਦਿੱਤੀ ਉਹਨੇ
.?”
ਫਕੀਰਾਂ ਨੇਂ ਹੱਥ ਦਾ ਇਸ਼ਾਰਾ ਦੇ ਕੇ ਕੋਲ ਬਿਠਾ ਲਿਆ।
“ਇਥੇ ਬੈਠ…ਤੇ ਇਹ ਦੱਸ….ਜੇਕਰ ਤੈਨੂੰ ਜੇਲ ਦਾ ਹੀ ਡਰ ਐ… ਤਾਂ ਇੱਥੇ ਏਨੀ ਦੂਰ ਜੰਗਲਾਂ ਚ ਕੀ ਲੈਣ ਆਇਆ ਐਂ..? ਜਦਕਿ ਸਰਕਾਰੇ-ਦਰਬਾਰੇ ਤਾਂ ਤੇਰੇ ਇਸ ਗੁਨਾਹ ਦੀ ਕਿਸੇ ਨੂੰ ਭਿਣਕ ਤੱਕ ਨਹੀਂ…?
ਐ ਬੰਦਿਆ..! ਸਚਾਈ ਇਹੋ ਐ ਕਿ ਤੇਰੇ ਮਨ ਨੂੰ ਟਿਕਾਅ ਨਹੀਓਂ ਸੀ…”
ਤੈਨੂੰ ਦੁਨੀਆਂ ਦੇ ਰੰਗ-ਤਮਾਸ਼ੇ ਚੰਗੇ ਨਹੀਂ ਲਗਦੇ ਸੀ, ਇੱਲਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Lky Singh
Boht khoob