ਇਕਲੌਤੀ ਧੀ ਸੀ,ਸਰਦੇ-ਪੁੱਜਦੇ ਪਰਿਵਾਰ ਚ ਜੰਮੀ ਪਲੀ ਸੀ,ਹਰ ਖਵਾਹਿਸ਼ ਦਾ ਬਾਪ-ਦਾਦੇ ਨੇ ਬਚਪਨ ਤੋਂ ਈ ਖਿਆਲ ਰੱਖਿਆ ਸੀ,,ਜੇ ਕਿਤੇ ਦੋ ਮਿੰਟ ਵੀ ਚੁੱਪ ਹੁੰਦੀ ਤਾਂ ਦਾਦੇ,ਪਿਓ ਤੇ ਭਰਾਵਾਂ ਦਾ ਦਿਲ ਬੈਠਦਾ,”ਕੀ ਹੋਇਆ ?ਤੂੰ ਬੋਲਦੀ ਕਿਓਂ ਨੀ?
ਵਰਗੇ ਸਵਾਲ ਓਹਨੂੰ ਤੰਗ ਕਰਦੇ,ਤੇ ਹੱਸ ਕੇ ਫੇਰ ਓਸੇ ਮਸਤੀ ਚ ਲੱਗ ਜਾਣਾ।
ਜਦੋਂ ਸਕੂਲ ਗਈ ਤੇ ਇੱਕ ਦਿਨ ਬੁਖਾਰ ਹੋਇਆ ਸੀ,ਓਹਨੂੰ ਅੱਜ ਵੀ ਯਾਦ ਏ ਸਾਰੇ ਸੌਂਗੇ ਸੀ ਪਰ ਵੱਡਾ ਵੀਰੇ ਤੇ ਦਾਦਾ ਜੀ ਨੇ ਅੱਖ ਨਾ ਲਾਈ,
ਸਾਰੀ ਰਾਤ ਪੱਟੀਆਂ ਧਰਦੇ ਰਹੇ।
ਫੇਰ ਚੰਗੇ ਭਵਿੱਖ ਲਈ ,ਘਰੋਂ ਦੂਰ ,
ਹੌਸਟਲ ਚ ਭੇਜਿਆ ਤਾਂ ਸਾਰੇ ਏਦਾਂ ਰੋਏ ਜਿਵੇਂ ਕਦੀ ਓਹਨੇ ਵਾਪਸ ਨੀ ਆਓਣਾ ਹੋਵੇ।
ਜਦੋਂ ਜਵਾਨ ਹੋਈ ਤਾਂ ਇੱਕ ਬਾਪ ਵਾਲੀ ਫਿਕਰ ਓਹਦੇ ਬਾਪ ਦੀਆਂ ਅੱਖਾਂ ਵਿੱਚ ਵੀ ਸੀ।
ਕਿਓਂਕਿ ਓਹਦੇ ਘਰਦੇ ਨਹੀਂ ਚਾਹੁੰਦੇ ਸੀ ਕਿ ਸਾਡੀ ਧੀ ਵੀ ਕਿਤੇ ਹੋਰ ਕੁੜੀਆਂ ਵਾਂਗ ਸਾਨੂੰ ਛੱਡਕੇ,
ਕਿਸੇ ਬੇਗਾਨੇ ਪੁੱਤ ਪਿੱਛੇ ਲੱਗ ਸਾਡੀ ਇੱਜ਼ਤ ਰੋਲੇ,
ਕਿਓਂਕਿ ਓਹ ਧੀ ਨੀ ਖੋਹਣਾ ਚਾਹੁੰਦੇ ਸੀ,,
ਜੇ ਕਿੱਧਰੇ ਓਹਦੇ ਦਿਲ ਚ ਕਿਸੇ ਨੂੰ ਵੇਖਕੇ ਕੋਈ ਹਲਚਲ ਹੁੰਦੀ ਤਾਂ ਮਾਂ ਦੀ ਕਹੀ ਗੱਲ “,ਪੁੱਤ,ਮੈਂ ਆਪ ਤੇ ਐਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jaskaran singh
Suspenseful, bahut sohna likhya