ਹਰਿਆਣੇ ਦਾ ਇੱਕ ਮੁੰਡਾ ਦੱਸਦਾ..
ਪੰਜਾਬੋਂ ਆਏ ਜਥਿਆਂ ਨੂੰ ਪਾਣੀ ਧਾਣੀ ਪੁੱਛ ਹੀ ਰਹੇ ਸਾਂ ਕੇ ਧੂੰਆਂ ਛੱਡਦੀ ਇੱਕ ਅਜੀਬ ਜਿਹੀ ਸ਼ੈ ਐਨ ਕੋਲ ਆ ਕੇ ਡਿੱਗੀ..!
ਮੈਂ ਬੁਰੀ ਤਰਾਂ ਡਰ ਗਿਆ..ਇੰਝ ਲੱਗਿਆ ਇਹ ਹੁਣੇ ਹੀ ਫਟ ਜਾਵੇਗੀ..ਅਤੇ ਮੈਂ ਤੂੰਬਾ ਤੂੰਬਾ ਹੋ ਕੇ ਉੱਡ ਜਾਵਾਂਗਾ..!
ਏਨੇ ਨੂੰ ਦਾਹੜੀ ਵਾਲਾ ਮੁੰਡਾ ਆਇਆ..ਜੈਕਾਰਾ ਛੱਡਦੇ ਹੋਏ ਨੇ ਨੰਗੇ ਹੱਥਾਂ ਨਾਲ ਉਹ ਸ਼ੈ ਚੁੱਕੀ ਤੇ ਜਿਧਰੋਂ ਆਈ ਸੀ ਮੁੜ ਓਧਰ ਨੂੰ ਹੀ ਸੁੱਟ ਦਿੱਤੀ ਤੇ ਆਪ ਭੀੜ ਵਿਚ ਗਵਾਚ ਗਿਆ!
ਮੈਂ ਵੇਖਦਾ ਹੀ ਰਹਿ ਗਿਆ..ਮੌਤ ਨੂੰ ਟਿੱਚਰਾਂ ਕਰਦੇ ਅਜੀਬ ਮਿੱਟੀ ਦੇ ਬਣੇ ਇਹ ਲੋਕ..
ਵੱਡੇ ਦੱਸਦੇ ਹੁੰਦੇ ਕੇ ਇਹ ਬਾਡਰ ਤੇ ਵੀ ਇੰਝ ਹੀ ਕਰਦੇ ਨੇ..ਪਰ ਅੱਖਾਂ ਸਾਮਣੇ ਇੰਝ ਹੁੰਦਾ ਅੱਜ ਪਹਿਲੀ ਵਾਰੀ ਵੇਖਿਆ..!
ਕੇਰਲ ਦੀ ਕੁੜੀ ਆਖ਼ ਰਹੀ ਸੀ ਕੇ ਕਾਸ਼ ਪੰਜਾਬ ਦੱਖਣ ਵੱਲ ਹੁੰਦਾ..ਦੋ ਭੈਣ ਭਰਾ ਦਵਾਈਆਂ ਦੇ ਪੈਕਟ ਵੰਡ ਰਹੇ ਸਨ..
ਲਾਗੇ ਪਿੰਡ ਦੀ ਇੱਕ ਹਿੰਦੂ ਕੁੜੀ ਪੰਜਾਬੀ ਮੁੰਡਿਆਂ ਵਿਚ ਘਿੱਰੀ ਹੋਈ ਬੇਖੌਫ ਰੋਟੀਆਂ ਵੇਲ ਰਹੀ ਸੀ..!
ਚਾਟ ਦੀ ਰੇਹੜੀ ਕੋਲ ਖਲੋਤੇ ਦੋ ਮੀਆਂ ਬੀਵੀ..ਪੁੱਛਿਆ ਡਰ ਨਹੀਂ ਲੱਗਦਾ..ਏਨੀ ਭੀੜ ਕੋਲੋਂ?
ਆਖਦੇ ਸ਼ੁਰੂ ਸ਼ੁਰੂ ਵਿਚ ਲੱਗਦਾ ਸੀ..ਭੀੜ ਦਾ ਕੀ ਏ..ਜੋ ਮਰਜੀ ਖਾ ਜਾਵੇ..ਲੁੱਟ ਲਵੇ..ਗਰੀਬ ਨੇ ਕੀ ਕਰ ਲੈਣਾ..ਧੰਦਾ ਚੌਪਟ ਹੋ ਜਾਵੇਗਾ..ਪਰ ਉਲਟਾ ਸਾਡੀ ਤੇ ਵਿੱਕਰੀ ਹੀ ਵੱਧ ਗਈ..
ਹਰ ਬੰਦਾ ਇਮਾਨਦਾਰੀ ਨਾਲ ਆਪਣੇ ਪੈਸੇ ਦੇ ਕੇ ਜਾਂਦਾ!
ਚਾਰ ਜੂਨ ਚੁਰਾਸੀ ਸੁਵੇਰੇ ਤੜਕੇ ਜਦੋਂ ਪਹਿਲਾ ਗੋਲਾ ਦਰਬਾਰ ਸਾਹਿਬ ਕੰਪਲੈਕਸ ਵਿਚ ਵੱਜਾ ਤਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਭਗਵਾਨ ਸਿੰਘ ਦੱਸਦੇ ਕੇ ਮੇਰਾ ਤ੍ਰਾਹ ਨਿੱਕਲ ਗਿਆ..
ਏਨਾ ਭਿਆਨਕ ਦ੍ਰਿਸ਼ ਅਤੇ ਏਨੀ ਉਚੀ ਖੜਾਕ ਸ਼ਾਇਦ ਪਹਿਲੋਂ ਕਦੀ ਨਹੀਂ ਸੀ ਸੁਣਿਆ..
ਮੈਂ ਓਥੇ ਹੀ ਬੈਠ ਗਿਆ!
ਏਨੇ ਨੂੰ ਆਪਣੀ ਮੌਜ ਵਿਚ ਤੁਰਿਆ ਆਉਂਦਾ ਜਰਨਲ ਸੁਬੇਗ ਸਿੰਘ ਸਿੰਘ ਦਿਸ ਪਿਆ..
ਮਖੌਲ ਜਿਹੇ ਨਾਲ ਆਖਣ ਲੱਗਾ ਭਗਵਾਨ ਸਿੰਘ ਜੀ ਆਓ ਤੁਹਾਨੂੰ ਹੁੰਦੀ ਲੜਾਈ ਵਿਖਾਈਏ..
ਜੰਗ ਦਾ ਇੱਕ ਨੁਕਤਾ ਦੱਸਦਾ ਹਾਂ..ਚੱਲਦੀ ਗੋਲੀ ਵਿਚ ਕਦੀ ਵੀ ਇੱਕ ਥਾਂ ਨਹੀਂ ਖਲੋਈ ਦਾ..ਇਹ ਕਰਮਾਂ ਵਾਲੀ ਸਿੱਧੀ ਆਉਂਦੀ ਏ ਤੇ ਬੰਦੇ ਨੂੰ ਆਪਣਾ ਰਾਹ ਬਦਲਦੇ ਰਹਿਣਾ ਚਾਹੀਦਾ..ਇਹ ਫੇਰ ਕਦੀ ਵੀ ਨਹੀਂ ਵੱਜਦੀ!
ਦਿੱਲੀ ਹਰਿਆਣੇ ਦਾ ਬਾਡਰ..
ਇੱਕ ਵਿਓਪਾਰੀ ਪਰਿਵਾਰ ਸਣੇ ਓਥੇ ਆਉਂਦਾ..
ਟਰਾਲੀ ਅੰਦਰ ਬੈਠੇ ਸੌ ਸਾਲ ਤੋਂ ਵੱਧ ਦੇ ਸਿੱਖ ਬਾਬੇ ਦੇ ਪੈਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ