ਦਾੜ੍ਹੀ ਵਾਲੇ ਫਰਿਸ਼ਤੇ
ਸੜਕਾਂ ਤੋਂ ਲਿਫਾਫੇ, ਗੱਤੇ, ਬੋਤਲਾਂ, ਕੱਚ ਚੁਗਣ ਵਾਲਾ 10 -12 ਸਾਲ ਦਾ ਬੱਚਾ ਜਦੋਂ ਦੇਰ ਨਾਲ ਆਪਣੀ ਝੌਂਪੜੀ ਵਿੱਚ ਆਇਆ ਤਾਂ ਮਾਂ ਫ਼ਿਕਰ ਕਰਦੀ ਪਈ ਸੀ …ਦੇਖਦੇ ਹੀ ਬੋਲੀ
….ਕਿੱਥੇ ਰਹਿ ਗਿਆ ਸੀ ਬੰਸੀ ???
ਮੈਂ ਕਿੰਨੇ ਚਿਰ ਦੀ ਫ਼ਿਕਰ ਕਰ ਰਹੀ ਸਾਂ ਅੱਗੇ ਤੇ ਕਦੀ ਇੰਨੀ ਦੇਰ ਨਾਲ ਨੀ ਆਇਆ, ਆ ਸਿਰ ਤੇ ਕੀ ਬੰਨ੍ਹਿਆ ਏ..??
.ਤੇ ਨਾਲੇ ਆ ਜੈਕੇਟ ਕਿੱਥੋਂ ਆਈ??*
…ਬੰਸੀ …ਮਾਂ ਸ਼ਹਿਰ ਵਿੱਚ ਤਾਂ ਜਿਵੇਂ ਸਿੱਖਾਂ ਦਾ ਸੈਲਾਬ ਆਇਆ ਏ …ਅੱਗੇ ਤਾਂ ਕਦੀ ਕੋਈ ਵਿਰਲਾ ਟਾਵਾਂ ਸਰਦਾਰ ਦਿਸਦਾ ਸੀ..ਹੁਣ ਸਾਰੇ ਸਰਦਾਰ ਨੇ, ਬਹੁਤੇ ਚਿੱਟੀਆਂ ਦਾੜ੍ਹੀਆਂ ਵਾਲੇ ਨੇ…ਤੇ ਮਾਂ ਹੈ ਵੀ ਬਹੁਤ ਚੰਗੇ ਨੇ ..ਮੈਨੂੰ ਨਾਲ ਬਿਠਾ ਕੇ ਖਾਣਾ ਖੁਆਇਆ,, ਮੈਨੂੰ ਠਰਦੇ ਨੂੰ ਵੇਖ ਮੇਰੇ ਸਿਰ ਦੇ ਉੱਤੇ ਕੱਪੜਾ ਬੰਨ੍ਹ ਦਿੱਤਾ। ਉਹਨਾ ਦਾ ਹੀ ਇਕ ਬੱਚਾ ਆਪਣੇ ਬੈਗ ਚੋਂ ਲਿਆ ਕੇ ਮੈਨੂੰ ਆਪਣੀ ਜੈਕੇਟ ਵੀ ਦੇ ਗਿਆ….ਮਾਂ ਇਹ ਕੌਣ ਨੇ……?
ਐਨੀ ਵੱਡੀ ਸੰਖਿਆ ਵਿੱਚ ਕਿਉਂ ਆਏ ਨੇ..??
ਕੀ ਇਹ ਸਿਰ ਉੱਤੇ ਕੱਪੜਾ ਠੰਢ ਤੋਂ ਬਚਣ ਲਈ ਬੰਨ੍ਹਦੇ ਨੇ.??
ਸੜਕਾਂ ਤੇ ਭੁੰਜੇ ਹੀ ਸੁੱਤੇ ਨੇ ਕੀ ਇਨ੍ਹਾਂ ਕੋਲ ਸਾਡੇ ਵਰਗਾ ਵੀ ਘਰ ਨਹੀਂ ???
……ਇੱਕੋ ਸਾਹੇ ਬੰਸੀ ਕਈ ਸਵਾਲ ਕਰ ਗਿਆ…!!!
ਟੁੱਟੀ ਜਿਹੀ ਮੰਜੀ ਤੇ ਜੁੱਲਾ ਵਿਛਾ ਮਾਂ ਬੰਸੀ ਨੂੰ ਲੰਮੇ ਪਾ ਉੱਤੇ ਪਾਟਾ ਜਿਹਾ ਕੰਬਲ ਦੂਹਰਾ ਕਰ ਦੇਂਦੀ ਤੇ ਨਾਲ ਪੈਂਦੀ ਹੋਈ ਬੋਲੀ.. ਨਾ ਪੁੱਤਰਾ ਨਾ, ਸਿਰ ਤੇ ਕੱਪੜਾ ਨਹੀਂ ਹੈ, ਦਸਤਾਰ/ਪਗੜੀ ਏ ਜੋ ਇਨ੍ਹਾਂ ਦੇ ਵਡੇਰਿਆਂ ਨੇ ਕਮਾਈ ਤੇ ਇਨ੍ਹਾਂ ਨੇ ਬਚਾਈ ਏ। ਇਹੀ ਇਨ੍ਹਾਂ ਨੂੰ ਪੂਰੀ ਦੁਨੀਆਂ ਵਿੱਚ ਵਿਲੱਖਣ ਪਹਿਚਾਣ ਦੇਂਦੀ ਏ…
ਹੌਲੀ ਹੌਲੀ ਸਿਰ ਥਾਪੜਦੀ ਮਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ