ਮਨੀਲਾ – ਸੈਕਸ਼ਨ 10 ਰੀਪਬਲਿਕ ਐਕਟ ਨੰਬਰ 562 ਜਾਂ Alien Registration Act Of 1950 ਦੇ ਅਨੁਸਾਰ ਸਾਰੇ ਰਜਿਸਟਰ ਵਿਦੇਸ਼ੀ ਨਾਗਰਿਕਾਂ ਨੂੰ ਨਵੇਂ ਸਾਲ ਮਤਲਬ 1 ਜਨਵਰੀ 2021 ਤੋਂ 31 ਮਾਰਚ 2021 ਤੱਕ ਬਿਊਰੋ ਆਫ ਇਮੀਗ੍ਰੇਸ਼ਨ ਨੂੰ ਰਿਪੋਰਟ ਕਰਨੀ ਹੋਵੇਗੀ। ਰਿਪੋਰਟ ਮੇਨ ਆਫ਼ਿਸ ਮਨੀਲਾ ਜਾਂ ਕਿਸੇ ਵੀ ਬ੍ਰਾਂਚ ਵਿੱਚ ਕਰ ਸਕਦੇ ਹੋ।
ਇਸ ਵਾਰ ਕਰੋਨਾ ਦੇ ਕਾਰਨ IATF , DOH ਅਤੇ CSC ਦੇ ਨਿਯਮਾਂ ਅਨੁਸਾਰ ਸਾਰੇ ਰਿਪੋਰਟ ਕਰਨ ਜਾਣ ਵਾਲੇ ਵਿਦੇਸ਼ੀਆਂ ਨੂੰ ਆਨਲਾਈਨ ਅਪੋਇੰਟਮੈਂਟ ਲੈਣੀ ਲਾਜ਼ਮੀ ਹੋਵੇਗੀ।
ਜੋ ਵੀ ਵਿਦੇਸ਼ੀ annual ਰਿਪੋਰਟ ਤਾਰਨਾ ਚਾਹੁੰਦੇ ਹਨ ਉਹਨਾਂ ਨੂੰ ਆਨਲਾਈਨ ਅਪੋਇੰਟਮੈਂਟ...
ਲੈਣੀ ਪਵੇਗੀ , ਇਹ ਅਪੋਇੰਟਮੈਂਟ ਸਿਸਟਮ ਹੀ ਦੇਵੇਗਾ। ਤੁਸੀਂ ਇਸ ਲਿੰਕ ਤੇ ਕਲਿਕ ਕਰਕੇ ਰਜਿਸਟਰ ਕਰ ਸਕਦੇ ਹੋ – http://e-services.immigration.gov.ph/
ਹੇਠ ਲਿਖੇ ਡੌਕੂਮੈਂਟ ਚਾਹੀਦੇ ਹਨ ਰਜਿਸਟਰ ਕਰਨ ਲਈ :-
1. ਅਸਲ ACR I-CARD ਜਾਂ ਅਸਲ ਪੇਪਰ ACR
2. ਵੈਧ ਪਾਸਪੋਰਟ
ਜੇ ਕੋਈ ਮਾਰਚ 31 ਤੱਕ ਰਿਪੋਰਟ ਨਹੀਂ ਕਰਦਾ ਤਾਂ ਉਸਨੂੰ ਜ਼ੁਰਮਾਨਾ ਦੇਣਾ ਪਵੇਗਾ।
Access our app on your mobile device for a better experience!