ਕਹਿੰਦੇ ਮੂਸਾ ਭੱਜਿਆ ਮੌਤ ਤੋਂ ਮੌਤ ਅੱਗੇ ਖੜੀ
ਇਹ ਕਹਾਉਤ ਤਾਂ ਬਹੁਤ ਜਾਣੀਆਂ ਨੇ ਸੁਣੀ ਹੋਣੀ ਆ ਪਰ ਸਾਈਦ ਹੀ ਕੋਈ ਜਾਣਦਾ ਹੋਵੇ ਵੀ ਮੂਸਾ ਕੋਣ ਸੀ।
ਇਸਰਾਇਲ ਲੋਕ ਜਿਨ੍ਹਾਂ ਨੂੰ ਯਹੂਦੀ ਵੀ ਕਿਹਾ ਜਾਂਦਾ ਹੈ, ਮੂਸਾ ਉਹਨਾਂ ਦਾ ਨਬੀ ਸੀ ( ਉਹ ਬੰਦਾ ਜੋ ਰੱਬ ਜਾਂ ਪ੍ਰਮੇਸ਼ਵਰ ਅਤੇ ਮਨੁੱਖਾਂ ਵਿਚਕਾਰ ਵਿਚੋਲਾ ਹੋਵੇ ਆਮ ਭਾਸ਼ਾ ਚ ਸੰਤ )।
ਇਸਰਾਈਲੀ ਮਿਸਰ ਵਿੱਚ ਗੁਲਾਮ ਸਨ ਅਤੇ ਮਿਸਰ ਦੇ ਰਾਜੇ ਨੂੰ ਇਹ ਡਰ ਪੈ ਗਿਆ ਵੀ ਗੁਲਾਮ ਵੱਧ ਦੇ ਜਾਂਦੇ ਹਨ ਉਸਨੇ ਹੁੱਕਮ ਦਿੱਤਾ ਵੀ ਜੇ ਇਸਰਾਈਲੀਆਂ ਦੇ ਮੁੰਡਾ ਹੁੰਦਾ ਤਾਂ ਉਸਨੂੰ ਨੀਲ ਨਦੀ ਵਿੱਚ ਸੁੱਟ ਦਿੱਤਾ ਜਾਵੇ। ਜਦੋਂ ਮੂਸਾ ਦਾ ਜਨਮ ਹੋਇਆਂ ਤਾਂ ਉਸ ਨੂੰ ਉਸਦੀ ਮਾਂ ਨੇ ਤਿੰਨ ਮਹੀਨੇ ਲਕੋਈ ਰੱਖਿਆਂ ਜਦੋਂ ਉਹ ਹੋਰ ਨਾਂ ਲਕੋ ਸਕੀ ਤਾਂ ਉਸਨੇ ਉਸਨੂੰ ਇਕ ਟੋਕਰੀ ਚ ਪਾ ਕੇ ਪਾਣੀ ਚ ਤੇਰ ਦਿੱਤਾ। ਮੂਸਾ ਦੀ ਭੈਣ ਉਸ ਟੋਕਰੀ ਦਾ ਪਿੱਛਾ ਕਰਦੀ ਰਹੀ।
ਰਾਜੇ ਦੀ ਭੈਣ ਨਦੀ ਵਿੱਚ ਨਹਾ ਰਹੀ ਸੀ ਉਸਨੂੰ ਉਹ ਟੋਕਰੀ ਮਿਲੀ ਅਤੇ ਉਸਨੇ ਉਸਨੂੰ ਆਪਣੀ ਔਲਾਦ ਮੰਨ ਕੇ ਪਾਲਿਆ । ਜਦੋਂ ਉਹ ਵੱਡਾ ਹੋਈਆ ਤਾਂ ਉਸਨੂੰ ਪਤਾ ਲੱਗਿਆ ਵੀ ਉਹ ਕੋਈ ਸ਼ਹਿਜ਼ਾਦਾ ਨਹੀਂ ਬਲਕਿ ਇੱਕ ਗੁਲਾਮ ਹੈ। ਇੱਕ ਦਿਨ ਮੂਸਾ ਨੇ ਦੇਖਿਆਂ ਵੀ ਕੋਈ ਮਿਸਰੀ ਇਸਰਾਈਲੀਆ ਨੂੰ ਮਾਰ ਰਿਹਾ ਹੈ ਉਸ ਤੋਂ ਰਿਹਾ ਨਾਂ ਗਿਆ ਅਤੇ ਉਸਨੇ ਉਸ ਮਿਸਰੀ ਨੂੰ ਮਾਰ ਦਿੱਤਾ ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ