ਯੂਨੀਅਨਾਂ ਵਾਲਿਓ ਦੇਖਿਓ ਕਿਤੇ ਧੋਖਾ ਨਾ ਦੇ ਜਾਇਓ!
ਪੰਜਾਬ ਦਾ ਸਿੱਖ ਕਿਸਾਨ ਦਿੱਲੀ ਜਿੱਤਣ ਕਿਸੇ ਕਾਮਰੇਡ ਯੂਨੀਅਨ ਵਾਂਗ ਨਹੀਂ ਆਇਆ। ਉਹ ਇਸ ਤਰਾਂ ਆਇਆ ਹੈ, ਜਿਵੇਂ ਸਭਰਾਵਾਂ ਦੀ ਲੜਾਈ ’ਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਆਇਆ ਸੀ।
ਜਦੋਂ 51 ਸਾਲ ਦੀ ਉਮਰ ‘ਚ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਮਹਾਰਾਣੀ ਜਿੰਦਾਂ ਦੀ ਚਿੱਠੀ ਪੜ੍ਹ ਕੇ ਸਭਰਾਵਾਂ ਦੀ ਲੜਾਈ ‘ਚ ਜਾਣ ਲੱਗਾ ਤਾਂ ਆਪਣੀ ਘਰਵਾਲੀ ਬੀਬੀ ਰੱਖਾਂ ਨਾਲ ਆਖ਼ਰੀ ਵਾਰਤਾਲਾਪ ‘ਚ ਉਹਨਾਂ ਆਪਣੀ ਕਿਰਪਾਨ ਮਿਆਨ ‘ਚੋਂ ਕੱਢ ਕੇ ਨੰਗੀ ਕਰ ਲਈ ਅਤੇ ਖਾਲੀ ਮਿਆਨ ਬੀਬੀ ਜੀ ਨੂੰ ਦੇ ਦਿੱਤੀ।
ਬੀਬੀ ਰੱਖਾਂ ਨੇ ਸਵਾਲ ਕੀਤਾ ਕਿ ਇਸ ਖਾਲੀ ਮਿਆਨ ਨੂੰ ਮੈਂ ਕੀ ਕਰਾਂਗੀ ?
ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਜਵਾਬ ਦਿੱਤਾ ਕਿ ਜੇਕਰ ਮੈਂ ਜੰਗ ਜਿੱਤ ਕੇ ਵਾਪਸ ਆ ਗਿਆ ਤਾਂ ਮੈਂ ਜਿੱਤ ਦੀ ਨਿਸ਼ਾਨੀ ਵਜੋਂ ਆਪਣੇ ਆਪ ਇਸ ਮਿਆਨ ‘ਚ ਕਿਰਪਾਨ ਪਾ ਕੇ ਕੰਧ ‘ਤੇ ਟੰਗ ਦਵਾਂਗਾ। ਪਰ ਜੇਕਰ ਅਸੀਂ ਨਾ ਜਿੱਤੇ ਤਾਂ ਮੈਂ ਜੰਗ ਹਾਰ ਕੇ ਵਾਪਸ ਨਹੀਂ ਆਵਾਂਗਾ ਸਗੋਂ ਜੰਗ ਦੇ ਮੈਦਾਨ’ਚ ਜੂਝ ਕੇ ਸ਼ਹਾਦਤ ਪ੍ਰਾਪਤ ਕਰਾਂਗਾ। ਤਾਂ ਉਸ ਜੰਗ ਤੋਂ ਬਾਅਦ ਤੁਸੀਂ ਇਹ ਨਹੀਂ ਕਹਿਣਾ ਕਿ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੰਗ ਹਾਰ ਗਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ