ਗੁਰੂ ਤੇਗ ਬਹਾਦਰ ਜੀ ਉੱਤੇ ਹਮਲਾ
ਬਕਾਲੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰ ਮੱਲ, ਗੁਰੂ ਬਣਨ ਦੀ ਆਸ਼ਾ ਵਿੱਚ ਡੇਰਾ ਲਗਾਈ ਬੈਠਾ ਸੀ। ਗੁਰੂ ਤੇਗ਼ ਬਹਾਦਰ ਜੀ ਦੇ ਗੁਰੂ ਪ੍ਰਗਟ ਹੋਣ ਦੇ ਬਾਦ ਸਿੱਖ ਸੰਗਤਾਂ ਬਹੁਤ ਸਾਰੀ ਮਾਇਆ ਅਤੇ ਭੇਟਾਵਾਂ ਲੈ ਕੇ ਗੁਰੂ ਜੀ ਕੋਲ ਪਹੁਚਿੱਆ ਸਨ। ਗੁਰੂ ਜੀ ਕੋਲ ਸੰਗਤਾਂ ਵੱਲੋ ਦਿੱਤਾ ਧਨ ਪਦਾਰਥ ਧੀਰ ਮੱਲ ਤੋ ਸਹਾਰਿਆ ਨਾ ਗਿਆ। ਉਸ ਨੇ ਆਪਣੇ ਸ਼ੀਹਾਂ ਮਸੰਦ ਤੇ ਹੋਰ ਲਾਲਚੀਆਂ ਨਾਲ ਮਿਲ ਕੇ ਗੁਰੂ ਤੇਗ ਬਹਾਦਰ ਜੀ ਦਾ ਘਰ ਲੁੱਟ ਲੈਣ ਅਤੇ ਉਨ੍ਹਾਂ ਨੂੰ ਮਾਰ ਦੇਣ ਦੀ ਵਿਉਤ ਬਣਾ ਲਈ, ਕਿਉਕਿ ਉਨ੍ਹਾਂ ਦੇ ਜਿਊਂਦੇ ਜੀ ਧੀਰ ਮੱਲ ਗੁਰ-ਗੱਦੀ ਪ੍ਰਾਪਤ ਨਹੀਂ ਕਰ ਸਕਦਾ ਸੀ। ਗੁਰੂ ਜੀ ਤੋ ਵਿਦਾ ਲੈ ਮੱਖਣ ਸ਼ਾਹ ਦੇ ਆਪਣੇ ਡੇਰੇ ਜਾਣ ਦੀ ਖ਼ਬਰ ਮਿਲਣ ਪਿਛੋਂ ਧੀਰ ਮੱਲ ਆਪਣੇ ਨਾਲ ਸ਼ੀਹਾਂ ਮਸੰਦ ਤੇ ਹੋਰ ਕੁਛ ਬੰਦੂਕਾਂ ਵਾਲਿਆਂ ਨੂੰ ਲੈ ਕੇ ਗੁਰੂ ਤੇਗ਼ ਬਹਾਦਰ ਜੀ ਦੇ ਘਰ ਪਹੁਚ ਗਿਆ। ਗੁਰੂ ਤੇਗ ਬਹਾਦਰ ਜੀ ਦਾ ਨਿਸ਼ਾਨਾ ਬੰਨ੍ਹ ਕੇ ਸ਼ੀਹਾਂ ਮਸੰਦ ਨੇ ਗੋਲੀ ਚਲਾ ਦਿੱਤੀ। ਉਹ ਗੋਲੀ ਗੁਰੂ ਜੀ ਦੇ ਮਸਤਕ ਨੂੰ ਛੂਹਦੀ ਹੋਈ ਅੱਗੇ ਲੰਘ ਗਈ। ਗੁਰੂ ਜੀ ਦਾ ਮੁੱਖ ਖੂਨ ਨਾਲ ਭਰ ਗਿਆ। ਇਸ ਸਮੇਂ ਤਕ ਮਾਤਾ ਨਾਨਕੀ ਜੀ ਵੀ ਉਥੇ ਪਹੁਚ ਗਏ ਸਨ। ਉਨ੍ਹਾਂ ਧੀਰ ਮੱਲ ਨੂੰ ਕਿਹਾ ਤੇਰਾ ਇਹ ਜੋਰ ਤੇਰਾ ਕੁਛ ਨਹੀਂ ਸੰਵਾਰ ਸਕਦਾ। ਮਾਤਾ ਨਾਨਕੀ ਜੀ ਪਾਸੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਧੀਰ ਮੱਲ ਬੜਾ ਹੋਛਾ ਹੋਇਆ। ਪਰ ਉਹ ਗੁਰੂ ਘਰ ਤੋਂ ਵਾਪਸ ਜਾਣ ਲੱਗਿਆਂ ਆਪਣੇ ਨਾਲ ਗੁਰੂ ਘਰ ਦਾ ਸਾਰਾ ਕੀਮਤੀ ਸਾਮਾਨ ਲੁੱਟ ਕੇ ਲੈ ਗਿਆ। ਦੁਜੇ ਪਾਸੇ ਬੰਦੂਕਾਂ ਚੱਲਣ ਦੀ ਆਵਾਜ਼ ਸੁਣ ਕੇ ਮੱਖਣ ਸ਼ਾਹ ਵੀ ਆਪਣੇ ਆਦਮੀ ਲੈ ਕੇ ਗੁਰੂ ਘਰ ਪਹੁਚ ਗਿਆ। ਮਾਤਾ ਨਾਨਕੀ ਜੀ ਨੇ ਉਸ ਨੂੰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ