ਸ੍ਰ ਜਸਵੰਤ ਸਿੰਘ ਖਾਲੜਾ ਕਿਸੇ ਕੰਮ ਤੁਰਨ ਲੱਗਾ ਤਾਂ ਗੇਟ ਤੋਂ ਹੀ ਵਾਪਿਸ ਪਰਤ ਆਇਆ..
ਨਾਲਦੀ ਨੇ ਸੋਚਿਆ ਕੋਈ ਚੀਜ ਭੁੱਲ ਗਏ ਹੋਣੇ..!
ਪਰ ਕੋਲ ਆ ਕੇ ਪੁੱਛਣ ਲੱਗੇ..”ਜੇ ਮੈਨੂੰ ਕੁਝ ਹੋ ਗਿਆ ਤਾਂ ਬੱਚੇ ਪਾਲ ਲਵੇਂਗੀ”?
ਅਜੀਬ ਜਿਹਾ ਸਵਾਲ ਸੁਣ ਆਖਣ ਲੱਗੀ ਕੇ ਅੱਗੇ ਵੀ ਤੇ ਉਸ ਵਾਹਿਗੁਰੂ ਦੇ ਆਸਰੇ ਪਲ ਹੀ ਰਹੇ ਨੇ ਪਰ ਅੱਜ ਇੰਝ ਦੀਆਂ ਗੱਲਾਂ ਕਿਓਂ?
ਇਸਤੋਂ ਕੁਝ ਦਿਨ ਮਗਰੋਂ ਹੀ ਬਾਹਰ ਕਾਰ ਧੋਂਦਿਆਂ ਨੂੰ ਚੁੱਕ ਲਿਆ ਗਿਆ ਤੇ ਬਾਕੀ ਦੀ ਕਹਾਣੀ ਕਿਸੇ ਤੋਂ ਲੁਕੀ ਛਿਪੀ ਨਹੀਂ!
ਭਾਈ ਅਮਰੀਕ ਸਿੰਘ ਜੀ ਦਾ ਪਰਿਵਾਰ ਦੱਸਦਾ ਕੇ ਤਿੰਨ ਜੂਨ ਨੂੰ ਜਦੋਂ ਆਖਰੀ ਮੁਲਾਕਾਤ ਹੋਈ ਤਾਂ ਕਾਫੀ ਖੁੱਲ ਕੇ ਵਿਚਾਰਾਂ ਹੋਈਆਂ..
ਅੱਗੇ ਪਿੱਛੇ ਹਮੇਸ਼ਾਂ ਕਾਹਲੀ ਕਾਹਲੀ ਵਿਚ ਕਦੀ ਦਸ ਮਿੰਟ ਤੇ ਕਦੇ ਪੰਦਰਾਂ..!
ਪਰ ਉਸ ਦਿਨ ਘੰਟਿਆਂ ਬੱਧੀ ਸਮਝਾਉਂਦੇ ਰਹੇ..ਆਹ ਕੰਮ ਇੰਝ ਕਰਨਾ..ਫਲਾਣੇ ਦੇ ਇਨੇ ਦੇਣੇ..ਬੱਚਿਆਂ ਦੀ ਪੜਾਈ..ਭਵਿੱਖ ਦੀ ਅਗਵਾਈ ਏਦਾਂ ਕਰਨੀ..ਵਗੈਰਾ ਵਗੈਰਾ!
ਨਾਲਦੀ ਸਿੰਘਣੀ ਉਸ ਵੇਲੇ ਪੰਜ ਮਹੀਨੇ ਪੇਟ ਤੋਂ ਸੀ..
ਥੋੜੀ ਫ਼ਿਕਰਮੰਦ ਹੋਈ..ਪੁੱਛਿਆ ਕੀ ਗੱਲ ਅੱਜ ਏਦਾਂ ਦੀਆਂ ਗੱਲਾਂ ਕਿਓਂ..ਤੁਸੀਂ ਵੀ ਤੇ ਸਾਡੇ ਨਾਲ ਹੀ ਓ!
ਆਖਣ ਲੱਗੇ ਨਹੀਂ ਅਸੀਂ ਬੱਸ ਅਖੀਰੀ ਦਮ ਤੱਕ ਇਥੇ ਹੀ ਰਹਿਣਾ..!
ਫੇਰ ਬੋਲ ਪੁਗਾ ਵੀ ਗਏ ਕਿਓੰਕੇ ਦੁਨਿਆਵੀ ਲਾਲਚ ਲੋਭ ਮੋਹ ਅਤੇ ਹੋਰ ਖਿੱਚਾਂ ਇੱਕ ਪਾਸੇ ਰੱਖ ਨਿਸ਼ਾਨਾ ਇੱਕਦਮ ਕਲੀਅਰ ਸੀ..!
ਦੋਸਤੋ ਆਮ ਬੰਦੇ ਲਈ ਉਸਦਾ ਪਰਿਵਾਰ ਬਾਲ ਬੱਚੇ ਸਗੇ ਸਬੰਦੀ ਅਤੇ ਸੁਖ ਸਹੂਲਤਾਂ ਹੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੇ ਨੇ..ਵੱਡੇ ਤੋਂ ਵੱਡੇ ਸੂਰਬੀਰ ਵੀ ਔਲਾਦ ਦੇ ਨਾਮ ਤੇ ਮੋਮ ਵਾਂਙ ਨਰਮ ਪੈ ਜਾਂਦੇ..ਸਿਰ ਸੁੱਟ ਕੇ ਸ਼ਰਤਾਂ ਮੰਨਣ ਲਈ ਤਿਆਰ ਹੋ ਜਾਂਦੇ!
ਨੌਂ ਜੂਨ ਸਤਾਰਾਂ ਸੌ ਸੋਲਾਂ..
ਦਿੱਲੀ ਮਜਨੂੰ ਕਾ ਟੀਲਾ ਵਿਖੇ ਬਾਬਾ ਬੰਦਾ ਸਿੰਘ ਬਹਾਦੁਰ ਜਦੋਂ ਸਾਰਾ ਸਰੀਰ ਜਮੂਰਾਂ ਨਾਲ ਚਰੂੰਢਣ ਮਗਰੋਂ ਵੀ ਟੱਸ ਤੋਂ ਮੱਸ ਨਾ ਹੋਇਆ ਤਾਂ ਫਰੁਖਸੀਅਰ ਨੇ ਹੁਕਮ ਦਿੱਤਾ ਇਸਦਾ ਚਾਰ ਸਾਲ ਦਾ ਪੁੱਤਰ ਇਸਦੀ ਚੌਂਕੜੀ ਵਿੱਚ ਬਿਠਾ ਦਿੱਤਾ ਜਾਵੇ!
ਖੰਜਰ ਫੜਾਉਂਦਿਆਂ ਹੁਕਮ ਕੀਤਾ ਕੇ ਹੁਣ ਆਪਣੇ ਪੁੱਤਰ ਦਾ ਸੀਨਾ ਚਾਕ ਕਰਕੇ ਇਸਦਾ ਦਿਲ ਬਾਹਰ ਕੱਢ..!
ਸਿਦਕ ਦਾ ਮੁੱਜਸਮਾਂ ਅੱਗੋਂ ਹੱਸ ਪਿਆ ਅਖ਼ੇ ਫਰੁਖਸੀਅਰ ਇਹ ਤੇ ਮੇਰਾ ਖੁਦ ਆਪਣਾ ਪੁੱਤਰ ਏ..ਜੇ ਕਰ ਮੇਰੀ ਗੋਦੀ ਵਿਚ ਇਸ ਵੇਲੇ ਤੇਰਾ ਪੁੱਤਰ ਵੀ ਹੁੰਦਾ ਤਾਂ ਵੀ ਕਦੇ ਇੰਝ ਨਾ ਕਰਦਾ..ਸਿੱਖ ਦਾ ਕਿਰਦਾਰ..ਸਿਦਕ ਅਤੇ ਹੋਂਸਲਾ!
ਜਾਬਰ ਨੂੰ ਖਾਲਸੇ ਦੇ ਹੱਥ ਵਿਚ ਫੜੇ ਹਥਿਆਰ ਨਹੀਂ ਸਗੋਂ ਡਾਹਢੀ ਔਖੀ ਘੜੀ ਵਿੱਚ ਵੀ ਚੇਹਰੇ ਤੇ ਆਏ ਸੁਕੂਨ ਸਿਦਕ ਅਤੇ ਚੜ੍ਹਦੀ ਕਲਾ ਦੇ ਭਾਵ ਥਰ ਥਰ ਕੰਬਾਉਂਦੇ ਨੇ..!
ਦੱਸਦੇ ਬੰਦਾ ਸਿੰਘ ਦੀ ਸ਼ਹੀਦੀ ਮਗਰੋਂ ਫਰੁਖਸੀਅਰ ਅਕਸਰ ਹੀ ਅੱਧੀ ਰਾਤ ਉੱਠ ਪਿਆ ਕਰਦਾ..
ਫੇਰ ਉਸਨੇ ਦਿੱਲੀ ਦੇ ਸਾਰੇ ਕੁੱਤੇ ਮਰਵਾ ਦਿੱਤੇ..ਖੋਤੇ ਕਤਲ ਕਰਵਾ ਦਿੱਤੇ..ਅਖ਼ੇ ਇਹ ਭੌਂਕਦੇ ਨੇ ਤਾਂ ਇੰਝ ਲੱਗਦਾ ਸਿੰਘ ਚੜਕੇ ਆ ਗਏ..ਖੋਤਿਆਂ ਦੀਆਂ ਖੁਰੀਆਂ ਟਾਪਾਂ ਦੀ ਅਵਾਜ ਵਿਚੋਂ ਮੈਨੂੰ ਖਾਲਸਾਈ ਫੌਜ ਦਾ ਝਲਕਾਰਾ ਪੈਂਦਾ!
ਸੁਬਰਾਮਨੀਅਮ ਸੁਆਮੀ ਲਿਖਦਾ ਏ ਕੇ ਤਿੰਨ ਜੂਨ ਤੋਂ ਪਹਿਲਾਂ ਇੰਦਰਾ ਗਾਂਧੀ ਆਖਣ ਲੱਗੀ ਕੇ ਹੁਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ