More Punjabi Kahaniya  Posts
ਐਨਕਾਉਟਰ ਭਾਗ-1


ਸਿਆਲ ਦਾ ਵੇਲਾ ਸੀ ਠੰਡ ਪੂਰੇ ਜੋਰ ਤੇ ਪੈ ਰਹੀ ਸੀ ਪਿੰਦੇ ਨੂੰ ਸਕੂਲ ਚੋ ਸਰਦੀਆ ਦੀਆ ਛੁੱਟੀਆ ਸੀ ਉਹ ਅਜੇ ਤੱਕ ਰਜਾਈ ਨੱਪੀ ਪਿਆ ਸੀ ਮਾਂ ਅਵਾਜਾ ਮਾਰ ਰਹੀ ਸੀ ਵੇ ਉਠ ਖੜ ਕਿੱਡਾ ਦਿਨ ਚੜ ਗਿਆ ਸਰਮ ਲਾਹੀ ਹੋਈ ਆ ਨਾ ਜਿਹੜੇ ਘਰੇ ਬੰਨੇ ਆ ਡੰਗਰ ਉਨਾ ਲਈ ਪੱਠੇ ਨੀ ਲੈ ਕੇ ਆਉਣੇ ।ਪਿੰਦਾ ਅਜੇ ਵੀ ਪਿਆ ਸੀ ਮਾ ਨੇ ਆ ਕੇ ਰਜਾਈ ਪਰਾ ਮਾਰੀ ਨਾ ਉਠ ਖੜ ਹੁਣ ਕਿਉ ਬੇਬੇ ਤੰਗ ਕਰਦੀ ਆ ਸੌ ਲੈਣ ਦੇ ਹੋਰ ਉਹ ਫਿਰ ਪੈ ਗਿਆ ਨਾ ਏਸ ਗੰਦੀ ਅਲਾਦ ਨੇ ਲਹੂ ਪੀ ਲਿਆ ਨਾ ਤੇਰਾ ਪਿਉ ਜੀਉਦਾ ਹੁੰਦਾ ਕਾਹਤੋ ਤੇਰੀਆ ਮਿੰਨਤਾ ਕਰਦੀ ਇਹ ਸੁਣ ਕੇ ਪਿੰਦੇ ਨੇ ਰਜਾਈ ਲਾ ਕੇ ਪਰਾ ਮਾਰੀ ਤੇ ਉਠ ਕੇ ਖੜਾ ਹੋ ਗਿਆ ਤੇ ਬਲਦ ਰੇਹੜੀ ਲੈ ਕੇ ਖੇਤ ਨੂੰ ਚਲ ਪਿਆ ਹੌਲੀ ਹੌਲੀ ਤੁਰਦੇ ਬਲਦ ਨਾਲ ਪਿੰਦਾ ਆਸੇ ਪਾਸੇ ਦੇ ਖੇਤਾ ਵਿਚ ਪਹਿਲੇ ਪਾਣੀ ਤੋ ਬਾਅਦ ਕਣਕਾ ਦੇ ਹਰੇ ਹਰੇ ਖੇਤਾ ਨੂੰ ਦੇਖ ਰਿਹਾ ਸੀ ਇਹਨਾ ਖੇਤਾ ਨੂੰ ਦੇਖਦੇ ਹੀ ਉਹ ਆਪਣੇ ਸਕੂਲ ਦੇ ਖੁਆਬਾ ਵਿਚ ਗੁਆਚ ਗਿਆ ਉਹ ਦੂਜੇ ਪਿੰਡੋ ਪੜਨ ਆਉਦੀ ਨੌਵੀ ਕਲਾਸ ਦੀ ਅਰਸ਼ਦੀਪ ਬਾਰੇ ਸੋਚ ਰਿਹਾ ਸੀ ਯਾਰ ਜੇ ਉਹਦੇ ਨਾਲ ਗੱਲ ਬਣ ਜਾਵੇ ਤਾ ਨਜਾਰਾ ਆ ਜਾਵੇ ਪਿੰਦਾ ਅਰਸ਼ਦੀਪ ਦੇ ਖਿਆਲਾ ਵਿਚ ਇੰਨਾ ਡੁੱਬ ਗਿਆ ਕਿ ਉਹਨੂੰ ਪਤਾ ਨਾ ਲੱਗਿਆ ਕਦੋ ਖੇਤ ਆ ਗਿਆ ਜਦੋ ਬਲਦ ਰੁਕ ਗਿਆ ਉਹਦੇ ਸੋਚਾ ਦੀ ਲੜੀ ਟੁੱਟੀ ।ਸਾਲਿਆ ਤੂੰ ਵੀ ਹੁਣੇ ਹੀ ਰੁਕਣਾ ਸੀ ਸਾਲੇ ਦੀ ਜਮਾ ਗੱਲ ਬਣੀ ਪਈ ਸੀ ਇਨੇ ਸਾਰਾ ਨਜਾਰਾ ਹੀ ਖਰਾਬ ਕਰ ਦਿੱਤਾ ।ਪਿੰਦਾ ਹੇਠਾ ਉਤਰਿਆ ਤੇ ਕਮਰਾ ਖੋਲ ਕੇ ਦਾਤੀ ਲੈ ਕੇ ਪੱਠੇ ਵੱਡਣ ਚੱਲ ਪਿਆ ।ਜਦੋ ਉਹ ਪੱਠੇ ਵੱਡਣ ਲੱਗਿਆ ਤਾ ਅਰਸ਼ੀ ਦਾ ਖਿਆਲ ਆ ਗਿਆ ਯਾਰ ਕਿ ਕਰੀਏ ਅੱਖਾ ਮੁਹਰੇ ਘੁੰਮਦੀ ਰਹਿੰਦੀ ਆ ਪਿੰਦਾ ਪੱਲੀ ਉਤੇ ਪੈ ਗਿਆ ਤੇ ਚਾਰੇ ਪਾਸੇ ਛਾਈ ਧੁੰਦ ਵੱਲ ਦੇਖਣ ਲੱਗ ਪਿਆ ਯਾਰ ਸਿਆਲਾ ਦਾ ਵੀ ਨਜਾਰਾ ਆਸਕਾ ਲਈ ਤਾ ਏਸ ਤੋ ਵਧਿਆ ਹੋਰ ਕੀ ਹੋਉ ਧੁੰਦ ਵਿਚ ਆਪਣੀ ਮਸੂਕ ਨੂੰ ਜਿਵੇ ਮਰਜੀ ਮਿਲ ਲਵੇ ਪਰ ਸਾਲੀ ਸਾਡੀ ਤਾ ਕਿਤੇ ਗੱਲ ਨੀ ਬਣਦੀ ਪਿੰਦਾ ਆਪਣੇ ਚਾਚੇ ਦੇ ਮੁੰਡੇ ਨੂੰ ਦੇਖ ਕੇ ਝੁਰਦਾ ਯਾਰ ਸਾਲਾ ਆਪਣੀ ਸਹੇਲੀ ਨੂੰ ਤੀਜੇ ਦਿਨ ਖੇਤ ਮਿਲਣ ਲਈ ਲੈ ਆਉਦਾ ਪਿੰਦੇ ਦੇ ਚਾਚੇ ਦਾ ਮੁੰਡਾ ਹੈਰੀ ਕਾਲਜ ਚ ਪੜਦਾ ਸੀ ।ਪਿੰਦਾ ਉਹਨਾ ਬਾਰੇ ਸੋਚਦਾ ਹੀ ਸੀ ਕਿ ਉਹਦਾ ਦੋਸਤ ਰਮਨ ਆ ਗਿਆ ਉਏ ਕਿਮੇ ਆ ਸਾਲਿਆ ਪੱਠੇ ਵੱਡ ਲਾ ਉਤੋ ਐਨੀ ਠੰਡ ਪੈਦੀ ਆ ।ਯਾਰ ਪੱਠੇ ਤਾ ਵੱਡਣ ਲੱਗਿਆ ਸੀ ਪਰ ਯਾਰ ਉਹ ਨਾਲ ਦੇ ਪਿੰਡ ਵਾਲੀ ਅਰਸ਼ੀ ਨੀ ਟਿਕਣ ਦਿੰਦੀ ਉਹ ਸਾਲਿਆ ਕਲ ਦੀ ਜਵਾਕੜੀ ਆ ਤੂੰ ਉਹਦੇ ਚ ਕੀ ਦੇਖ ਲਿਆ ਤੈਨੂੰ ਕੀ ਪਤਾ ਅਜੇ ਤਾ ਕੱਚੀ ਕੈਲ ਆ ਅੱਗੇ ਜਾ ਅੱਗ ਦੀ ਲਾਟ ਬਣੂ ।ਪਿੰਦਾ ਗਿਆਰਵੀ ਕਲਾਸ ਵਿਚ ਪੜਦਾ ਸੀ ।ਪਿੰਦਾ ਤੇ ਰਮਨ ਪੱਠੇ ਵੱਡ ਕੇ ਘਰ ਵੱਲ ਚਲ ਪਏ ਰਾਹ ਵਿਚ ਸਕੂਲ ਬਾਰੇ ਗੱਲ ਕਰ ਰਹੇ ਸੀ ।ਪਿੰਦਾ ਘਰੇ ਜਾ ਕੇ ਪੱਠੇ ਕੁਤਰ ਕੇ ਮੱਝਾ ਨੂੰ ਪਾਉਣ ਲੱਗ ਪਿਆ ਤੇ ਬੇਬੇ ਨੇ ਚਾਹ ਬਣਾ ਲਈ ।ਪਿੰਦਾ ਚਾਹ ਪੀ ਕੇ ਸੱਥ ਵਿਚ ਤਾਂਸ ਖੇਡਣ ਚਲਾ ਗਿਆ ।ਪਿੰਦਾ ਪੜਾਈ ਵਿੱਚ ਹੁਸ਼ਿਆਰ ਸੀ ।ਸ਼ਾਮ ਨੂੰ ਗਰਾਊਂਡ ਵਿੱਚ ਕਬੱਡੀ ਖੇਡਣ ਵੀ ਚਲਾ ਜਾਦਾ ਬਾਪੂ ਤੋ ਬਾਅਦ ਉਹ ਪੂਰੀ ਤਰਾ ਟੁੱਟ ਚੁੱਕਿਆ ਸੀ ਪਰ ਆਪਣੇ ਖੇਡਣ ਦੇ ਜਜਬੇ ਨਾਲ ਉਹ ਜਿੰਦਗੀ ਜੀਅ ਰਿਹਾ ਸੀ ।ਛੁੱਟੀਆ ਖਤਮ ਹੋ ਗਈਆ ਤੇ ਸਕੂਲ ਦੁਬਾਰਾ ਫਿਰ ਸ਼ੁਰੂ ਹੋ ਗਏ ।ਪਹਿਲੇ ਦਿਨ ਸਕੂਲ ਵਿਚ ਘਟ ਹੀ ਸਟੂਡੈਂਟ ਆਏ ।ਸਕੂਲ ਖਾਲੀ ਜਿਹਾ ਲੱਗਦਾ ਸੀ ਪਿੰਦਾ ਆਪਣੀ ਕਲਾਸ ਵਿਚ ਬੈਠਾ ਨਾਲ ਦੀਆ ਕੁੜੀਆ ਵੱਲ ਟਿਕ ਟੀਕੀ ਲਾਈ ਬੈਠਾ ਸੀ ਪਰ ਉਹਨੂੰ ਸਾਰੀਆ ਹੀ ਅਰਸੀ ਤੋ ਘੱਟ ਹੀ ਲੱਗਦੀਆ ਸੀ ।ਅਜ ਅਰਸ਼ੀ ਸਕੂਲ ਨਹੀ ਆਈ ਪਿੰਦਾ ਸਵੇਰ ਦਾ ਨੌਵੀ ਕਲਾਸ ਦੇ ਗੇੜੇ ਮਾਰ ਰਿਹਾ ਸੀ ਪਰ ਅਰਸ਼ੀ ਕਿਤੇ ਦਿਸਦੀ ਨੀ ਸੀ।ਪਿੰਦਾ ਸਿੱਧਾ ਗਰਾਊਂਡ ਵਿੱਚ ਜਾ ਕੇ ਬੈਠ ਗਿਆ ਉਹ ਅਰਸ਼ੀ ਨੂੰ ਦੇਖਣ ਲਈ ਤਰਸ ਰਿਹਾ ਸੀ ਉਧਰੋ ਰਮਨ ਆ ਗਿਆ ਉਏ ਇਥੇ ਕਿਵੇ ਬੈਠਾ ਆਜਾ ਕਲਾਸ ਚ ਚੱਲਦੇ ਆ ਰੌਣਕ ਲੱਗੀ ਪਈ ਆ ਇਕ ਤੋ ਇਕ ਅੱਜ ਤਾ ਜਚ ਕੇ ਆਈ ਆ।ਨਹੀ ਯਾਰ ਰਮਨ ਮੈਨੂੰ ਨੀ ਜਚਦੀਆ ਯਾਰ ।ਸਾਲਿਆ ਤੂੰ ਤਾ ਉਹ ਜਵਾਕੜੀ ਜੀ ਤੇ ਮਰਿਆ ਹੋਇਆ ਆ ਸਾਲਿਆ ਕੀ ਕੱਡੇਗਾ ਉਹਦੇ ਚੋ ਇਕ ਝਟਕਾ ਨੀ ਝੱਲਣੀ ਉਹ ।ਰਮਨ ਜਾਣ ਕੇ ਇਹ ਗੱਲ ਕਹਿ ਗਿਆ ਸੀ ਸਾਲਿਆ ਤੈਨੂੰ ਕੀ ਪਤਾ ਝਟਕੇ ਮਾਰਨ ਵਾਲੇ ਨੂੰ ਹਿਸਾਬ ਹੋਣਾ ਚਾਹੀਦਾ ਹੌਲੀ ਹੌਲੀ ਝੱਲ ਲੈਦੀ ਆ।ਚੰਗਾ ਭਰਾਵਾ ਤੇਰੀ ਮਰਜੀ ਮੈ ਚੱਲਦਾ ।ਰਮਨ ਦੀ ਪਿੰਡ ਦੀ ਹੀ ਕੁੜੀ ਨਾਲ ਯਾਰੀ ਸੀ ਉਹ ਦਸਵੀ ਕਲਾਸ ਵਿਚ ਪੜ੍ਹਦੀ ਸੀ ।ਰਮਨ ਨੂੰ ਨਵੀ ਬਣੀ ਸਹੇਲੀ ਦਾ ਚਾਅ ਸੀ ।ਪਿੰਦੇ ਦਾ ਸਕੂਲ ਵਿਚ ਜੀਅ ਨਾ ਲੱਗਿਆ ਉਹ ਘਰੇ ਚਲਾ ਗਿਆ ।ਜਦੋ ਪਿੰਦਾ ਘਰੇ ਗਿਆ ਤਾ ਉਹਨੇ ਕਿਸੇ ਰਿਸ਼ਤੇਦਾਰ ਨੂੰ ਘਰੇ ਬੈਠਾ ਦੇਖਿਆ ਬੇਬੇ ਕੌਣ ਆ ਉਏ ਉਰੇ ਆ ਸਾਲਿਆ ਤੇਰਾ ਮਾਮਾ ਹੋਰ ਕੌਣ ਆ ਬੱਲੇ ਉਏ ਮਾਮਾ ਫਿਰ ਤਾ ਰੌਣਕਾ ਲੱਗ ਜਾਣਗੀਆ ਤੂੰ ਆ ਗਿਆ ਤਾ।ਨਾ ਇਹ ਤੇਰੇ ਨਾਲ ਮੌਜਾ ਕਰਨ ਨੀ ਕੰਮ ਕਰਾਉਣ ਆਇਆ ਤੂੰ ਤਾ ਕਰਦਾ ਨੀ ।ਚਲ ਕੋਈ ਨਾ ਭੈਣੇ ਹਾਲੇ ਜਵਾਕ ਆ ਆਪੇ ਕਰਲੂ ਵੱਡਾ ਹੋ ਕੇ ।ਆਜਾ ਮਾਮਾ ਖੇਤ ਚੱਲੀਏ ਦੋਨੇ ਖੇਤ ਚੱਲ ਪਏ ।ਪਿੰਦੇ ਤੇ ਮਾਮਾ ਖੇਤ ਕਣਕ ਨੂੰ ਪਾਣੀ ਲਾਈ ਜਾਦੇ ਸੀ ਪਿੰਦੇ ਦੇ ਚਾਚੇ ਦਾ ਮੁੰਡਾ ਬੱਬੀ ਖੇਤ ਆਪਣੀ ਸਹੇਲੀ ਨੂੰ ਲੈ ਕੇ ਆ ਗਿਆ ਮਾਮਾ ਕਹਿੰਦਾ ਆ ਆਪਣਾ ਬੱਬੀ ਨੀ ਇਹ ਕੁੜੀ ਜੀ ਨੂੰ ਖੇਤ ਹੀ ਲਈ ਫਿਰਦਾ ਸਾਲਾ ਜਮਾ ਸਰਮ ਹੀ ਨੀ ਮੰਨਦਾ ਉਹ ਮਾਮਾ ਥੋਡੇ ਵੇਲੇ ਸਰਮਾ ਮੰਨਦੇ ਹੋਣੇ ਆ ਹੁਣ ਤਾ ਮੋਟਰ ਹੀ ਆਸਕਾ ਲਈ ਚੰਡੀਗੜ੍ਹ ਵਾਲੀ ਸੁਖਨਾ ਝੀਲ ਆ।ਭਰਾਵੋ ਤੁਸੀ ਤੇ ਥੋਡੀਆ ਸਹੇਲੀਆ ਕਮਾਲ ਆ ਸਾਲਾ ਸਾਡੇ ਵੇਲੇ ਤਾ ਜੇ ਕੁੜੀ ਮੁੰਡੇ ਵੱਲ ਦੇਖ ਵੀ ਲੈਦੀ ਤਾ ਗਲ ਲਾਹੁਣ ਤਾਈ ਜਾਦੇ ਸੀ ਸਾਲੇ ਦੀਆ ਸਰੇਆਮ ਹੀ ਮੁੰਡਿਆ ਨਾਲ ਜੱਫੀ ਪਾ ਬੈਠੀਆ ਰਹਿੰਦੀਆ ।ਪਿੰਦਾ ਕਹਿੰਦਾ ਮਾਮਾ ਮਾਰਕੇ ਤਾ ਤੂੰ ਵੀ ਬਹੁਤ ਮਾਰੇ ਹੋਣੇ ਆ ਤੈਨੂੰ ਕਿਹੜਾ ਕੋਈ ਪੁੱਛਣ ਵਾਲਾ ਸੀ।ਮਾਮਾ ਛੜਾ ਸੀ ਤੇ ਉਤੋ ਅਮਲੀ ਸਿਰੇ ਦਾ ਸੀ ਆਹੋ ਭਾਣਜਿਆ ਟਾਇਮ ਤਾ ਟਪਾਉਣਾ ਹੀ ਸੀ ਸਾਲੀ ਤੀਵੀ ਬਿਨਾ ਵੀ ਬੰਦੇ ਦੀ ਜੂਨ ਆ ।ਮਾਮਾ ਡੰਗ ਹੀ ਟਪਾਇਆ ਕਿੰਨੀਆ ਕੁ ਗੱਡੀ ਚਾੜੀਆ ।ਉਏ ਤੂੰ ਤਾ ਮੇਰੀ ਜਮਾ ਸਰਮ ਨੀ ਮੰਨਦਾ ਹੋਰ ਮਾਮਾ ਤੇਰੇ ਨਾਲ ਹੱਸ ਖੇਡ ਲਈ ਦਾ ਬਾਪੂ ਤੋ ਬਾਅਦ ਤੇਰਾ ਹੀ ਸਹਾਰਾ ਸਾਨੂੰ।ਤੂੰ ਮੇਰੇ ਹੁੰਦੇ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

2 Comments on “ਐਨਕਾਉਟਰ ਭਾਗ-1”

  • thik e story y but which aa jahtke seh laugi ya jahtke marn da hissb hona cahdia eh sb jo directly use Kita ..vdiya gal ni hegi vir .na ehde to kun sikhn nu na agge dasan nu aa kuj..baki thik e vdiya…baki baba mehr kre hor trakiya bakshe

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)