ਸਤਵੰਤ ਕੌਰ ਸਵੇਰ- ਸਵੇਰ ਵੇਲੇ ਪਾਠ ਕਰਕੇ ਉੱਠੀ ਹੀ ਸੀ ਕਿ ਉਸਦਾ ਮੋਬਾਇਲ ਫੋਨ ਵੱਜਣ ਲੱਗ ਪਿਆ। ਮਨ ਵਿੱਚ ਸੋਚਦੀ ਉੱਠੀ ਕਿ ਵਾਹਿਗੁਰੂ ਸਭ ਸੁੱਖ ਸਾਂਦ ਹੀ ਹੋਵੇ ਐਨੀ ਸਵੇਰੇ ਸਵੇਰੇ ਕਿਸ ਦਾ ਫੋਨ ਆ ਗਿਆ।
“ਹੈਲੋ……. ਹੈਲੋ ਮਾਤਾ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੋਲੀ ਤੂੰ ….! ਸਭ ਠੀਕ ਠਾਕ ਤਾਂ ਹੈ।
” ਠੀਕ ਕੀ ਹੋਣਾ ਹੈ ਜਦੋਂ ਤੱਕ ਬੁੱਢੀ ਬੈਠੀ ਹੈ। ”
” ਨਾ ਪੁੱਤ ਐ ਨਹੀਂ ਕਹਿੰਦੀ.. ਸੱਸ ਵੀ ਮਾਂ ਹੀ ਹੁੰਦੀ ਹੈ। ਤੇਰੇ ਫੋਨ ਨੇ ਤਾਂ ਮੇਰਾ ਕਾਲਜਾ ਹੀ ਕੱਢ ਲਿਆ ਸੀ । ਮੈਂ ਸੋਚਾਂ ਸੱਤੀ ਸਵੇਰੇ ਕਿਸ ਦਾ ਫੋਨ ਆ ਗਿਆ। ”
“ਤੈਨੂੰ ਕੀ ਪਤਾ ਮੈਂ ਰਾਤ ਕਿਵੇਂ ਕੱਢੀ ਹੈ? ”
“ਅੱਛਾ ਫਿਰ ਦੱਸ ਮੇਰੀ ਰਾਣੀ ਧੀ ਕੀ ਗੱਲ ਹੋ ਗਈ? ”
“ਗੱਲ ਕੀ ਹੋਣੀ ਹੈ….? ਮੇਰੇ ਸਬਰ ਦੀ ਗਾਗਰ ਭਰ ਗਈ ਹੈ। ਮੈਂ…… ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦੀ… ਇਸ ਬੁੱਢੀ ਨੂੰ। ”
“ਨਾ ਪੁੱਤ ਇੰਝ ਨਹੀਂ ਆਖੀਦਾ…. ਨਾਲੇ ਸੱਸਾਂ ਵੀ ਤਾਂ ਮਾਵਾਂ ਹੀ ਹੁੰਦੀਆਂ ਹਨ। ”
“ਮਾਵਾਂ.. ਮੇਰੀ ਜੁੱਤੀ। ”
“ਗੱਲ ਵੀ ਕਰੇਗੀ ਜਾਂ ਗੁੱਸੇ ਹੀ ਹੋਈ ਜਾਵੇਗੀ। ”
“ਤਾਂ ਸੁਣ ਕੰਵਲ ਦਾ ਪਾਪਾ ਜਦੋਂ ਵੀ ਡਿਊਟੀ ਤੋਂ ਵਾਪਸ ਆਉਂਦਾ ਹੈ ਪਹਿਲਾਂ ਇਸੇ ਨੂੰ ਮਿਲਣ ਕਮਰੇ ਵਿੱਚ ਜਾਂਦਾ ਹੈ। ਆਖੇ ਬੇਬੇ ਜੀ ਦਾ ਮਨ ਖੁਸ਼ ਰਹਿੰਦਾ ਹੈ ਇਸ ਨਾਲ। ”
“ਉਹ ਤਾਂ ਪੁੱਤ ਤੇਰਾ ਭਰਾ ਵੀ ਇੰਝ ਹੀ ਕਰਦਾ ਹੈਂ, ਡਿਊਟੀ ਤੋਂ ਵਾਪਸ ਆਉਦੇ ਸਾਰ ਪਹਿਲਾਂ ਮੈਨੂੰ ਮਿਲਦਾ ਹੈਂ ਤੇ ਫੇਰ ਕੋਈ ਹੋਰ ਕੰਮ ਕਰਦਾ ਹੈਂ। ”
“ਮਾਤਾ ਤੇਰੇ ਨਾਲ ਤਾਂ ਗੱਲ ਕਰਨੀ ਫਜੂਲ ਹੀ ਹੁੰਦੀ ਹੈ ਪਰ ਪਤਾ ਨਹੀਂ ਮੈਂ ਕਿਉਂ ਕਰਨ ਲੱਗ ਜਾਂਦੀ ਹਾਂ। ਇਹ ਤਾਂ ਮੈਂ ਬਰਦਾਸ਼ਤ ਕਰੀਂ ਜਾਦੀ ਹਾਂ ਪਰ ਹੁਣ ਕਹਿੰਦੀ ਰਾਤ ਨੂੰ ਕੰਵਲ ਮੇਰੇ ਨਾਲ ਪੈ ਜਾਇਆ ਕਰੇਗਾ। ”
” ਵਧੀਆ ਪੁੱਤ ਆਪੇ ਸਵੇਰੇ ਸਕੂਲ ਲਈ ਭੈਣ ਜੀ ਤਿਆਰ ਕਰ ਦਿਆਂਗਾ ਕਰਨਗੇ ਤੇਰਾ ਤਾਂ ਕੰਮ ਹੀ ਘੱਟਦਾ ਹੈ। ”
“ਐ ਕਿਵੇਂ ਮੈਂ ਆਪਣਾ ਪੁੱਤ ਦੇ ਦਿਆ ਪਤਾ ਨਹੀਂ ਕੀ ਕੁਝ ਸਿਖਾ ਦੇਣਾ ਹੈ ਮੇਰੇ ਬਾਰੇ। ਮੁੰਡਾ ਹੱਥਾਂ ਵਿੱਚੋਂ ਕੱਢ ਦਿਉ ਮੇਰੇ।”.
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
ih gallan boht dungiaa ne ieni seti smjh ni aondiya