ਹੱਥ ਨਾਲ ਚੱਲਣ ਵਾਲੀ ਵਹੀਲ ਚੇਅਰ..
ਦਿੱਲੀ ਤੋਂ ਕੁਝ ਕਿਲੋਮੀਟਰ ਹਟਵਾਂ..ਉਹ ਉੱਤੇ ਬੈਠਾ ਹੱਸੀ ਜਾ ਰਿਹਾ ਸੀ..
ਕੁਝ ਜੁਆਨਾਂ ਰੋਕਿਆ..ਪੁੱਛਿਆ ਬਾਬਾ ਜੀ ਕਦੋਂ ਤੇ ਕਿਥੋਂ ਤੁਰੇ ਸੀ?
ਅਖੇ ਪਿਛਲੇ ਵੀਰਵਾਰ ਜਲੰਧਰੋਂ..ਅੱਜ ਮੰਗਲਵਾਰ..
ਬੱਸ ਲਗਾਤਾਰ ਪੰਜ ਦਿਨ ਰਵਾਂ ਰਵੀਂ ਤੁਰਿਆ ਆਇਆ!
ਰਾਹ ਵਿਚ ਕਦੇ ਹੋਟਲ ਵਾਲੇ ਨੇ ਤੇ ਕਦੀ ਢਾਬੇ ਵਾਲੇ ਨੇ ਰੋਟੀ ਖਵਾਈ..ਸੌਣ ਵਾਸਤੇ ਥਾਂ ਵੀ ਦਿੱਤੀ..
ਸਭ ਅਣਜਾਣ ਸਨ ਪਰ ਮੈਨੂੰ ਵੇਖਦਿਆਂ ਹੀ ਆਪਣੇ ਬਣ ਗਏ!
ਪੁੱਛਿਆ ਜਮੀਨ ਕਿੰਨੀ ਏ?
ਆਖਣ ਲੱਗੇ “ਯਾਰ ਜਮੀਨ ਤੇ ਹੈਨੀ ਪਰ ਜਮੀਰ ਜਾਗਦੀ ਦਾ ਮਾਲਕ ਹਾਂ..ਨਹੀਂ ਰਿਹਾ ਗਿਆ ਬੱਸ”
ਏਨੀ ਗੱਲ ਸੁਣ ਆਸੇ ਪਾਸੇ ਚੁੱਪ ਵਰਤ ਗਈ!
ਓਹੀ ਚੁੱਪ ਜਿਹੜੀ ਕਦੀ ਮੰਜੀ ਸਾਹਿਬ ਦੀਵਾਨ ਹਾਲ ਵਿਚ ਵਰਤ ਜਾਇਆ ਕਰਦੀ ਸੀ..
ਜਦੋਂ ਵੀ ਉਹ ਜਾਗਦੀ ਜਮੀਰ ਦੀ ਗੱਲ ਕਰਿਆ ਕਰਦਾ..!
ਸਟੇਜ ਤੇ ਨੀਵੀਆਂ ਪੈ ਜਾਇਆ ਕਰਦੀਆਂ..
ਕੋਲ ਬੈਠਿਆਂ ਕਈਆਂ ਦੇ ਮਨ ਵਿਚ ਚੋਰ ਸੀ..ਡਰ ਸੀ..ਖਦਸ਼ੇ ਸਨ..ਸਿਆਸਤ ਸੀ..ਕਿਧਰੇ ਦਿੱਲੀ ਸਾਨੂੰ ਵੀ ਇਸਦੇ ਨਾਲ ਦਾ ਹੀ ਨਾ ਸਮਝ ਲਵੇ!
ਉਹ ਇਹ ਵੀ ਅਕਸਰ ਆਖਿਆ ਕਰਦਾ..ਜਾਗਦੀ ਜਮੀਰ ਵਾਲਿਆਂ ਨੂੰ ਅਖੀਰ ਵਿਚ ਇੱਕ ਦਿਨ ਮਰਨਾ ਪੈਂਦਾ..ਜਿੰਦਗੀ ਥੋੜ ਚਿੜੀ ਹੁੰਦੀ ਏ ਓਹਨਾ ਦੀ..!
ਰਣਦੀਪ ਹੁਡਾ..
ਸਾਰਾਗੜੀ ਤੇ ਫਿਲਮ ਬਣਾਉਣੀ ਸੀ ਤਾਂ ਦੱਸਦੇ ਇੱਕ ਸਾਲ ਦਾਹੜੀ ਨਹੀਂ ਕਟਵਾਈ..ਦਸਤਾਰ ਵੀ ਬੰਨੀ..ਗੁਰਬਾਣੀ ਦਾ ਉਚਾਰਨ ਕੀਤਾ..ਖੁਦ ਸੁਵੇਰੇ ਸ਼ਾਮ ਗੁਰੂ ਘਰ ਜਾ ਕੇ ਹਾਜਰੀ ਭਰੀ..!
ਪਰ ਕਰਨ ਜੌਹਰ ਟੋਲੇ ਨੂੰ ਪਤਾ ਲੱਗਾ..
ਅਕਸ਼ੇ ਕੁਮਾਰ ਨੂੰ ਨਕਲੀ ਦਾਹੜੀ ਲਵਾ ਦਿੱਤੀ..ਫੇਰ ਨਕਲੀ ਪੱਗ ਬਣਾ ਤਕਰੀਬਨ ਛੇ ਮਹੀਨੇ ਵਿਚ ਅੰਦਰਖਾਤੇ ਇਸ ਪਲਾਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ