ਮੈਂ ਪਿਛਲੇ ਲਗਭਗ ਵੀਹ ਦਿਨਾਂ ਤੋਂ ਦਿੱਲੀ ਕਿਸਾਨ ਧਰਨੇ ਚ ਹਾਂ…ਤੇ ਮੈਂ ਮਹਿਸੂਸ ਕਰਦਾਂ ਕਿ ਹੁਣ ਕਿਸਾਨ ਜਥੇਬੰਦੀਆਂ ਨੂੰ ਧਰਨੇ ਦੇ ਰਫਤਾਰ ਤੇਜ ਕਰਨੀ ਚਾਹੀਦੀ ਐ…ਕੁਜ ਪ੍ਰੋਗਰਾਮ ਉਲੀਕੇ ਜਾਣ…ਲੋਕਾਂ ਨੂੰ ਕੁਜ ਨਮੇ ਟਾਰਗੇਟ ਦਿੱਤੇ ਜਾਣ…ਜਿਸ ਨਾਲ਼ ਸਭ ਚ ਜੋਸ਼ ਤੇ ਉਤਸੁਕਤਾ ਬਣੀ…ਜਿਮੇ ਸਰਕਾਰ ਨਾਲ਼ ਮੀਟਿੰਗਾਂ ਟੈਮ ਬਣਦੀ ਸੀ…ਹਰੇਕ ਗੱਲ ਕਰਦਾ ਸੀ ਬੀ ਅੱਜ ਮੀਟਿੰਗ ਐ..ਦੇਖੋ ਕੀ ਬਣਦਾ…ਐਵੇਂ ਈ ਕੋਈ ਦਿਨ ਤਰੀਕ ਦਿੱਤੀ ਹੋਵੇ…ਬੀ ਜੇ ਫਲਾਣੀ ਤਰੀਕ ਤੱਕ ਸਰਕਾਰ ਨਾਂ ਮੰਨੀ…ਤੇ ਆਹ ਐਕਸ਼ਨ ਲਮਾਂਗੇ…ਫੇਰ ਗੱਲ ਬਣੂ…ਆਹ ਭੁੱਖ ਹੜਤਾਲਾਂ…ਥਾਲ਼ੀਆਂ ਖੜਕੌਣਾ…ਸ਼ੈਦ ਸਾਡੇ ਲਹੂ ਚ..ਸਾਡੇ ਵਿਰਸੇ ਚ ਨੀ ਏ…ਮੂੰਹਾਂ ਚ ਮਰੇ ਚੂਹੇ ਫੜਕੇ ਆਹ ਹੜਤਾਲਾਂ ਆਲ਼ਾ ਕੰਮ ਤੇ ਤਾਮਿਲਨਾਡੂ ਆਲ਼ੇ ਕਿਸਾਨ ਕਦੋਂ ਦੇ ਕਰਕੇ ਮੁੜਗੇ…ਡੱਕਾ ਅਸਰ ਨੀ ਹੁੰਦਾ ਏਹਦਾ…
ਅਗਲੀ ਗੱਲ….ਮੈਂ ਦਿੱਲੀ ਦੇ ਰਹਿਣ ਵਾਲ਼ੇ ਗੈਰ ਸਿੱਖ ਗੈਰ ਕਿਸਾਨ ਬੰਦਿਆਂ ਨਾਲ਼ ਗੱਲਾਂ ਕਰਕੇ ਮਹਿਸੂਸ ਕੀਤਾ…ਕਿ ਗਰੌਂਡ ਲੈਵਲ ਤੇ…ਦਿੱਲੀ ਦੇ ਅੰਦਰ ਏਸ ਧਰਨੇ ਦਾ ਓਸ ਲੈਵਲ ਦਾ ਅਸਰ ਨੀ ਜਿੰਨਾ ਆਪਾਂ ਨੂੰ ਫੀਲ ਹੁੰਦਾ…ਸਿਰਫ ਟਰੈਫਿਕ ਦੀ ਸਮੱਸਿਆ ਆ…ਬਾਕੀ ਸਭ ਨੌਰਮਲ ਆ…ਸਾਰੀ ਟਰੈਫਿਕ ਨੂੰ…ਨੋਇਡਾ ਆਲ਼ਾ ਹਾਈਵੇ ਸਾਂਭ ਰਿਹਾ…ਜੇ ਕਿਤੇ ਕਿਸਾਨ ਜਥੇਬੰਦੀਆਂ ਐਲਾਨ ਕਰ ਦੇਣ…ਬੀ ਜੇ ਹਫਤੇ ਚ ਕਨੂੰਨ ਰੱਦ ਨਾ ਕੀਤੇ…ਤੇ ਦੋ ਲੱਖ ਬੰਦਾ ਲੈਕੇ ਉਹ ਹਾਈਵੇ ਬੰਦ ਕਰਦਾਂਗੇ…ਤੇ ਜੇ ਉਹ ਬੰਦ ਹੋਗਿਆ…ਦਿੱਲੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ninder
very nice
Very nice...rabb chardi kla ch rakhe tuhanu..👍🙏
Good luck 👍