ਸਾਡੀ ਹਾਕੀ ਟੀਮ ਪਹਿਲਾ ਗੋਲ ਕਰਨ ਦੇ ਬਾਵਜੂਦ ਵੀ ਗੋਲ ਬਚਾਉਣ ਡਿਫੈਂਸ ਤੇ ਆ ਜਾਇਆ ਕਰਦੀ ਸੀੇ..!
ਫੇਰ ਅਗਲੇ ਚੜ ਆਉਂਦੇ ਤੇ ਗੋਲਾਂ ਦੀ ਝੜੀ ਲਾ ਦਿਆ ਕਰਦੇ!
ਅੱਜ ਉਧੋਕੇ ਭਾਜੀ ਕਿਸੇ ਕੰਫਰਟ ਜੋਨ ਦੀ ਗੱਲ ਕਰ ਰਹੇ ਸਨ..
ਆਖ ਰਹੇ ਸਨ ਜਿਹੜਾ ਜੋਸ਼ ਜਜਬਾ ਭਾਵਨਾ ਮਾਨਸਿਕਤਾ ਵੇਗ ਟੇੰਪੋ ਅਤੇ ਰਫਤਾਰ ਪਹਿਲੇ ਦਿਨ ਦਿਸ ਰਹੀ ਸੀ..ਅੱਜ ਗੁਆਚਦੀ ਨਜਰ ਆ ਰਹੀ ਏ..!
ਦਿੱਲੀ ਦੀ ਰਫਤਾਰ ਆਮ ਵਾਂਙ ਨੌਰਮਲ ਹੈ
ਜੇ ਦਿੱਲੀ ਉਹ ਬਿੱਲੀ ਹੈ ਜਿਹੜੀ ਅਸਾਂ ਕਿੰਨੀ ਵਾਰ ਮਾਰੀ ਹੈ ਤਾਂ ਇਹ ਆਪਣੇ ਬੱਚੇ ਤਾਂ ਹੀ ਪੈਰਾਂ ਹੇਠ ਲਊ ਜਦੋਂ ਇਸਦੇ ਖੁਦ ਦੇ ਪੈਰ ਸੜਨ ਲੱਗੇ..!
ਪਰ ਇਹ ਮੁਕਾਉਣ ਤੋਂ ਪਹਿਲਾਂ ਦੁਸ਼ਮਣ ਨੂੰ ਆਪਣੇ ਪੱਧਰ ਤੇ ਲੈ ਕੇ ਆਉਂਦੀ ਹੈ..
ਆਪਣੇ ਕੱਢੇ ਖੂਨ ਨਾਲ ਚਿਠੀਆਂ ਲਿਖੀਆਂ ਜਾ ਰਹੀਆਂ ਹਨ..
ਨਗਾਰੇ ਦੀ ਧਮਕ ਨਾਲ ਅਗਲੇ ਦੇ ਪਜਾਮੇ ਗਿੱਲੇ ਕਰਨ ਵਾਲੀ ਕੌਂਮ ਅੱਜ ਥਾਲੀਆਂ ਵਜਾਉਣ ਦਾ ਹੋਕਾ ਦੇ ਰਹੀ ਏ!
ਨਾ ਭੁੱਲੋ ਕੇ ਤਾਮਿਲਨਾਡੂ ਵਾਲਿਆਂ ਅਲਫ਼ ਨੰਗੇ ਹੋ ਕੇ ਵੇਖ ਲਿਆ..
ਮੂਹਾਂ ਵਿਚ ਜਿਉਂਦੇ ਚੂਹੇ ਵੀ ਫੜ ਲਏ..ਪਰ ਦਿੱਲੀ ਦੇ ਕੰਨ ਤੇ ਜੂੰ ਨਹੀਂ ਸਰਕੀ..!
ਜਿਮ..ਟੈਟੂ..ਡੈੱਕ-ਸੰਗੀਤ ਅਤੇ ਲਗਜਰੀ ਪਕਵਾਨ ਸਾਡੀ ਰਣ-ਤੱਤੇ ਦੀ ਵਿਰਾਸਤ ਨਹੀਂ ਏ..
ਅਸੀਂ ਉਸ ਮਾਨਸਿਕਤਾ ਦੇ ਧਾਰਨੀ ਹਾਂ ਜਿਹੜੀ ਮਾਣ ਨਾਲ ਆਖਦੀ ਹੁੰਦੀ ਸੀ ਕੇ”ਮੁੱਠ ਕੂ ਛੋਲੇ ਚੱਬ ਕੇ ਉੱਡਦੇ ਫਿਰਨ ਸਰੀਰ..ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ”
ਸੰਤਾਂ ਤੋਂ ਯਾਦ ਆਇਆ..
ਇੰਦਰਾ ਅਕਸਰ ਬੰਦ ਕਮਰੇ ਵਿਚ ਮੀਟਿੰਗ ਲਈ ਬੁਲਾਇਆ ਕਰਦੀ..
ਪਰ ਇਹ ਸ਼ਰੇਆਮ ਆਖਿਆ ਕਰਦਾ ਬੀਬੀ ਗੱਲ ਸੰਗਤ ਦੇ ਸਾਮਣੇ ਭਰੀ ਪਰਾ ਵਿਚ ਹੋਵੇਗੀ..!
ਸੰਨ ਇੱਕਤਰ ਵਿਚ ਜਦੋਂ ਜਰਨਲ ਸੁਬੇਗ ਸਿੰਘ ਅਤੇ ਜਰਨਲ ਜਗਜੀਤ ਸਿੰਘ ਅਰੋੜਾ ਨੇ ਨੱਬੇ ਹਜਾਰ ਪਾਕਿਸਤਾਨੀ ਫੌਜ ਦਾ ਆਤਮ ਸਮਰਪਣ ਕਰਵਾ ਲਿਆ ਤਾਂ ਬੀਬੀ ਇੰਦਰਾ ਨੇ ਬੇਨਜ਼ੀਰ ਭੁੱਟੋ ਦੇ ਪਿਓ ਜੁਲਫੀਕਾਰ ਅਲੀ ਭੁੱਟੋ ਨਾਲ ਸ਼ਿਮਲੇ ਵਿਚ ਬੰਦ ਕਮਰੇ ਵਿਚ ਮੀਟਿੰਗ ਕੀਤੀ..!
ਫੇਰ ਬਾਹਰ ਆਉਂਦਿਆਂ ਹੀ ਬੀਬੀ ਨੇ ਸਾਰੇ ਗ੍ਰਿਫਤਾਰ ਕੀਤੇ ਬੰਦੇ ਰਿਹਾ ਕਰਨ ਦਾ ਹੁਕਮ ਕੀਤਾ!
ਵੀਰੋ ਅਗਲਿਆਂ ਨੂੰ ਕਦੀ ਹਲਕੇ ਵਿਚ ਨਾ ਲਵੋ..
ਇਹ ਮਾਰਨ ਤੋਂ ਪਹਿਲਾਂ ਚੰਗੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ