ਕਈ ਵਾਰ ਸ਼ਗੂਫਾ ਪੜੵ ਕੇ ਮੇਰੇ ਮਨ ਵਿਚ ਐਂਵੇ ਹੀ ਇੱਕ ਸ਼ਗੂਫਾ ਜਿਹਾ ਛੱਡਣ ਦਾ ਵਿਚਾਰ ਬਣ ਰਿਹਾ
ਸੀ । ਹਿਮਾਕਤ ਕਰ ਰਹੀ ਹਾਂ….ਵੇਖੋ ਕਿੰਨਾ ਕੁ ਸਿਰੇ ਚੜੵਦਾ। ਹੈ ਤਾਂ ਵੈਸੇ ਹਕੀਕਤ ਹੀ।
ਦੋ ਕੁ ਸਾਲ ਪਹਿਲਾਂ ਦੀ ਗੱਲ ਹੈ….ਬੱਸ ਵਿੱਚ ਸਵੇਰੇ ਸਵੇਰੇ ਡਿਊਟੀ ਜਾਣ ਲੱਗਿਆਂ ਸਰਦੀਆਂ ਦੇ ਦਿਨਾਂ ਵਿੱਚ ਖਾਸ ਕਰਕੇ ਧੁੰਦਾਂ ਦੇ ਦਿਨਾਂ ਵਿੱਚ ਗਿਣਤੀ ਦੀਆਂ ਦੱਸ ਕੁ ਸਵਾਰੀਆਂ ਹੀ ਹੋਣੀਆਂ। ਮੇਰੇ 35-40 ਮਿੰਟ ਦੇ ਰੱਸਤੇ ਵਿੱਚ ਧੁੰਦ ਦੇ ਦਿਨਾਂ ਵਿੱਚ ਮਜਬੂਰੀ ਵਾਲੀਆਂ ਹੀ ਸਵਾਰੀਆਂ ਹੁੰਦੀਆਂ ਸਨ। ਹੋਰ ਐਨੀ ਠੰਡ ਵਿੱਚ ਕੌਣ ਬਿਪਤਾ ਮੁੱਲ ਲੈਂਦੇੈ ਘਰੋਂ ਨਿਕਲਣ ਦੀ।
5-7 ਪਹਿਲਾਂ ਦੀਆਂ ਸਵਾਰੀਆਂ ਪਹਿਲਾਂ ਹੀ ਆਪੋ ਆਪਣੀਆਂ ਟਿਕਟਾਂ ਕਟਵਾ ਕੇ ਆਲੇ ਦੁਆਲੇ ਤੋਂ ਬੇਖ਼ਬਰ ਮੋਬਾਈਲ ਦੀ ਤਿਲਸਮਈ ਦੁਨੀਆ ਵਿੱਚ ਗੁਆਚੀਆਂ ਹੁੰਦੀਆਂ। ਮੈਂ ਜਿਹੜੀ ਪਹਿਲਾਂ ਸੁਵਖ਼ਤੇ ਸਿਰਫ ਸਾਲਾਂ ਤੋਂ ਅੰਤਰਮਨ ਸਿਮਰਨ ਕਰਨ ਜਾਣ ਵਿੱਚ ਵਿਸ਼ਵਾਸ ਰੱਖਦੀ ਸੀ ….ਖ਼ਬਰੇ ਕਦੋਂ ਇਸ ਮੋਬਾਈਲ ਦੇ ਅੜਿਕੇ ਚੜੵ ਗਈ ਪਤਾ ਹੀ ਨਾ ਚਲਿਆ। ਆਪਾਂ ਵੀ ਟਿਕਟ ਕਟਾਉਣੀ ਤੇ ਬਸ ਓਂਦੋਂ ਹੀ ਮੋਬਾਈਲ ਸ਼ੁਰੂ। ਸਾਡੇ ਕੰਡਕਟਰ ਸਾਹਿਬ ਵੀ ਇਹੋ ਫਿਰਾਕ ਵਿੱਚ ਰਹਿੰਦੇ….ਕਦ ਕੰਮ ਨਿਬੇੜੇ ਤੇ ਓਹ ਵੀ ਮੋਬਾਈਲ ਵੇਖੇ। ਤਕਰੀਬਨ ਰੋਜ਼ ਦੀ ਅਖ਼ੀਰਲੀ ਸਵਾਰੀ..ਜਾਂ ਕਦੇ ਕੋਈ ਇੱਕ ਅੱਧ ਹੋਰ ਹੁੰਦੀ.. ਬਸ ਕਾਹਲੀ ਨਾਲ ਕੰਮ ਨਿਪਟਾ ਕੇ ਮੂਹਰਲੀ ਸੀਟ ਤੇ ਮੋਬਾਈਲ ਕੱਢਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ