ਜਾਪਾਨੀ ਮਛੇਰੇ ਦੂਰ ਪਾਣੀਆਂ ਚੋਂ ਮੱਛੀਆਂ ਫੜ ਕੇ ਲਿਆਉਂਦੇ ਤਾਂ ਬਹੁਤੀਆਂ ਰਾਹ ਵਿਚ ਹੀ ਮਰ ਜਾਇਆ ਕਰਦੀਆਂ!
ਫੇਰ ਇਹਨਾਂ ਮੱਛੀਆਂ ਨੂੰ ਜਿਉਂਦੇ ਅਤੇ ਤਾਜੇ ਰੱਖਣ ਲਈ ਇੱਕ ਹੱਲ ਲੱਭਿਆ ਗਿਆ..
ਨਿੱਕੇ-ਨਿੱਕੇ ਟੈਂਕ ਬਣਾਏ..ਪਹਿਲਾਂ ਨਿਯਮਿਤ ਮਾਤਰਾ ਵਿਚ ਮੱਛੀਆਂ ਭਰੀਆਂ ਜਾਂਦੀਆਂ..
ਫੇਰ ਹਰ ਟੈਂਕ ਵਿਚ ਇੱਕ ਨਿੱਕੀ ਜਿਹੀ ਸ਼ਾਰਕ ਮੱਛੀ ਛੱਡ ਦਿੱਤੀ ਜਾਂਦੀ..!
ਜਿਕਰਯੋਗ ਏ ਕੇ ਸਮੁੰਦਰ ਦੀ ਸ਼ਾਰਕ ਆਲੇ ਦਵਾਲੇ ਦੀਆਂ ਨਿੱਕੀਆਂ ਮੱਛੀਆਂ ਨੂੰ ਖਾ ਜਾਇਆ ਕਰਦੀ ਏ..!
ਹੁਣ ਟੈਂਕ ਵਿਚ ਸਟੋਰ ਕੀਤੀਆਂ ਮੱਛੀਆਂ ਨੇ ਅਵੇਸਲੇ ਰਹਿਣਾ ਛੱਡ ਦਿੱਤਾ..
ਹਮੇਸ਼ਾਂ ਚੁਸਤ ਦਰੁਸਤ ਹਰਕਤ ਕਰਦੀਆਂ ਰਹਿੰਦੀਆਂ ਅਤੇ ਸਾਰਾ ਧਿਆਨ ਕੋਲ ਹੀ ਵਿਚਰਦੇ ਦੁਸ਼ਮਣ ਵੱਲ ਹੁੰਦਾ..
ਇਸੇ ਕਰਕੇ ਉਹ ਅਖੀਰ ਤੱਕ ਜਿਉਂਦਿਆਂ ਰਹਿੰਦੀਆਂ!
ਦੋਸਤੋ ਅਵੇਸਲਾ ਪਣ ਨਿੱਰੀ ਮੌਤ ਏ..ਖਾਤਮੇ ਦੀ ਨਿਸ਼ਾਨੀ ਏ..ਚਾਹੇ ਉਹ ਕੌਂਮਾਂ ਵਿਚ ਹੋਵੇ ਤੇ ਭਾਵੇਂ ਆਮ ਲੋਕ ਲੋਕਾਂ ਵਿਚ..!
ਇਹ ਬੰਦੇ ਨੂੰ ਸਮੇ ਤੋਂ ਪਹਿਲਾਂ ਹੀ ਗੈਰ ਕੁਦਰਤੀ ਮੌਤ ਦੀ ਬੁੱਕਲ ਵਿਚ ਸੌਂਪ ਜਾਇਆ ਕਰਦਾ ਏ..!
ਅਕਸਰ ਹੀ ਆਰ.ਐੱਸ.ਐੱਸ,ਡੇਰਾ ਵਾਦ,ਝੂਠੇ ਸਾਧ,ਮਾਂ ਬੋਲੀ ਦਾ ਘਾਣ,ਪਾਣੀਆਂ ਦੀ ਲੁੱਟ,ਸਿੱਖੀ ਸਿਧਾਂਤ ਨੂੰ ਖੋਰਾ,ਗ੍ਰੰਥਾਂ ਵਿਚ ਮਿਲਾਵਟ,ਜਵਾਨੀ ਦੇ ਨਿਘਾਰ,ਨਸ਼ਿਆਂ ਦੇ ਦਰਿਆਵਾਂ ਦੇ ਦੂਸ਼ਿਤ ਪਾਣੀਆਂ ਦੀ ਗੱਲ ਕੀਤੀ ਜਾਂਦੀ ਏ..
ਅਸਲ ਵਿਚ ਇਹ ਸਭ ਕੁਝ ਟੈਂਕਾਂ ਵਿਚ ਛੱਡੀਆਂ ਹੋਈਆਂ ਉਹ ਸ਼ਾਰਕ ਮੱਛੀਆਂ ਹਨ ਜੋ ਸਾਨੂੰ ਹਰ ਵੇਲੇ ਅਵੇਸਲੇ ਹੋਣ ਤੋਂ ਬਚਾਈ ਰੱਖਦੀਆਂ ਨੇ..!
ਰੂਪੋਸ਼ੀ ਵੇਲੇ ਦੀਆਂ ਗੱਲਾਂ ਕਰਦਾ ਇੱਕ ਵੀਰ ਆਖਦਾ ਹੈ ਕੇ ਕਿੱਦਾਂ ਅੱਖਾਂ ਖੁੱਲੀਆਂ ਰੱਖ ਸੋਵਿਆਂ ਕਰਦੇ ਸਾਂ..
ਸਿਮਰਨ ਕਰਦਿਆਂ ਇੱਕ ਅੱਖ ਗੁਟਕੇ ਤੇ ਦੂਜੀ ਬਾਹਰ ਵੱਲ ਹੁੰਦੀ..
ਮਾੜੀ ਜਿਹੀ ਬਿੜਕ ਨਾਲ ਮਿੰਟਾਂ ਸਕਿੰਟਾਂ ਵਿਚ ਤਿਆਰ ਭਰ ਤਿਆਰ ਹੋ ਜਾਇਆ ਕਰਦੇ ਸਾਂ!
ਕਲਪਨਾ ਕਰੋ ਦਸਮ ਪਿਤਾ ਚਮਕੌਰ ਦੇ ਗੜੀ ਵਿਚ ਅਵੇਸਲੇ ਹੋ ਗਏ ਹੁੰਦੇ..ਬੰਦਾ ਸਿੰਘ ਬਹਾਦੁਰ ਗੁਰਦਾਸ ਨੰਗਲ ਦੀ ਗੜੀ ਵਿਚ ਢਿੱਲਾ ਪੈ ਗਿਆ ਹੁੰਦਾ ਕੇ ਸਮਝੌਤਾ ਹੋ ਹੀ ਜਾਣਾ..ਕੀ ਲੋੜ ਏ ਮੱਥਾ ਲਾਉਣ ਦੀ..!
ਪਰ ਗੁਰੂ ਦਾ ਥਾਪੜਾ ਲੈ ਕੇ ਪੰਜਾਬ ਪੁੱਜੇ ਮਹਾਬਲੀ ਨੇ ਆਖਰੀ ਸਾਹਾਂ ਤੱਕ ਈਨ ਨਹੀਂ ਮੰਨੀ..ਸਿਦਕ ਹੋਂਸਲਾ ਬਣਾਈ ਰਖਿਆ!
ਚੁਰਾਸੀ ਮਗਰੋਂ ਵਰਤਿਆ ਸੰਤਾਪ ਅਸਲ ਵਿਚ ਪਿੱਠ ਵਿਚ ਵੱਜੀ ਐਸੀ ਲੱਤ ਸਾਬਤ ਹੋਈ ਜਿਸਨੇ ਕੁੱਬੀ ਹੋ ਗਈ ਕੌਮ ਦਾ ਕੁੱਬ ਸਿੱਧਾ ਕਰ ਦਿੱਤਾ..
ਨਿੱਛ ਪੰਜਾਬ ਮਾਰਦਾ ਏ ਤੇ ਜ਼ੁਕਾਮ ਸਾਰੀ ਦੁਨੀਆ ਨੂੰ ਲੱਗ ਜਾਂਦਾ!
ਚੁਰਾਸੀ ਦੇ ਨਵੰਬਰ ਮਹੀਨੇ ਪਹਿਲੀ ਤਰੀਕ ਤੱਕ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਜਿਆਦਾਤਰ ਪਗੜੀ ਧਾਰੀ ਵੀਰ ਇਹ ਸੋਚ ਅਵੇਸਲੇ ਹੋ ਗਏ ਸਨ ਕੇ ਉਹ ਤਾਂ ਕਾਂਗਰਸੀ ਹਨ..ਅਹੁਦਿਆਂ ਤੇ ਤਾਇਨਾਤ ਅਫਸਰ ਹਨ..
ਪਰ ਮੌਕਾ ਆਉਣ ਤੇ ਲੱਗੇ ਰੈਂਕ ਅਤੇ ਬਹਾਦੁਰੀ ਦੇ ਮੈਡਲਾਂ ਸਣੇ ਅੱਗ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ