ਮੇਰੇ ਡੈਡ ਨੂੰ ਸਵਾ ਤਿੰਨ ਸਾਲ ਹੋਗੇ ਦੁਨੀਆ ਤੋਂ ਰੁਖ਼ਸਤ ਹੋਏ,,ਪਰ ਪਤਾ ਨੀ ਦਿਲ ਕਿਓਂ ਨੀ ਮੰਨਦਾ ਇਸ ਗੱਲ ਨੂੰ।ਮਤਲਬ ਕਿ ਅਜੇ ਵੀ ਏਸ ਤਰਾਂ ਲੱਗਦਾ ਜਿਵੇਂ “,ਹੁਣੇ ਫੋਨ ਆਏਗਾ,,,
ਜਾਂ ਹੁਣੇ ਈ ਡੋਰਬੈੱਲ ਵਜੇਗੀ,ਤੇ ਕਹਿਣਗੇ”,ਪੁੱਤ ਕਿੰਨਾ ਟਾਇਮ ਲਾ ਦੇਨੀ ਤੂੰ ਦਰਵਾਜਾ ਖੋਲਣ ਤੇ,
ਫੇਰ ਹਮੇਸ਼ਾਂ ਦੀ ਤਰਾਂ ਮੁਸਕਰਾਹਟ ਦੇ ਨਾਲ ਗਲ ਲਾ ਲੈਣਗੇ।
ਪਰ ਸ਼ਾਇਦ ਹੁਣ ਏਹ ਸਭ ਖਿਆਲ ਈ ਨੇ।
ਮੇਰੇ ਮੰਮੀ,ਭਾਬੀਆਂ,ਭੂਆ,ਮਾਮੀ,ਤੇ ਸਭ ਮਾਸੀਆਂ ਕਹਿ ਹਟੀਆਂ ਕਿ ਆਪਣੇ ਡੈਡੀ ਦਾ ਨੰਬਰ ਡੀਲੀਟ ਕਰਦੇ,,,
ਪਰ ਪਤਾ ਨੀ ਮੈਨੂੰ ਲੱਗਦਾ ਕਿ ਜੇ ਮੈਂ ਨੰਬਰ ਡੀਲੀਟ ਕਰ ਦਿੱਤਾ ਤੇ ਕਿਤੇ ਡੈਡ ਮੇਰੇ ਤੋਂ ਦੂਰ ਨਾ ਹੋ ਜਾਣ।
ਜਦੋਂ ਡੈਡ ਹੌਸਪੀਟਲ ਸੀ ਤਾਂ ਕਿਸੇ ਨੇ ਕੋਲ ਪਏ ਰੈੱਕ ਤੋਂ ਫੋਨ ਚੋਰੀ ਕਰ ਲਿਆ,ਡੈਡ ਨੇ ਛੋਟੇ ਨੂੰ ਅਕਸਰ ਕਹਿਣਾ”,ਘਰ ਜਾਕੇ ਸੇਮ ਨੰਬਰ ਚਲਾ ਦੇਈਂ ਮੇਰਾ।ਮੈਂ ਰੋਜ ਈ ਨੰਬਰ ਡਾਇਲ ਕਰਦੀ ਤਾਂ ਸਵਿੱਚ ਔਫ ਆਓਂਦਾ ਸੀ,ਪਰ ਤਿੰਨ ਕੁ ਮਹੀਨੇ ਪਹਿਲਾਂ,ਓਸੇ ਨੰਬਰ ਤੇ ਰਿੰਗ ਹੋਈ,ਤਾਂ ਮੇਰਾ ਰੋਣ ਨਿਕਲ ਗਿਆ,ਕਿ ਡੈਡ ਤੁਸੀਂ ਚਲਗੇ ਪਰ ਤੁਹਾਡਾ ਨੰਬਰ ਚੱਲਣ ਲੱਗ ਗਿਆ।😥😥
ਓਸੇ ਟਾਇਮ ਬੈਕ ਕਾਲ ਆਈ ਤੇ ਰੀਸੀਵ ਕਰਨ ਤੇ ਪਤਾ ਲੱਗਿਆ ਕਿ ਨੰਬਰ ਜਲੰਧਰ,ਕਿਸੇ ਕੋਲ ਚੱਲਦਾ।
ਮੈਂ ਜਦੋਂ ਰਿੰਗ ਕਰਨ ਦਾ ਕਾਰਨ ਦੱਸਿਆ ਤਾਂ ਓਹ ਅੱਗੋਂ ਬੋਲਿਆ”,ਭੈਣੇ ਜਦੋਂ ਮਰਜੀ ਰਿੰਗ ਕਰ ਲਿਆ ਕਰ,ਤੈਨੂੰ ਕਦੀ ਬੈਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ