ਜਿੱਥੇ-ਜਿੱਥੇ ਤੁਸੀਂ ਤੰਬੂ ਲਾਏ ਹੋਏ ਹਨ ਤੇ ਟਰਾਲੀਆਂ ਖਲ੍ਹਿਆਰੀਆਂ ਹੋਈਆਂ ਹਨ, ਥੋਡਾ ਉਹਨਾਂ ਥਾਵਾਂ ਨਾਲ਼ ਮੋਹ ਪੈ ਜਾਣਾ ਏ, ਜਦੋਂ ਓਥੋਂ ਤੁਰੇ ਮਨ ਉਦਾਸ ਹੋਵੇਗਾ, ਰੋਣ ਵੀ ਆਵੇਗਾ। ਬੇਸ਼ੱਕ ਉਹ ਚੁੱਲ੍ਹੇ ਤੇ ਚੁਰਾਂ ਆਰਜ਼ੀ ਹਨ ਪਰ ਤੁਰਨ ਲੱਗਿਆਂ ਉਹਨਾਂ ਨੂੰ ਢਾਹੁਣਾ ਬੜਾ ਔਖਾ ਹੋਵੇਗਾ। ਤੁਹਾਡਾ ਮਨ ਹੋਰ ਕੁਝ ਦਿਨ ਰੁਕਣ ਨੂੰ ਕਰੇਗਾ, ਸੋਚੋਂਗੇ ਇਹ ਮੇਲਾ ਵਿੱਝੜ ਕਿਉਂ ਚੱਲਿਆ। ਅਜਿਹੀਆਂ ਘੜੀਆਂ ਸਦੀਆਂ ਬਾਅਦ ਕਦੇ ਆਉਂਦੀਆਂ ਨੇ। ਤੁਸੀਂ ਵੱਡਭਾਗੇ ਹੋਂ ਕਿ ਤੁਸੀਂ ਸਿਰਫ਼ ਇਹਨਾਂ ਇਤਿਹਾਸਕ ਪਲਾਂ ਦੇ ਗਵਾਹ ਹੀ ਨਹੀਂ ਬਣੇ ਸਗੋਂ ਪੂਰੇ ਸਤ੍ਰਕ ਪਾਤਰ ਬਣ ਵਿੱਚਰੇ ਹੋਂ। ਵਧਾਈ ਹੋਵੇ ਥੋਨੂੰ!
ਬਰਲਿਨ ਦੀ ਕੰਧ ਵਾਂਗ ਸ਼ਾਇਦ ਕੋਈ ਕੰਕਰ-ਰੋੜੀ ਯਾਦ-ਨਿਸ਼ਾਨੀ ਵਜੋਂ ਝੋਲ਼ੇ ‘ਚ ਪਾ ਕੇ ਪਿੰਡ ਪਰਤੋਂ ਅਤੇ ਇਹ ਵੀ ਹੋ ਸਕਦਾ ਏ ਕੋਈ ਤੁਹਾਡੀ ਪੈੜ ਦੀ ਮਿੱਟੀ ਨੂੰ ਕਿਸੇ ਸੁੱਚੇ ਲੀੜੇ ਦੀ ਟਾਕੀ ਵਿੱਚ ਬੰਨ੍ਹ ਕੇ ਸਦਾ ਲਈ ਸਾਂਭ ਲਵੇ।
ਤੁਹਾਡੇ ਤੁਰਣ ਮਗਰੋਂ ਦਿੱਲੀ ਦੀਆਂ ਗ਼ਲੀਆਂ ਸੁੰਞੀਆਂ ਹੋ ਜਾਣੀਆਂ ਨੇ। ਓਏ, ਤੁਸੀਂ ਦਿਲ ਜਿੱਤ ਲਏ ਹਨ, ਤੁਸੀਂ ਸਿਕੰਦਰ ਬਾਦਸ਼ਾਹ ਨੂੰ ਕਿਤੇ ਪਿਛਾਂਹ ਛੱਡ ਦਿੱਤਾ ਏ!
ਥੋਡਾ ਕਿੱਸਿਆਂ, ਕਹਾਣੀਆਂ, ਕਿਤਾਬਾਂ ‘ਚ ਜ਼ਿਕਰ ਹੋਵੇਗਾ। ਤੁਸੀਂ ਵੀਹ ਸੌ ਵੀਹ ਨੂੰ ਦਿਲਾਂ-ਦਿਮਾਗਾਂ ਦੀਆਂ ਕੰਧਾਂ ‘ਤੇ ਡੂੰਘਾ ਕੁਰੇਦ ਦਿੱਤਾ ਏ।
ਨਾ ਤਾਂ ਐਤਕੀਂ ਵਰਗਾ ਛੇਤੀ ਕਿਤੇ….ਪਹਿਲੇ ਪਾਤਸ਼ਾਹ ਦਾ ਗੁਰਪੁਰਬ ਆਉਣਾ ਏ ਨਾਂ ਹੀ ਐਤਕੀਂ ਵਰਗਾ ਨਵਾਂ ਸਾਲ਼ ਚੜ੍ਹਣਾ ਏ।
ਥੋਨੂੰ ਓਸ ਮੁਹੱਲੇ ਦੇ ਅਨਾਥ ਤੇ ਗ਼ਰੀਬ ਬੱਚੇ ਸਾਰੀ ਉਮਰ ਯਾਦ ਰੱਖਣਗੇ ਜਿੰਨ੍ਹਾਂ ਨੂੰ ਤੁਸੀਂ ਸਾਦ-ਮੁਰਾਦੀ, ਸੁਚੱਜੀ ਜ਼ਿੰਦਗੀ ਦੇ ਦਰਸ਼ਨ ਕਰਵਾਏ ਹਨ। ਜਿਉਣ-ਜੋਗਿਉ, ਥੋਡੀਆਂ ਉਡੀਕਾਂ ਹੋਣਗੀਆਂ!
ਉਮੀਦ ਕਰਦਾ ਹਾਂ, ਕਈਆਂ ਨਾਲ਼ ਹੋਈਆਂ ਨਵੀਆਂ ਵਾਕਫ਼ੀਅਤਾਂ ਤਾਅ-ਉਮਰ ਨਿਭਣਗੀਆਂ।
ਸਾਲਾਂ ਬਾਅਦ ਇਹਨਾਂ ਰਾਹਾਂ ਉੱਤੋਂ ਦੀ ਜਦੋਂ ਕਦੇ ਗੇੜਾ ਲੱਗੇਗਾ ਤਾਂ ਅਣਗਿਣਤ ਯਾਦਾਂ ਹਾਜ਼ਰੀ ਲਵਾਉਣ ਆ ਬਹੁੜਣਗੀਆਂ, ਮਨ ਪਿਛਲ-ਝਾਤ ਮਾਰੇ ਗਾ, ਕਦੇ ਏਥੇ ਭੁੰਜੇ ਸੁੱਤੇ ਸਾਂ, ਰੋਟੀਆਂ ਪਕਾਈਆਂ ਤੇ ਖਾਧੀਆਂ ਸੀ, ਨਾਹਰੇ ਲਾਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ