ਸੂਜੇਨ..ਖਾਲਸਾ ਏਡ ਲਈ ਕੰਮ ਕਰਦੀ ਨੌਜੁਆਨ ਗੋਰੀ..
ਜਦੋਂ ਦੁਨੀਆ ਦੇ ਸਭ ਤੋਂ ਖੌਫਨਾਕ ਮੰਨੇ ਜਾਂਦੇ ਇਰਾਕ਼-ਸੀਰੀਆ ਬਾਡਰ ਤੇ ਖਲੋਤੀ ਭੁੱਖੇ-ਪਿਆਸੇ ਸ਼ਰਨਾਰਥੀਆਂ ਨੂੰ ਨਿੱਕ ਸੁੱਕ ਵੰਡ ਰਹੀ ਹੁੰਦੀ ਏ ਤਾਂ ਲੋਕ ਆਪ ਮੁਹਾਰੇ ਹੀ ਆਖ ਉਠਦੇ ਨੇ ਕੇ ਪੱਗਾਂ ਦਾਹੜੀਆਂ ਵਾਲਿਆਂ ਦੀ “ਖਾਲਸਾ ਏਡ “ਨਾਮ ਦੀ ਉਸ ਸੰਸਥਾ ਦੀ ਕਾਰਕੁਨ ਏ ਜਿਹੜੀ ਲੋੜਵੰਦਾਂ ਨੂੰ ਭੋਜਨ ਸ਼ਕਾਉਣ ਲੱਗਿਆਂ ਮਜ਼੍ਹਬ ਰੰਗ ਨਸਲ ਜਾਂ ਫਿਰਕਾ ਨਹੀਂ ਦੇਖਦੀ!
ਰਵੀ ਸਿੰਘ ਦੱਸਣ ਲੱਗੇ ਕੇ ਅਜੇ ਦਸ ਦਿਨ ਪਹਿਲਾਂ ਬਗਦਾਦ ਏਅਰਪੋਰਟ ਤੇ ਖਲੋਤਾ ਇੱਕ ਸਿਕਿਓਰਿਟੀ ਵਾਲਾ ਜਦੋਂ ਮੇਰੀ ਪੱਗ ਨੂੰ ਟੋਹਣ ਲੱਗਾ ਤਾਂ ਨਿਮਰਤਾ ਸਾਹਿਤ ਆਖਿਆ ਭਾਈ ਤੁਹਾਡੀ ਟਹਿਲ ਸੇਵਾ ਲਈ ਹਜਾਰਾਂ ਕਿਲੋਮੀਟਰ ਦੂਰ ਤੋਂ ਆਏ ਹਾਂ..ਥੋੜਾ ਬਹੁਤ ਮਾਣ-ਤਾਣ ਤਾਂ ਰੱਖ ਲਿਆ ਕਰੋ..
ਅੱਗਿਓਂ ਤ੍ਰਭਕ ਕੇ ਏਨਾ ਆਖਦਾ ਹੋਇਆ ਪਿਛਾਂਹ ਹਟ ਗਿਆ ਕੇ ਤੁਸੀਂ “ਖਾਲਸਾ ਏਡ” ਤੋਂ ਹੋ..ਮੁਆਫ ਕਰਨਾ ਸਾਥੋਂ ਗਲਤੀ ਹੋ ਗਈ”
ਜਹਾਜ ਵਿਚ ਬੈਠਿਆਂ ਇਰਾਕ ਦੇ ਪ੍ਰਧਾਨ ਮੰਤਰੀ ਨੂੰ ਸਹਿ-ਸੁਭਾ ਹੀ ਨਿੱਕਾ ਜਿਹਾ ਟਵੀਟ ਕਰ ਦਿੱਤਾ..
“ਸ਼੍ਰੀ ਮਾਨ ਜੀ ਹੋ ਸਕੇ ਤਾਂ ਆਪਣੇ ਏਅਰਪੋਰਟ ਤੇ ਤਾਇਨਾਤ ਸਿਕੋਰਟੀ ਨੂੰ ਸਾਡੇ ਪੱਗਾਂ ਦਾਹੜੀਆਂ ਵਾਲਿਆਂ ਬਾਰੇ ਥੋੜੀ ਬਹੁਤ ਜਾਣਕਾਰੀ ਦੇਣ ਦੇ ਖੇਚਲ ਕਰ ਦਿਓ”
ਘੰਟੇ ਬਾਅਦ ਹੀ ਮੁਆਫ਼ੀਆਂ ਦੀ ਜਿਵੇਂ ਸੁਨਾਮੀ ਆ ਗਈ ਹੋਵੇ..
ਪਹਿਲਾਂ ਪ੍ਰਧਾਨ ਮੰਤਰੀ ਫੇਰ ਗਵਰਨਰ ਅਤੇ ਮੁੜ ਹੋਰ ਕਿੰਨੇ ਸਾਰੇ..
ਆਖਣ ਲੱਗੇ ਇਰਾਕ਼ ਤੁਹਾਡਾ ਆਪਣਾ ਮੁਲਖ ਏ..ਕੁਰਦਿਸਥਾਨ ਤੁਹਾਡੀ ਨਿੱਜੀ ਮਲਕੀਅਤ ਏ..ਜਿਥੇ ਮਰਜੀ ਘੁੰਮੋ ਫਿਰੋ..
ਤੁਸੀਂ ਅੱਲਾ ਦੇ ਬੰਦੇ ਸਾਡੇ ਲਈ ਫਰਿਸ਼ਤੇ ਬਣ ਕੇ ਜੂ ਬਹੁੜੇ ਹੋ..ਸਾਡੇ ਧੰਨ ਭਾਗ ਜੇ ਪੱਗਾਂ ਦਾਹੜੀਆਂ ਵਾਲਿਆਂ ਲਈ ਕੁਝ ਕਰ ਸਕੀਏ..”
ਇਹ ਉਸ ਧਰਤੀ ਦੀ ਕਹਾਣੀ ਏ ਜਿਥੇ ਅੱਜ ਦੀ ਤਰੀਖ ਵਿਚ ਬੰਬ ਸਿੱਟਣੇ ਸੌਖੇ ਨੇ ਤੇ ਰੋਟੀ-ਟੁੱਕ ਵੰਡਣਾ ਬਾਹਲਾ ਔਖਾ..!
ਭਰ ਸਿਆਲ ਦੀਆਂ ਠੰਡੀਆਂ ਸ਼ੀਤ ਰਾਤਾਂ ਨੂੰ ਸੀਰੀਆ ਵੱਲੋਂ ਕਿੰਨੇ ਸਾਰੇ ਸ਼ਰਨਾਰਥੀ ਨਿੱਕੇ ਨਿਆਣਿਆਂ ਨੂੰ ਕੁੱਛੜ ਚੁੱਕੀ ਬਾਡਰ ਪਾਰ ਕਰਦੇ ਨੇ..ਕੁਝ ਨੂੰ ਰਾਹ ਵਿਚ ਸੈਕੜੇ ਡਾਲਰ ਰਿਸ਼ਵਤ ਦੇਣੀ ਪੈਂਦੀ ਏ..ਪਰ ਅੱਗੇ ਆ ਜਿਹੜੀ ਚੀਜ ਚੋਵੀ ਘੰਟੇ ਮੁਫਤੋ ਮੁਫ਼ਤ ਮਿਲਦੀ ਏ..ਉਹ ਹੈ..ਗੁਰੂ ਕਾ ਲੰਗਰ..ਜਦੋ ਥੱਕੇ ਟੁੱਟੇ ਭੁੱਖ ਦੇ ਸਤਾਏ ਇਨਸਾਨ ਦੀ ਤਲੀ ਤੇ ਫੁਲਕਾ ਰੱਖਿਆ ਜਾਂਦਾ ਏ ਤਾਂ ਇੰਝ ਲੱਗਦਾ ਭਾਈ ਘਨਈਆ ਜੀ ਖੁਦ ਆਣ ਕੇ ਥਾਪੀ ਦੇ ਰਿਹਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
armaandeep singh
ਬਹੁਤ ਸੋਹਣਾ ਜੀ
ਖਾਲਸਾ ਜੀ ਮੈਂ ਦਿੱਲੀ ਹਾਂ ਅਤੇ ਮੈਂ ਵੀ ਸੇਵਾ ਕਰਨੀ ਚਾਹੁੰਦਾ ਹਾਂ camp ਵਿੱਚ. ਸੇਵਾਦਾਰ ਸਾਹਿਬ ਜੀ ਕਹਿੰਦੇ ਹਨ mail ਕਰਕੇ permition ਲਾਓ. ਮੈਨੂੰ ਪਤਾ ਹੈ mail ਦਾ reply ਬਹੁਤ ਔਖਾ ਆਉਣਾ ਹੈ. so ਕਿਰਪਾ ਕਰਕੇ ਦਾਸ ਨੂੰ ਕੋਈ ਸੁਝਾ ਦਿੱਤਾ ਜਾਵੇ. ਤਾ ਜੋ ਦਾਸ ਵੀ ਸੇਵਾ ਕਰ ਸਕੇ 🙏