ਮਨੀਲਾ (ਬਿਊਰੋ): ਆਪਣੀ ਗਲਤ ਬਿਆਨਬਾਜ਼ੀ ਲਈ ਬਦਨਾਮ ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡਰੀਗੇ ਦੁਤਰੇਤੇ ਨੇ ਹੁਣ ਅਮਰੀਕਾ ਨੂੰ ਧਮਕੀ ਦਿੱਤੀ ਹੈ। ਧਮਕੀ ਮੁਤਾਬਕ, ਜੇਕਰ ਫਿਲੀਪੀਨਜ਼ ਨੂੰ ਕੋਰੋਨਾਵਾਇਰਸ ਵੈਕਸੀਨ ਨਹੀਂ ਦਿੱਤੀ ਗਈ ਤਾਂ ਉਹ ਮਿਲਟਰੀ ਸਮਝੌਤਾ ਰੱਦ ਕਰ ਦੇਣਗੇ। ਸ਼ਨੀਵਾਰ ਨੂੰ ਦੁਤਰੇਤੇ ਨੇ ਕਿਹਾ ਕਿ ਜੇਕਰ ਅਮਰੀਕਾ ਨੇ ਨਵੇਂ ਕੋਰੋਨਾਵਾਇਰਰਸ ਨਾਲ ਨਜਿੱਠਣ ਲਈ ਵੈਕਸੀਨ ਨਾ ਦਿੱਤੀ ਤਾਂ ਉਹ ਵਿਜ਼ਿਟਿੰਗ ਫੋਰਸ ਐਗਰੀਮੈਂਟ ਮਤਲਬ ਯਾਤਰਾ ਸੰਬੰਧੀ ਸਮਝੌਤੇ ਨੂੰ ਵੀ ਰੱਦ ਕਰਨ ਦੀ ਯੋਜਨਾ ‘ਤੇ ਵਿਚਾਰ ਕਰ ਸਕਦੇ ਹਨ।
ਰਾਸ਼ਟਰਪਤੀ ਦੁਤਰੇਤੇ ਨੇ ਕਿਹਾ ਕਿ ਅਮਰੀਕਾ ਦੇ ਨਾਲ ਮਿਲਟਰੀ ਸਮਝੌਤਾ ਬਿਲਕੁੱਲ ਰੱਦ ਹੋਣ ਦੇ ਕੰਢੇ ਹੈ। ਜੇਕਰ ਉਹਨਾਂ ਨੇ ਇਜਾਜ਼ਤ ਨਾ ਦਿੱਤੀ ਤਾਂ ਅਮਰੀਕੀ ਸੈਨਾ ਨੂੰ ਉਹਨਾਂ ਦੇ ਦੇਸ਼ ਨੂੰ ਛੱਡਣਾ ਹੋਵੇਗਾ। ਇਸ ਤੋਂ ਪਹਿਲਾਂ ਇਸੇ ਸਾਲ ਦੁਤਰੇਤੇ ਨੇ ਅਮਰੀਕਾ ਦੇ ਨਾਲ ਮਿਲਟਰੀ ਸਮਝੌਤੇ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਸੀ ਪਰ ਬਾਅਦ ਵਿਚ ਉਸ ਨੂੰ 6 ਮਹੀਨੇ ਦੇ ਲਈ...
...
Access our app on your mobile device for a better experience!