ਲੱਖੇ-ਸਿਧਾਣੇ ਦੀ ਸਪੀਚ..
ਮਸੀਂ ਦੋ ਮਿੰਟ ਬੋਲਿਆ ਹੋਣਾ..
ਘੜੰਮ ਚੋਧਰੀ ਨੇ ਪਿੱਛੋਂ ਹੁੱਝ ਮਾਰ ਦਿੱਤੀ..ਤੇਰਾ ਟਾਈਮ ਹੋ ਗਿਆ!
ਪਰ ਵਾਰੇ ਜਾਈਏ..
ਗਰਮ ਖੂਨ ਨੇ ਜਜਬਾਤ ਅਤੇ ਰੋਸ ਕੰਟਰੋਲ ਵਿਚ ਰੱਖੇ..ਕੁਝ ਸੋਚ ਆਪ ਪਰੇ ਹੋ ਗਿਆ..
ਹੁੱਝ ਮਾਰਨ ਵਾਲੇ ਨੂੰ ਆਖਣ ਲੱਗਾ “ਆਜਾ ਤੂੰ ਬੋਲ ਲੈ..”
ਘੜੰਮ ਚੋਧਰੀ ਅੰਦਰੋਂ ਕੱਚਾ ਪਰ ਬਾਹਰੋਂ ਨੌਰਮਲ..ਪਹਿਲਾਂ ਆਪਣੇ ਕਦ-ਕਿਰਦਾਰ ਮੁਤਾਬਿਕ ਮਾਈਕ ਨੀਵਾਂ ਕੀਤਾ..
ਫੇਰ ਹਵਾ ਦਾ ਰੁੱਖ ਆਪਣੇ ਵੱਲ ਬਣਾਉਣ ਖਾਤਿਰ ਉਚੀ ਸਾਰੀ ਨਾਹਰਾ ਮਾਰਿਆ “ਮੋਦੀ ਸਰਕਾਰ ਮੁਰਦਾਬਾਦ..ਕਿਸਾਨ ਮਜਦੂਰ ਏਕਤਾ ਜਿੰਦਾਬਾਦ”!
ਅੱਗੇ ਬੈਠੇ ਆਖਣ ਲੱਗੇ..ਵਿਆਹ ਵਿਚ ਬੀ ਦਾ ਲੇਖਾ ਨਹੀਂ..ਪਰਾਂ ਹੋ..ਤੇ ਲੱਖੇ ਨੂੰ ਆਉਣ ਦੇ..!
ਇਹ ਮਾਨਸਿਕਤਾ ਆਮ ਵੇਖੀ ਜਾ ਸਕਦੀ ਏ..
ਵਿਆਹਾਂ ਮੰਗਣਿਆਂ..ਰੈਲੀਆਂ ਤੇ..ਲੀਡਰਾਂ ਨਾਲ ਸੈਲਫੀਆਂ..
ਆਪੋ ਧਾਪ..ਚੌਧਰ ਖੱਟੀ ਖਾਂਦੇ ਲੀੜੇ ਪੜਵਾ ਲੈਂਦੇ..”ਤੁਮ ਅਗਰ ਮੁਝਕੋ ਨਾ ਚਾਹੋ ਤੋਂ ਕੋਈ ਬਾਤ ਨਹੀਂ..ਤੁਮ ਕਿਸੀ ਔਰ ਕੋ ਚਾਹੋ ਤੋਂ ਮੁਸ਼ਕਿਲ ਹੋਗੀ”..ਜੇ ਮੇਰੀ ਬੱਲੇ-ਬੱਲੇ ਨਹੀਂ ਤਾਂ ਦੂਜਾ ਮੇਲਾ ਕਿੱਦਾਂ ਲੁੱਟ ਲਵੇ..!
ਦੱਸਦੇ ਮਹਾਨ ਢੀਠ ਦੇ ਕਸੂਤੀ ਥਾਂ ਸ਼ਤੂਤ ਉੱਗ ਆਇਆ..
ਲੋਕ ਅਫਸੋਸ ਕਰਨ ਗਏ..ਅੱਗੋਂ ਕੁਤਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ