ਅੱਜ ਇੱਕ ਵੀਡੀਓ ਦੇਖੀ ਜਿਸ ‘ਚ ਪੱਤਰਕਾਰ ਭੋਲੇ ਜਿਹੇ ਲੋਕਾਂ ਤੋਂ ਬਿੱਲਾਂ ਬਾਰੇ ਵਿਸਥਾਰ ‘ਚ ਪੁੱਛ ਰਿਹਾ। ਬਿੱਲਾਂ ਦਾ ਵਿਰੋਧ ਕਰਨ ਗਏ ਕਿਸਾਨਾਂ ਨੂੰ ਇਹ ਪਤਾ ਹੈ ਕਿ ਬਿੱਲ ਸਾਡੇ ਹੱਕ ‘ਚ ਨਹੀਂ ਪਰ ਹੱਕ ‘ਚ ਕਿਉਂ ਨਹੀਂ ਇਸ ਗੱਲ ‘ਤੇ ਟਪਲਾ ਖਾ ਜਾਂਦੇ। ਬਹੁਤ ਹੀ ਥੋੜ੍ਹੇ ਸ਼ਬਦਾਂ ‘ਚ ਮੈਂ ਬਿੱਲਾਂ ਬਾਰੇ ਲਿਖਿਆ ਹੈ ਤਾਂ ਜੋ ਜੇ ਕੋਈ ਲੰਡੂ ਜਿਹਾ ਬੰਦਾ ਸਵਾਲ ਪੁੱਛੇ ਤਾਂ ਉਹਨੂੰ ਬਣਦਾ ਉੱਤਰ ਦਿੱਤਾ ਜਾਵੇ।
ਪਹਿਲਾ ਬਿੱਲ – ਕਿਸਾਨ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਰਲਤਾ) ਬਿੱਲ 2020 (ਨਾਂ ਔਖਾ ਜਿਹਾ ਪਰ ਚੇਤੇ ਕਰਲੋ)
ਅਜਿਹਾ ਇਕੋ ਸਿਸਟਮ ਬਣੇਗਾ, ਜਿੱਥੇ ਕਿਸਾਨ ਮਨ ਚਾਹੀ ਥਾਂ ‘ਤੇ ਫਸਲ ਵੇਚ ਸਕਣਗੇ ਮਤਲਬ ਸਰਕਾਰੀ ਮੰਡੀਆ ਦੇ ਬਰਾਬਰ ਨਿੱਜੀ ਮੰਡੀਆਂ ਬਣਨਗੀਆਂ। ਕਿਸਾਨਾਂ ਦੀ ਮਰਜ਼ੀ ਸਰਕਾਰੀ ਮੰਡੀ ‘ਚ ਵੇਚਣ ਜਾਂ ਨਿੱਜੀ ‘ਚ (ਅੰਬਾਨੀਆਂ-ਅਡਾਨੀਆਂ ਨੂੰ)
ਇਤਰਾਜ਼ ਕੀ ਹੈ?
ਮੰਡੀਆਂ ਖ਼ਤਮ ਹੋ ਗਈ ਤਾਂ ਕਿਸਾਨਾਂ ਨੂੰ MSP (ਘੱਟੋ ਘੱਟ ਸਮਰਥਨ ਮੁੱਲ) ਨਹੀਂ ਮਿਲੇਗਾ। ਪਹਿਲੇ 2 ਕੁ ਸਾਲ ਨਿੱਜੀ ਮੰਡੀਆਂ ਚੰਗੀ ਕੀਮਤ ਦੇਣਗੀਆਂ ਫਿਰ ਜਦੋਂ ਸਰਕਾਰੀ ਮੰਡੀਆਂ ਖ਼ਤਮ ਹੋ ਗਈਆਂ ਤਾਂ ਨਿੱਜੀ ਮੰਡੀਆਂ ਨੇ ਬਹੁਤ ਘੱਟ ਰੇਟਾਂ ‘ਤੇ ਫਸਲ ਖਰੀਦਣੀ। ਹਿਸਾਬ ਲਾਲੋ ਜਿਵੇਂ ਧੜਾਧੜ ਨਿੱਜੀ ਸਕੂਲ ਖੁੱਲ੍ਹੇ ਹਨ ਤੇ ਸਰਕਾਰੀ ਸਕੂਲਾਂ ‘ਚੋਂ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ ਤੇ ਹੁਣ ਨਿੱਜੀ ਸਕੂਲ ਮੂੰਹ ਮੰਗੀ ਫੀਸ ਲੈਂਦੇ ਆ।
ਦੂਜਾ ਬਿੱਲ : ਭਰੋਸੇ ਮੰਦ ਕੀਮਤ ਅਤੇ ਖੇਤੀਬਾੜੀ ਸੇਵਾਵਾਂ ਬਿੱਲ 2020
ਵੱਡੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Tarlochan singh
ਬਹੁਤ ਵਧੀਆ