ਔਰੰਗਜੇਬ ਨੇ ਸੰਗੀਤ ਤੇ ਪਾਬੰਦੀ ਲਾ ਦਿੱਤੀ..
ਸੰਗੀਤ ਪ੍ਰੇਮੀਆਂ ਨੇ ਉਸਦੀ ਜਮੀਰ ਨੂੰ ਟੁੰਬਣ ਅਤੇ ਗਲਤੀ ਦਾ ਇਹਸਾਸ ਕਰਵਾਉਣ ਦਾ ਤਰੀਕਾ ਲੱਭਿਆ..!
ਜਨਾਜੇ ਤੇ ਢੋਲਕੀਆਂ ਛੈਣੇ ਅਤੇ ਹੋਰ ਸਾਜੋ ਸਮਾਨ ਰੱਖ ਲਿਆ ਅਤੇ ਓਧਰ ਨੂੰ ਹੋ ਤੁਰੇ ਜਿਥੋਂ ਔਰੰਗੇ ਨੇ ਲੰਘਣਾ ਸੀ..!
ਟਾਕਰਾ ਹੋਇਆ ਤਾਂ ਪੁੱਛਣ ਲੱਗਾ ਇਹ ਕੀ ਹੈ?
ਅੱਗੋਂ ਆਖਣ ਲੱਗੇ ਜਹਾਂ-ਪਨਾਹ ਇਹ ਸੰਗੀਤ ਦਾ ਜਨਾਜਾ ਹੈ..ਇਸਨੂੰ ਦਫ਼ਨ ਕਰਨ ਚੱਲੇ ਹਾਂ!
ਆਖਣ ਲੱਗਾ..ਬਹੁਤ ਅੱਛੇ..ਇਸਨੂੰ ਜਰਾ ਡੂੰਗਾ ਦਫ਼ਨ ਕਰਿਓ..ਕਾਫ਼ਿਰ ਮੁੜ ਕੇ ਬਾਹਰ ਨਾ ਨਿੱਕਲ ਆਵੇ!
ਸਖਤ ਦਿਲ ਹਾਕਮਾਂ ਅੱਗੇ ਅਪੀਲਾਂ ਦਲੀਲਾਂ ਕੋਈ ਖਾਸ ਅਸਰ ਨਹੀਂ ਕਰਦੀਆਂ!
ਇੱਕ ਹੋਰ ਦਿਲ ਟੁੰਬਵੀਂ ਕਹਾਣੀ ਪੜੀ..
ਬਾਪ ਕਾਰੋਬਾਰੀ..
ਪਹਿਲਾਂ ਚੋਖੇ ਵਿਆਜ ਤੇ ਕਰਜਾ ਦੇ ਦਿੰਦਾ..
ਫੇਰ ਨਾ ਮੋੜਿਆ ਜਾਂਦਾ ਤੇ ਜਮੀਨ ਲਿਖਵਾ ਲਿਆ ਕਰਦਾ!
ਇੱਕ ਦਿਨ ਕਚਹਿਰੀ ਲੈ ਗਿਆ..ਅਖ਼ੇ ਕਿਸੇ ਦੀ ਜਮੀਨ ਲਿਖਾਉਣੀ ਏ..
ਹਮਾਤੜ ਨੇ ਕਾਗਤ ਤੇ ਅੰਗੂਠਾ ਲਾਉਣ ਲਈ ਅੰਗੂਠੇ ਤੇ ਦਾਬ ਲਾਈ..ਭਾਰ ਮੇਰੇ ਦਿਲ ਤੇ ਪਈ ਜਾਵੇ..!
ਫੇਰ ਅੰਗੂਠੇ ਤੋਂ ਕਾਲੀ ਸਿਆਹੀ ਹਟਾਉਣ ਲਈ ਲਿੱਬੜਿਆ ਅੰਗੂਠਾ ਕੋਲ ਹੀ ਕੰਧ ਤੇ ਰਗੜ ਦਿੱਤਾ!
ਗਹੁ ਨਾਲ ਵੇਖਿਆ..ਓਥੇ ਅੰਗੂਠਿਆਂ ਦੇ ਹੋਰ ਵੀ ਕਿੰਨੇ ਸਾਰੇ ਨਿਸ਼ਾਨ..!
ਕੰਮ ਨੇਪਰੇ ਚੜਿਆ ਤਾਂ ਡੈਡੀ ਗਵਾਹੀ ਦੇਣ ਲਿਆਂਦੇਆਂ ਨਾਲ ਠੇਕੇ ਜਾ ਵੜਿਆ..
ਉਹ ਹਮਾਤੜ ਪਿੰਡ ਨੂੰ ਜਾਂਦੇ ਟਾਂਗੇ ਤੇ ਚੜ ਗਿਆ..
ਤੇ ਮੈਂ ਓਥੇ ਹੀ ਖਲੋਤਾ ਰਹਿ ਗਿਆ..ਉਸ ਲੁੱਟੇ ਪੁੱਟੇ ਦੀ ਉੱਡਦੀ ਹੋਈ ਦਾਸਤਾਨ ਨੂੰ ਵੇਖਣ!
ਆਖਿਆ ਕਰਦਾ ਤੇਰੀ ਜਾਇਦਾਤ ਬਣਾ ਰਿਹਾ..ਖੁਸ਼ ਹੋਇਆ ਕਰ..!
ਪਰ ਮੈਨੂੰ ਲਿਬੜੇ ਹੋਏ ਅੰਗੂਠਿਆਂ ਵਾਲਿਆਂ ਦੀਆਂ ਗਿੱਲੀਆਂ ਅੱਖੀਆਂ ਵਿਚੋਂ ਬਰਬਾਦੀ ਦਿਸਦੀ..!
ਸਾਰੀ ਉਮਰ ਆਖਦਾ ਰਿਹਾ ਜਜਬਾਤੀ ਹੋਵੇਂਗਾ ਤੇ ਕਦੇ ਵਿਓਪਾਰੀ ਨਹੀਂ ਬਣ ਸਕੇਂਗਾ..
ਵਿਓਪਾਰੀ ਉਹ ਜਿਹੜਾ ਅਗਲੇ ਦੀਆਂ ਹੱਡੀਆਂ ਤੱਕ ਪੀੜ ਕੇ ਵੀ ਆਪਣੀ ਰਕਮ ਵਸੂਲੇ..!
ਦੋਸਤੋ ਦਿੱਲੀ ਤੇ ਵੀ ਇਸ ਵੇਲੇ ਵਿਓਪਾਰੀ ਕਾਬਜ ਨੇ..
ਉਹ ਵਿਓਪਾਰੀ ਜਿਹਨਾਂ ਅਗਲੇ ਵੱਡੇ ਮਗਰਮੱਛਾਂ ਕੋਲੋਂ ਪੈਸੇ ਚੁੱਕੇ ਨੇ..
ਓਹਨਾ ਨੂੰ ਮਰੇ ਦੀ ਕੋਈ ਪੀੜ ਨਹੀਂ..ਕੋਈ ਦਰਦ ਨਹੀਂ..ਕੋਈ ਝੋਰਾ ਨਹੀਂ..ਕਿਸੇ ਖ਼ੁਦਕੁਸ਼ੀ ਨੋਟ ਦਾ..
ਨਾ ਹੀ ਸੰਗ ਸ਼ਰਮ ਹੈ ਕੇ ਦੁਨੀਆ ਕੀ ਆਖੂੰ..ਬੰਦਾ ਚੋਂਕ ਵਿਚ ਅਲਫ਼ ਨੰਗਾ ਹੋ ਜਾਵੇ ਤਾਂ ਲੋਕ ਰਾਹ ਬਦਲ ਲੈਂਦੇ ਨੇ!
ਕੋਈ ਮਰੇ ਤੇ ਭਾਵੇਂ ਜੀਵੇ..ਸੁਥਰਾ ਘੋਲ ਪਤਾਸੇ ਪੀਵੇ..
ਓਹਨਾ ਅੱਗੇ ਲਿਲਕੜੀਆਂ ਤਰਲੇ ਹਾਵਿਆਂ ਅਪੀਲਾਂ ਦਲੀਲਾਂ ਦਾ ਕੋਈ ਅਸਰ ਨਹੀਂ!
ਰੱਬ ਦਾ ਵਾਸਤਾ ਇਹਨਾਂ ਵਿਓਪਾਰੀਆਂ ਦੀ ਦੁਖਦੀ ਰਗ ਪਛਾਣੋਂ..
ਫੇਰ ਸੇਰ ਨੂੰ ਸਵਾ ਸਿਰ ਬਣ ਕੇ ਟੱਕਰੋ..ਕਿਓੰਕੇ ਜੇ ਇਸ ਵਾਰ ਨਹੀਂ ਤਾਂ ਫੇਰ ਕਦੀ ਨਹੀਂ..!
ਮੋਤਬੇਰਾਂ ਅੱਗੇ ਇੱਕ ਹੱਥ ਬੰਨ ਬਿਨਤੀ..
ਬੇਲਗਾਮ ਹੋਈ ਫਿਰਦੀ ਲੀਡਰਸ਼ਿਪ ਨੂੰ ਨੱਥ ਪਾ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ