More Punjabi Kahaniya  Posts
ਮਹਾਰਾਜਾ ਰਣਜੀਤ ਸਿੰਘ


ਮੋਦੀ ਦੀਏ ਸਰਕਾਰੇ ਰਾਜ ਸਿੱਖਾ ਨੇ ਵੀ ਇਸ ਦੇਸ ਤੇ ਕੀਤਾ ਸੀ ਇਤਿਹਾਸ ਪੜ ਕੇ ਦੇਖੀ ਦੁਨੀਆਂ ਯਾਦ ਕਰਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ 1911 ਵਿੱਚ 1 ਰੁਪਏ ਦੇ 11 ਡਾਲਰ ਬਣਦੇ ਸਨ । ਤੇ ਖਾਲਸਾ ਰਾਜ ਵੇਲੇ ਸਿੰਘਾਂ ਦਾ ਪੈਸਾਂ ਕਿਨਾ ਮਜਬੂਤ ਹੋਵੇਗਾਂ ਕਿਦੇ ਸੋਚ ਕੇ ਵੇਖਿਉ ਕਿਨਾ ਖਾਲਸਾ ਰਾਜ ਅਮੀਰ , ਇਮਾਨਦਾਰ, ਰਹਿਮਦਿਲ , ਤੇ ਬਹਾਦੁਰ ਹੋਵੇਗਾ ਜੇ ਨਹੀ ਇਤਿਹਾਸ ਪੜਿਆ ਤੇ ਪੜ੍ਹ ਸਰਕਾਰੇ

ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਿਦੇਸ਼ ਮੰਤਰੀ ਫਕੀਰ ਅਜ਼ੀਜ਼-ਉਦ-ਦੀਨ ਨੂੰ ਕਿਹਾ, “ਵਾਹਿਗੁਰੂ ਚਾਹੁੰਦਾ ਹੈ ਕਿ ਮੈਂ ਹਰ ਧਰਮ ਨੂੰ ਇੱਕੋ ਨਜ਼ਰ ਨਾਲ ਵੇਖਾਂ ਇਸ ਲਈ ਉਨ੍ਹਾਂ ਨੇ ਮੈਨੂੰ ਇੱਕ ਹੀ ਅੱਖ ਦਿੱਤੀ ਹੈ।”

ਫਕੀਰ ਅਜ਼ੀਜ਼-ਉਦ-ਦੀਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਇਸ ਗੱਲਬਾਤ ਦਾ ਜ਼ਿਕਰ ਕਰਤਾਰ ਸਿੰਘ ਦੁੱਗਲ ਦੀ ਕਿਤਾਬ ਮਹਾਰਾਜਾ ‘ਰਣਜੀਤ ਸਿੰਘ, ਦ ਲਾਸਟ ਟੂ ਲੇਅ ਆਰਮਜ਼’ ਵਿੱਚ ਮਿਲਦਾ ਹੈ।

ਫਕੀਰ ਅਜ਼ੀਜ਼-ਉਦ-ਦੀਨ ਵਰਗੇ ਕਈ ਮੁਸਲਮਾਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉੱਚੇ ਅਹੁਦਿਆਂ ‘ਤੇ ਸਨ ਜਿਨ੍ਹਾਂ ਨੂੰ ਧਰਮ ਨਹੀਂ ਸਗੋਂ ਕਾਬਲੀਅਤ ਦੇ ਆਧਾਰ ‘ਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਥਾਂ ਮਿਲੀ ਸੀ।

ਮਹਾਰਾਜਾ ਰਣਜੀਤ ਸਿੰਘ ਖੁਦ ਇੱਕ ਸ਼ਰਧਾਵਾਨ ਸਿੱਖ ਸਨ ਅਤੇ ਉਨ੍ਹਾਂ ਦਾ ਅਕੀਦਾ ਗੁਰੂ ਗ੍ਰੰਥ ਸਾਹਿਬ ਵਿੱਚ ਸੀ। ਕਰਤਾਰ ਸਿੰਘ ਦੁੱਗਲ ਅਨੁਸਾਰ ਜੰਗ ਦੇ ਮੈਦਾਨ ਵਿੱਚ ਵੀ ਹਾਥੀ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਜਾਇਆ ਜਾਂਦਾ ਸੀ।

ਉਸ ਤੋਂ ਬਾਅਦ ਵੀ ਮਹਾਰਾਜਾ ਰਣਜੀਤ ਸਿੰਘ ਦਾ ਝੁਕਾਅ ਇੱਕ ਧਰਮ ਵਾਸਤੇ ਨਹੀਂ ਦੇਖਿਆ ਗਿਆ।

ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ ਬਾਰੇ ਕੁਝ ਸਮਾਂ ਪਹਿਲਾਂ ਬੀਬੀਸੀ ਪੰਜਾਬੀ ਵੱਲੋਂ ਇਤਿਹਾਸਕਾਰਾਂ ਨਾਲ ਗੱਲਬਾਤ ਕੀਤੀ ਸੀ,

ਗੁਰੂ ਨਾਨਕ ਦੇ ਸਿਧਾਂਤ ‘ਤੇ ਆਧਾਰਿਤ ਸੀ ਰਾਜ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਿਟਾਇਰਡ ਇਤਿਹਾਸਕਾਰ ਪ੍ਰੋਫੈਸਰ ਇੰਦੂ ਬਾਂਗਾ ਨਾਲ ਬੀਬੀਸੀ ਨੇ ਧਾਰਮਿਕ ਬਰਾਬਰੀ ਅਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲਬਾਤ ਕੀਤੀ।

ਪ੍ਰੋਫੈਸਰ ਇੰਦੂ ਬਾਂਗਾ ਨੇ ਦੱਸਿਆ, “ਭਾਰਤ ਵਿੱਚ ਧਰਮ ਨਿਰਪੱਖਤਾ ਦੀ ਵਰਤੋਂ ਸਭ ਧਰਮਾਂ ਦੇ ਆਦਰ ਵਜੋਂ ਕੀਤੀ ਜਾਂਦੀ ਹੈ। ਭਾਰਤ ਦੇ ਇਤਿਹਾਸ ਵਿੱਚ ਇਸਦਾ ਸਭ ਤੋਂ ਬਿਹਤਰ ਉਦਾਰਹਨ ਮਹਾਰਾਜਾ ਰਣਜੀਤ ਸਿੰਘ ਹਨ।”

ਉਹ ਖੁਦ ਇੱਕ ਸ਼ਰਧਾਲੂ ਸਿੱਖ ਸੀ ਪਰ ਉਨ੍ਹਾਂ ਨੇ ਆਪਣੇ ਸ਼ਾਸਨ ਪ੍ਰਬੰਧ ਅਤੇ ਫੌਜ ਵਿੱਚ ਜਾਂ ਆਪਣੇ ਵਰਤਾਰੇ ਵਿੱਚ ਧਰਮ ਨੂੰ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ ਸੀ।”

“ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਗੁਰੂ ਨਾਨਕ ਦੇਵ ਜੀ ਦੇ ਮੂਲ ਸਿਧਾਂਤਾਂ ‘ਤੇ ਆਧਾਰਿਤ ਸੀ। ਉਨ੍ਹਾਂ ਸਿਧਾਂਤਾਂ ਵਿੱਚ ਸਭ ਤੋਂ ਮਹੱਤਵਪੂਰਨ ਸਿਧਾਂਤ ਸਮਾਜਿਕ ਸਮਾਨਤਾ ਅਤੇ ਧਾਰਮਿਕ ਆਜ਼ਾਦੀ ਦਾ ਸੀ। ਸਮਾਜਿਕ ਸਮਾਨਤ ਦਾ ਪ੍ਰਭਾਵ ਰਣਜੀਤ ਸਿੰਘ ਦੇ ਸ਼ਾਸਨ ਦੀ ਬਣਤਰ ਅਤੇ ਉਨ੍ਹਾਂ ਦੀ ਫੌਜ ਵਿੱਚ ਦੇਖਿਆ ਜਾ ਸਕਦਾ ਸੀ।”

ਹਿੰਦੂ-ਮੁਸਲਮਾਨ ਅਫ਼ਸਰ

ਗੱਲਬਾਤ ਵਿੱਚ ਇੰਦੂ ਬਾਂਗਾ ਨੇ ਕਈ ਹਿੰਦੂ ਤੇ ਮੁਸਲਮਾਨ ਅਫਸਰਾਂ ਦੇ ਨਾਂ ਦੱਸੇ।

ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਿੰਦੂ, ਮੁਸਲਮਾਨ, ਸਈਦ ਤੇ ਪਠਾਨ ਅਫਸਰ ਵੀ ਸਨ। ਇੱਕ ਖ਼ਾਸ ਗੱਲ ਹੋਰ ਕਿ ਰਣਜੀਤ ਸਿੰਘ ਦੇ ਸ਼ਾਸਨ ਦੌਰਾਨ ਵੱਖ-ਵੱਖ ਸਮੇਂ ‘ਤੇ ਤਕਰੀਬਨ 60 ਯੂਰਪੀਅਨ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ ਸੀ।

ਇੰਦੂ ਬਾਂਗਾ ਨੇ ਦੱਸਿਆ ਕਿ ਹਿੰਦੂਆਂ ਵਿੱਚ ਦੀਵਾਨ ਮੋਹਕਮ ਚੰਦ ਅਤੇ ਮਿਸਲ ਦੀਵਾਨ ਚੰਦ ਫੌਜ ਵਿੱਚ ਜਰਨੈਲ ਸਨ, ਦੀਵਾਨ ਭਵਾਨੀ ਦਾਸ ਤੇ ਦੀਨਾਨਾਥ ਹਿਸਾਬ-ਕਿਤਾਬ ਦੇਖਦੇ ਸਨ, ਮਿਸਰ ਬੇਲੀ ਰਾਮ ਖਜ਼ਾਨੇ ਨਾਲ ਜੁੜੇ ਕੰਮ ਦੇਖਦੇ ਸਨ।

“ਮੁਸਲਮਾਨਾਂ ਵਿੱਚ ਵੀ ਮੁੱਖ ਨਾਂ ਹਨ ਜਿਵੇਂ ਅਜ਼ੀਜ਼ੁੱਦੀਨ, ਨੂਰ-ਉਦ-ਦੀਨ, ਇਮਾਮ-ਉਦ-ਦੀਨ ਅਤੇ ਅੱਗੇ ਉਨ੍ਹਾਂ ਦੇ ਬੱਚੇ, ਜਲੰਧਰ ਤੇ ਦੋਆਬਾ ਦੇ ਗਵਰਨਰ ਮੋਹੋਯੂੱਦੀਨ, ਜਨਰਲ ਸੁਲਤਾਨ ਮਹਿਮੂਦ ਅਤੇ ਕਈ ਹੋਰ ਸਾਰੇ ਮੁਸਲਮਾਨ ਰਣਜੀਤ ਸਿੰਘ ਦੇ ਰਾਜ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਨ।”

ਕਰਤਾਰ ਸਿੰਘ ਦੁੱਗਲ ਆਪਣੀ ਕਿਤਾਬ ‘ਰਣਜੀਤ ਸਿੰਘ: ਦ ਲਾਸਟ ਲੇਅ ਟੂ ਆਰਮਜ਼’ ਵਿੱਚ ਲਿਖਦੇ ਹਨ ਕਿ ਫਕੀਰ ਇਮਾਮ-ਉਦ-ਦੀਨ ਨੂੰ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲੇ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਜ਼ਿੰਮਵਾਰੀ ਦਿੱਤੀ ਹੋਈ ਸੀ।

ਇਸਦੇ ਨਾਲ ਇਮਾਮ-ਉਦ-ਦੀਨ ਅੰਮ੍ਰਿਤਸਰ ਵਿੱਚ ਮੈਗਜ਼ੀਨਜ਼, ਹਥਿਆਰ ਅਤੇ ਸ਼ਾਹੀ ਅਸਤਬਲ ਦਾ ਵੀ ਇੰਚਾਰਜ ਸੀ। ਕਈ ਜੰਗੀ ਮੁਹਿੰਮਾਂ ‘ਤੇ ਵੀ ਇਮਾਮ-ਉਦ-ਦੀਨ ਨੂੰ ਭੇਜਿਆ ਗਿਆ ਸੀ।

ਅੰਮ੍ਰਿਤਸਰ ਵਰਗੇ ਸਿੱਖ ਧਰਮ ਨਾਲ ਜੁੜੇ ਸ਼ਹਿਰ ਦੇ ਅਹਿਮ ਕਿਲੇ ਦੀ ਜ਼ਿੰਮੇਵਾਰੀ ਦੇ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਉਹ ਧਰਮ ਜਾਂ ਅਕੀਦੇ ਨੂੰ ਲੈ ਕੇ ਕੋਈ ਵਿਤਕਰਾ ਨਹੀਂ ਕਰਦੇ ਹਨ।

ਸ਼ਰੀਅਤ ਤੇ ਸ਼ਾਸਤਰ ਬਰਾਬਰ

ਨਿਆਂ ਪ੍ਰਣਾਲੀ ਬਾਰੇ ਦੱਸਦੇ ਹੋਏ ਇੰਦੂ ਬਾਂਗਾ ਨੇ ਕਿਹਾ, “ਰਣਜੀਤ ਸਿੰਘ ਨੇ ਸ਼ਰੀਅਤ ਅਤੇ ਸ਼ਾਸਤਰ ਦੋਵਾਂ ਨੂੰ ਇੱਕ ਬਰਾਬਰ ਦਰਜਾ ਦਿੱਤਾ ਸੀ। ਜੇ ਕੋਈ ਮੁਸਲਮਾਨ ਹੁੰਦਾ ਸੀ ਤਾਂ ਉਸ ਨੂੰ ਇਨਸਾਫ਼ ਦੇਣ ਲਈ ਸ਼ਰੀਅਤ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਹਿੰਦੂਆਂ ਲਈ ਧਰਮ ਸ਼ਾਸਤਰ ਦਾ ਇਸਤੇਮਾਲ ਕੀਤਾ ਜਾਂਦਾ ਸੀ।

ਹਿੰਦੂ-ਮੁਸਲਮਾਨਾਂ ਨਾਲ ਜੁੜੇ ਜਾਇਦਾਦ ਦੇ ਸਾਰੇ ਮਸਲਿਆਂ ਨੂੰ ਸ਼ਰੀਅਤ ਨਾਲ ਸੁਲਝਾਇਆ ਜਾਂਦਾ ਸੀ।”

ਕਰਤਾਰ ਸਿੰਘ ਦੁੱਗਲ ਆਪਣੀ ਕਿਤਾਬ ਵਿੱਚ ਲਿਖਦੇ ਹਨ, “ਮਹਾਰਾਜਾ ਰਣਜੀਤ ਸਿੰਘ ਜਦੋਂ ਸੱਤਾ ਵਿੱਚ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)