ਨਿੱਕੇ ਹੁੰਦਿਆਂ ਸਾਰਿਆਂ ਨਿਆਣਿਆਂ ਖਹਿੜੇ ਪੈ ਜਾਣਾ..
ਅਖ਼ੇ ਬੀਜੀ ਵਧੀਆ ਕੁਲਫੀ ਲੈਣੀ ਏ..ਫੇਰ ਬੇਬੇ ਹੁਰਾਂ ਇੱਕ ਪੈਂਤੜਾ ਵਰਤਣਾ..
ਓਹਨਾ ਸਭ ਤੋਂ ਵੱਧ ਰੌਲਾ ਪਾ ਰਹੇ ਨੂੰ ਵੱਖਰੇ ਜਿਹੇ ਕਰਕੇ ਮਹਿੰਗੀ ਜਿਹੀ ਲੈ ਦੇਣੀ..!
ਉਸ ਨੇ ਚੁੱਪ ਕਰ ਕੇ ਪਾਸੇ ਹੋ ਜਾਣਾ..
ਫੇਰ ਓਹਨਾ ਬਾਕੀ ਦਿਆਂ ਨੂੰ ਆਪਣੀ ਪਹੁੰਚ ਮੁਤਾਬਿਕ ਨਿੱਕੀਆਂ ਮੋਟੀਆਂ ਸਸਤੀਆਂ ਜਿਹੀਆਂ ਲੈ ਵਰਚ ਦੇਣਾ!
ਸਭ ਨੇ ਆਪੋ ਆਪਣੇ ਘਰ ਵੱਲ ਨੂੰ ਹੋ ਜਾਣਾ ਤੇ ਬੇਬੇ ਹੁਰਾਂ ਸਭ ਤੋਂ ਵੱਧ ਰੌਲਾ ਪਉਣ ਵਾਲੇ ਦੇ ਦਵਾਲੇ..
ਬੇਬੇ ਜੀ ਦਾ ਇਹ ਪੈਂਤੜਾ ਕੁਜ ਦਿਨ ਲਈ ਕਾਮਯਾਬ ਰਹਿੰਦਾ ਤੇ ਉਹ ਕੰਨ ਵਿਚ ਪਾਇਆ ਨਾ ਦੁੱਖਦਾ!
ਆਰਥਿਕ ਮਜਬੂਰੀ ਤਹਿਤ ਹੁੰਦੇ ਬਚਪਨ ਦੇ ਉਸ ਵਰਤਾਰੇ ਦਾ ਭਾਵੇਂ ਮੌਜੂਦਾ ਕਿਰਸਾਨੀ ਘੋਲ ਨਾਲ ਕੋਈ ਸਿੱਧਾ ਸਬੰਧ ਤਾਂ ਨਹੀਂ ਪਰ ਫੇਰ ਵੀ ਇੱਕ ਚੀਜ ਸਾਂਝੀ ਜਿਹੀ ਜਾਪਦੀ ਏ..!
ਅਖ਼ੇ ਪੰਜਾਬ ਹਰਿਆਣੇ ਨੂੰ ਆਪਣੇ ਹਿੱਸੇ ਦੀਆਂ ਮੰਗਾਂ ਮਨਵਾ ਕੇ ਲਾਂਹਬੇ ਹੋ ਜਾਣਾ ਚਾਹੀਦਾ..ਬਾਕੀ ਆਪਣੇ ਆਪ ਨਜਿੱਠਣ!
ਦੋਸਤੋ ਦਿੱਲੀ ਦੀ ਮਾਨਸਿਕਤਾ ਅੱਜ ਕੁਝ ਏਦਾਂ ਦੀ ਹੈ..ਬੁਰੀ ਤਰਾਂ ਫਸੀ ਹੋਈ ਚਾਉਂਦੀ ਏ ਕੇ ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ..!
ਪਰ ਇੱਕ ਗੀਤ ਯਾਦ ਆ ਰਿਹਾ..”ਮਤਲਬ ਨਿੱਕਲ ਗਿਆ ਤੋਂ ਪਹਿਚਾਨਤੇ ਨਹੀਂ..ਯੂੰ ਜਾ ਰਹੇ ਹੈ ਜੈਸੇ ਜਾਨਤੇ ਨਹੀਂ”
ਸੰਤਾਲੀ ਤੋਂ ਪਹਿਲਾਂ ਇਹ ਲਾਰਾ ਲਾ ਕੇ ਕੌਮ ਨੂੰ ਆਪਣੇ ਨਾਲ ਗੰਢੀ ਰੱਖਿਆ ਕੇ ਗੋਰਿਆਂ ਦੇ ਚਲੇ ਜਾਣ ਮਗਰੋਂ ਤੁਹਾਨੂੰ ਇੱਕ ਐਸਾ ਖਿਤਾ ਦੇਵਾਂਗੇ ਜਿਥੇ ਤੁਸੀਂ ਖੁਦਮੁਖਤਿਆਰ ਅਜਾਦੀ ਦਾ ਪੂਰਾ ਨਿੱਘ ਮਾਣ ਸਕੋਗੇ!
ਕਈ ਜਾਗਰੂਕਾਂ ਸਵਾਲ ਕੀਤਾ ਕੇ ਜੇ ਤੁਸੀਂ ਮਗਰੋਂ ਮੁੱਕਰ ਗਏ ਤਾਂ ਫੇਰ..?
ਅੱਗਿਓਂ ਆਖਣ ਲੱਗੇ..ਉਸ ਵੇਲੇ ਫੇਰ ਤੁਹਾਨੂੰ ਦਸਮ ਪਿਤਾ ਦੀ ਬਖਸ਼ੀ ਕਿਰਪਾਨ ਚੁੱਕਣ ਦਾ ਪੂਰਾ ਹੱਕ ਹੋਵੇਗਾ!
ਲੱਖਾਂ ਦੀ ਬਲੀ ਲੈ ਕੇ ਸੰਤਾਲੀ ਲੰਘ ਗਈ..
ਅਸੀਂ ਇਸੇ ਚਾਅ ਵਿਚ ਕਿੰਨੇ ਵਰੇ ਲੰਗਾਹ ਦਿੱਤੇ ਕੇ ਦਿੱਲੀ ਸਾਨੂੰ ਜਰੂਰ ਕੁਝ ਨਾ ਕੁਝ ਦੇਵੇਗੀ..
ਫੇਰ ਕੁਝ ਅਰਸੇ ਬਾਅਦ ਗੰਗੂ ਦੀ ਬਾਹਰਵੀਂ ਪੀੜੀ ਵਿਚ ਜੰਮੇ ਨਹਿਰੂ ਨੂੰ ਵੰਡ ਤੋਂ ਪਹਿਲਾਂ ਕੀਤੇ ਕੌਲ ਕਰਾਰ ਚੇਤੇ ਕਰਵਾਏ..!
ਅਗਲਾ ਏਨੀ ਗੱਲ ਆਖ ਸਾਫ ਮੁੱਕਰ ਗਿਆ ਕੇ ਅਬ ਹਾਲਾਤ ਉਹ ਨਹੀਂ ਰਹੇ..ਅਬ ਸਾਰੇ ਦੇਸ਼ ਮੁਤਾਬਿਕ ਫੈਂਸਲੇ ਲੇਨੇ ਹੋਂਗੇ!
ਨਾ ਘਰ ਦੀ ਤੇ ਨਾ ਘਾਟ ਦੀ ਰਹੀ ਸਿੱਖ ਲੀਡਰਸ਼ਿਪ ਸਰੇ-ਬਜਾਰ ਨੰਗੀ ਹੋ ਕੇ ਰਹਿ ਗਈ..
ਲੋਕੀ ਸਵਾਲ ਕਰਦੇ ਤੇ ਇਹ ਭੋਲੇ ਪੰਛੀ ਲਹੂ ਦੇ ਘੁੱਟ ਭਰ ਕੇ ਰਹਿ ਜਾਂਦੇ!
ਸੰਨ ਪਚਨਵੇਂ ਦੀ ਪੰਦਰਾਂ ਅਗਸਤ ਨੂੰ..
ਬੰਗਲੌਰ ਰੇਲਵੇ ਟੇਸ਼ਨ ਤੇ ਕਰਨਾਟਕ ਐਕਸਪ੍ਰੈੱਸ ਵਿਚੋਂ ਉੱਤਰ ਵੇਟਿੰਗ ਰੂਮ ਵਿਚ ਪੱਗ ਬੰਨ ਰਿਹਾ ਸਾਂ ਕੇ ਇੱਕ ਕੰਨੜ ਭਾਈ ਪੁੱਛਣ ਲੱਗਾ..ਤੁਸੀਂ ਪੰਜਾਬ ਵਿਚ ਕਿੱਦਾਂ ਮਨਾਉਂਦੇ ਓ ਅਜਾਦੀ ਦਿਵਸ?
ਆਖਿਆ ਭਾਈ ਸਾਡੇ ਤਾਂ ਤਕਰੀਬਨ ਛੇ ਸੱਤ ਲੱਖ ਬੰਦਾ ਇਸ ਅਜਾਦੀ ਦੀ ਭੇਂਟ ਚੜ ਗਿਆ..ਸਾਡਾ ਕਾਹਦਾ ਅਜਾਦੀ ਦਿਵਸ..
ਅੱਗਿਓਂ ਦੱਸਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ