ਕਿਰਦਾਰ ਅਤੇ ਕਿਰਦਾਰਕੁਸ਼ੀ ਦੀ ਗੱਲ ਕਰਦਿਆਂ..
ਸਾਢੇ ਤਿੰਨ ਦਹਾਕੇ ਪਹਿਲਾਂ ਵਾਪਰੀ ਦਾ ਜਿਕਰ ਜਰੂਰੀ ਏ!
ਸ੍ਰੀ ਹਰਗੋਬਿੰਦ ਪੁਰ ਇਲਾਕੇ ਦੀ ਇੱਕ ਬਹਿਕ ਤੇ ਘੁਸਮੁਸੇ ਜਿਹੇ ਆਇਆ ਚੜ੍ਹਦੀ ਉਮਰ ਦੇ ਨੌਜੁਆਨਾਂ ਦਾ ਇੱਕ ਗਰੁੱਪ ਪੱਕੀ-ਪਕਾਈ ਰੋਟੀ ਸਿਰਫ ਇਸ ਕਰਕੇ ਬਿਨਾ ਖਾਦਿਆਂ ਛੱਡ ਗਿਆ ਕਿਓੰਕੇ ਘਰ ਵਿਚ ਕੋਈ ਸਿਵਾਏ ਦੋ ਧੀਆਂ ਦੇ ਬਾਪ ਦੇ ਹੋਰ ਕੋਈ ਮਰਦ ਮੈਂਬਰ ਨਹੀਂ ਸੀ!
ਕਿਸੇ ਸੂਹ ਦੇ ਦਿੱਤੀ ਤੇ ਬਾਪੂ ਸਣੇ ਦੋ ਧੀਆਂ ਬਟਾਲੇ ਇੰਟੈਰੋਗੇਸ਼ਨ ਸੈਂਟਰ ਲੈ ਆਂਦਾ ਗਿਆ!
ਬਾਪੂ ਨੇ ਦੱਖਣ ਵੱਲੋਂ ਆਏ ਇੱਕ ਐੱਸ.ਪੀ ਨੂੰ ਸਾਰੀ ਗੱਲ ਦੱਸ ਦਿੱਤੀ ਕੇ ਖਾਣ ਜਰੂਰ ਆਏ ਸਨ ਪਰ ਇਸ ਗੱਲੋਂ ਬਣੀ ਬਣਾਈ ਛੱਡ ਗਏ!
ਹੈਰਾਨ ਹੋਇਆ ਕੇ ਏਨੀ ਚੜ੍ਹਦੀ ਉਮਰ ਅਤੇ ਏਨਾ ਉੱਚਾ ਕਿਰਦਾਰ..
ਨਾਲਦਿਆਂ ਨੂੰ ਆਖਣ ਲੱਗਾ ਓਏ ਜੇ ਇਹ ਮੁਕਾਉਣੇ ਨੇ ਤਾਂ ਇਹਨਾਂ ਦੇ ਸਰੀਰਾਂ ਨੂੰ ਨਹੀਂ ਕਿਰਦਾਰਾਂ ਨੂੰ ਨਿਸ਼ਾਨਾ ਬਣਾਓ!
ਓਦੋਂ ਦੀ ਚਲਾਈ ਕਿਰਦਾਰਕੁਸ਼ੀ ਕਿਸੇ ਨਾ ਕਿਸੇ ਰੂਪ ਵਿਚ ਅਜੇ ਤੱਕ ਵੀ ਜਾਰੀ ਏ!
ਕੁਝ ਸਾਲ ਪਹਿਲਾਂ ਫੈਕਟਰੀ ਵਿਚ ਇੱਕ ਫਿਲਿਪੀਨੋ ਔਰਤ..
ਆਖਣ ਲੱਗੀ ਜੇ ਗੁੱਸਾ ਨਾ ਕਰੇਂ ਤਾਂ ਦਾਹੜੀ ਨੂੰ ਹੱਥ ਲਾ ਕੇ ਵੇਖਣਾ ਏ..
ਹੱਥ ਨਾਲ ਟੋਹਂਦਿਆਂ ਅੱਖਾਂ ਮੀਟ ਲਈਆਂ..ਅੱਥਰੂ ਵਹਿ ਤੁਰੇ..
ਵਜਾ ਪੁੱਛੀ ਤਾਂ ਆਖਣ ਲੱਗੀ..ਨਿੱਕੀ ਹੁੰਦੀ ਨੂੰ ਡਰਾਉਣੇ ਸੁਫ਼ਨੇ ਆਇਆ ਕਰਦੇ..
ਕਦੇ ਜੰਗਲ ਵਿਚ ਗਵਾਚ ਗਈ ਕਦੀ ਡੂੰਗੇ ਦਰਿਆ ਵਿਚ ਜਾ ਪਈ ਕਦੀ ਕੁਝ ਭੈੜੇ ਇਨਸਾਨ ਅਸਮਤ ਲੁੱਟਣ ਆਣ ਪਏ..!
ਫੇਰ ਐਨ ਮੌਕੇ ਤੇ ਇੱਕ ਦਾਹੜੀ ਵਾਲਾ ਇਨਸਾਨ ਆਇਆ ਕਰਦਾ ਤੇ ਮੈਨੂੰ ਬਚਾ ਲਿਆ ਕਰਦਾ!
ਘਰਦੇ ਆਖਦੇ ਉਹ ਕ੍ਰਿਸਮਿਸ ਵਾਲਾ ਸ਼ਾਂਤਾ ਕਲਾਜ ਏ..ਪਰ ਮੇਰੇ ਤਸੱਲੀ ਨਾ ਹੁੰਦੀ..!
ਫੇਰ ਫਿਲੀਪਾਈਨ ਵਿਚ ਭਿਆਨਕ ਸਮੁੰਦਰੀ ਤੂਫ਼ਾਨ ਆਇਆ..
ਸਾਰਾ ਪਿੰਡ ਡੁੱਬ ਗਿਆ..ਸਾਡੇ ਘਰ ਵੀ ਪਾਣੀ ਆ ਗਿਆ..ਮੇਰਾ ਮੰਜਾ ਪਾਣੀ ਵਿਚ ਡੁੱਬਿਆ..ਕੋਲ ਕਿੰਨੇ ਸਾਰੇ ਸੱਪ ਤੇ ਮਗਰਮੱਛ ਤਰ ਰਹੇ ਦਿਸਦੇ..!
ਮੈਂ ਓਸੇ ਸੁਫ਼ਨੇ ਵਾਲੇ ਸੰਤੇ ਨੂੰ ਉਡੀਕਦੀ ਰਹੀ..
ਪਰ ਕੋਈ ਨਾ ਆਇਆ..ਮੈਂ ਨਿਰਾਸ਼ ਹੋ ਗਈ..ਫੇਰ ਬਾਹਰ ਅਚਾਨਕ ਇੱਕ ਬਿੜਕ ਹੋਈ..!
ਕਿਸ਼ਤੀ ਆ ਕੇ ਰੁਕੀ..ਅੰਦਰ ਦਾਹੜੀ ਵਾਲੇ ਦੋ ਇਨਸਾਨ..ਫੌਜੀ ਵਰਦੀ ਵਿੱਚ..ਸਿਰਾਂ ਤੇ ਪਗੜੀ ਸੀ..ਉਚੇ ਲੰਮੇ ਤਕੜੇ ਜੁੱਸੇ..!
ਮੂਹੋਂ ਕੁਝ ਨਹੀਂ ਸੀ ਬੋਲਦੇ ਪਰ ਸਾਰਾ ਪਰਿਵਾਰ ਬਚਾ ਲਿਆ!
ਅਸੀਂ ਉਹ ਇਨਸਾਨ ਪਹਿਲੀ ਵਾਰ ਵੇਖੇ..!
ਫੇਰ ਜਵਾਨ ਹੋਈ ਕਨੇਡਾ ਆਈ ਤਾਂ ਓਹੀ ਦਾਹੜੀ ਪਗੜੀ ਵਾਲੇ ਕਿੰਨੇ ਸਾਰੇ ਲੋਕ..ਜੀ ਕਰਦਾ ਓਹਨਾ ਨਾਲ ਗੱਲ ਕਰਨ ਪਰ ਝਿਜਕ ਜਾਂਦੀ!
ਅੱਜ ਤੈਨੂੰ ਵੇਖ ਹੋਂਸਲਾ ਕੀਤਾ..
ਤੁਹਾਡੀਆਂ ਸਾਰਿਆਂ ਦੀਆਂ ਸ਼ਕਲਾਂ ਮੈਨੂੰ ਇੱਕੋ ਜਿਹੀਆਂ ਲੱਗਦੀਆਂ!
ਮੈਨੂੰ ਪਤਾ ਤੁਹਾਨੂੰ ਇੰਝ ਦਾ ਬਣਾਉਣ ਵਾਲਾ ਵੀ ਤੁਹਾਡਾ ਵਰਗਾ ਹੀ ਹੋਵੇਗਾ..!
ਮੈਂ ਸਮਝ ਗਿਆ ਕੇ ਉਹ ਉਸ ਵੇਲੇ ਦੇ ਯੂ.ਐੱਨ ਸ਼ਾਂਤੀ ਮਿਸ਼ਨ ਦੇ ਤਹਿਤ ਨੀਲੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ