More Punjabi Kahaniya  Posts
ਰੱਖੜੀ


ਕੱਲਾ ਹੀ ਸੀ ਉਹ , ਕੋਈ ਸਕਾ ਭੈਣ-ਭਾਈ ਨੀ ਸੀ ਉਹਦਾ । ਬਹੁਤ ਝੂਰਦਾ ਸੀ ਉਹ ਭੈਣ ਦੇ ਲਾਡ-ਪਿਆਰ ਤੇ ਲੜਾਈਆਂ ਨੂੰ । ਨਿੱਕੇ ਹੁੰਦਿਆਂ ਉਹ ਰੱਖੜੀ ਵਾਲੇ ਦਿਨ ਆਪਣੇ ਗੁੱਟ ਤੇ ਆਪਣੀ ਮਾਂ ਕੋਲੋਂ ਮੌਲ੍ਹੀ ਬੰਨ੍ਹਵਾਂ ਲੈਂਦਾ ਤੇ ਸਭ ਨੂੰ ਦਿਖਾਉਂਦਾ ਫਿਰਦਾ , ਆਹ ਵੇਖੋ ਮੇਰੀ ਰੱਖੜੀ , ਆਹ ਮੇਰੀ ਰੱਖੜੀ । ਨਿਆਣਾ ਸੀ ਤਾਂ ਸਾਰੇ ਉਹਦੀ ਗੱਲ ਹਾਸੇ ‘ਚ ਪਾ ਲੈਂਦੇ ਪਰ ਜਿਉਂ ਜਿਉਂ ਵੱਡਾ ਹੁੰਦਾ ਗਿਆ ਤਾਂ ਇਸ ਕਮੀ ਦਾ ਅਹਿਸਾਸ ਹੁੰਦਾ ਗਿਆ । ਰੱਖੜੀਆਂ ਤੇ ਆਂਢ-ਗਵਾਂਢ ਦੇ ਮੁੰਡਿਆਂ ਦੇ ਗੁੱਟ ਤੇ ਰੱਖੜੀਆਂ ਸਜੀਆਂ ਵੇਖਦਾ ਤਾਂ ਆਪਣਾ ਸੁੰਨਾਂ ਗੁੱਟ ਵੇਖਕੇ ਸੀਨੇ ਚੀਸ ਜਿਹੀ ਉਠਕੇ ਰਹਿ ਜਾਂਦੀ । ਰਿਸ਼ਤੇਦਾਰੀਆਂ ‘ਚ ਵੀ ਬਹੁਤ ਜਾਂਦਾ ਤੇ ਓਥੇ ਕੁੜੀਆਂ ‘ਚ ਆਪਣੀ ਭੈਣ ਨੂੰ ਵੇਖਦਾ , ਸਭ ਦਾ ਬਹੁਤ ਮੋਹ ਕਰਦਾ । ਇਵੇਂ ਲਗਦਾ ਸੀ ਕਿ ਉਹ ਅੰਦਰ ਬੜਾ ਕੁਛ ਦੱਬੀ ਫਿਰਦਾ ਹੈ ਜੋ ਆਪਣੀ ਭੈਣ ਨੂੰ ਕਹਿਣਾ ਚਾਹੁੰਦਾ ਸੀ । ਵੱਡਾ ਹੋਇਆ ਤਾਂ ਸ਼ਹਿਰ ਪੜਨ ਲਾਗਿਆ ਤੇ ਓਥੇ ਹੀ ਰਹਿੰਦਾ , ਹੁਣ ਉਹਦਾ ਰੱਖੜੀਆਂ ਤੇ ਘਰੇ ਆਉਣ ਨੂੰ ਜੀ ਨਾ ਕਰਦਾ । ਰੱਖੜੀ ਵਾਲਾ ਸਾਰਾ ਦਿਨ ਆਪਣੇ ਹੋਸਟਲ ਵਿੱਚ ਬਿਤਾ ਦਿੰਦਾ ਤੇ ਦਿਨ ਢਲੇ ਗੁਰੂ-ਘਰ ਚਲਾ ਜਾਂਦਾ ।ਮਾਂ ਨੇ ਵਾਰ ਵਾਰ ਕਹਿਣਾ ਆਉਣ ਲਈ ਤਾਂ ਹਰ ਵਾਰ ਅਗਲੀ ਵਾਰ ਦਾ ਲਾਰਾ ਲਾ ਦਿੰਦਾ । ਆਪਣੇ ਦੋਸਤਾਂ ਨਾਲ ਸਕਿਆਂ ਭਰਾਵਾਂ ਵਾਂਗ ਵਰਤਦਾ ਤੇ ਉਹਨਾਂ ਦੀਆਂ ਭੈਣਾਂ ਨੂੰ ਸਕੀਆਂ ਭੈਣਾਂ ਵਾਂਗ ਮਾਣ ਦਿੰਦਾ । ਇੱਕ ਵਾਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਪਿੰਡ ਆ ਜਾਂਦਾ ਏ । ਕੁਛ ਦਿਨ ਘਰੇ ਰਹਿਕੇ ਕਿਸੇ ਰਿਸ਼ਤੇਦਾਰੀ ਚਲਾ ਜਾਂਦਾ ਹੈ । ਓਥੇ ਭੈਣ-ਭਾਈਆ ਸੰਗ ਬਚਪਨ ਦੇ ਦਿਨਾਂ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)