ਉਹ ਅਕਸਰ ਪੂਰਾਣੇ ਵੇਲੇ ਹੁੰਦੇ ਵਿਓਪਰਾਂ ਦੀ ਗੱਲ ਸੁਣਾਇਆ ਕਰਦੇ..
ਸੁਵੇਰੇ ਹਰ ਬੰਦਾ ਦੁਕਾਨ ਖੋਲਣ ਮਗਰੋਂ ਇੱਕ ਖਾਲੀ ਕੁਰਸੀ ਬਾਹਰ ਰੱਖ ਦਿਆ ਕਰਦਾ!
ਜਿਉਂ ਹੀ ਬੋਹਣੀ ਹੁੰਦੀ ਤਾਂ ਉਹ ਕੁਰਸੀ ਚੁੱਕ ਅੰਦਰ ਰੱਖ ਲਈ ਜਾਂਦੀ..
ਫੇਰ ਅਗਲੇ ਆਏ ਗ੍ਰਾਹਕ ਨੂੰ ਏਨੀ ਗੱਲ ਆਖ ਉਸ ਹੱਟੀ ਵੱਲ ਤੋਰ ਦਿੱਤਾ ਜਾਂਦਾ ਜਿਥੇ ਕੁਰਸੀ ਅਜੇ ਵੀ ਪਈ ਹੁੰਦੀ..ਕੇ ਓਥੇ ਸੌਦਾ ਸਾਡੀ ਨਾਲੋਂ ਸਸਤਾ ਮਿਲੂ!
ਅੱਧੇ-ਪੌਣੇ ਘੰਟੇ ਮਗਰੋਂ ਹੀ ਦੁਕਾਨਾਂ ਅੱਗੇ ਕੁਰਸੀਆਂ ਗਾਇਬ ਹੋ ਜਾਂਦੀਆਂ!
ਅੱਜ ਕੱਲ ਦਾ ਇੱਕ ਪਾੜੂ ਪੁੱਛਣ ਲੱਗਾ ਦਾਰ ਜੀ ਜੇ ਕੋਈ ਬੋਹਣੀ ਹੋਣ ਮਗਰੋਂ ਵੀ ਆਪਣੀ ਕੁਰਸੀ ਨਾ ਚੁੱਕਦਾ ਤਾਂ ਉਸਦੀ ਤਾਂ ਮੌਜ ਲੱਗ ਜਾਇਆ ਕਰਦੀ ਹੋਣੀ..!
ਆਖਣ ਲੱਗੇ ਪੁੱਤਰ ਜਦੋਂ ਕੋਈ ਨਹੀਂ ਵੇਖਦਾ ਓਦੋਂ ਇੱਕ ਚੀਜ ਦੀ ਨਜਰ ਸਾਡੇ ਸਾਰਿਆਂ ਤੇ ਹੁੰਦੀ ਸੀ..ਪਰ ਉਹ ਚੀਜ ਅੱਜ ਕੱਲ ਲੋਕਾਂ ਨੂੰ ਦਿਸਣੋਂ ਹਟ ਗਈ ਏ!
ਪਿੰਡ ਵਿਚ ਸ਼ਾਹ ਜੀ ਕਰਕੇ ਇੱਕ ਸੇਠ ਦੀ ਹਵੇਲੀ ਹੋਇਆ ਕਰਦੀ..
ਘਰੇ ਟਾਂਗਾ ਰੱਖਿਆ ਹੁੰਦਾ..ਜੁਬਾਨ ਬੜੀ ਕੌੜੀ ਸੀ..ਇੱਕ ਦਿਨ ਅੱਧੀ ਰਾਤ ਨੂੰ ਬੂਹਾ ਖੜਕਿਆ..
ਘੁਮਿਆਰਾਂ ਦਾ ਮੁੰਡਾ..ਅਖੇ ਪਿਓ ਬਿਮਾਰ ਏ..ਲਾਗਲੇ ਪਿੰਡ ਹਸਪਤਾਲ ਖੜਨਾ ਪੈਣਾ..ਟਾਂਗਾ ਚਾਹੀਦਾ!
ਅੱਗੋਂ ਆਹਂਦਾ ਕੋਲ ਪੈਸੇ ਕਿੰਨੇ?..ਆਖਣ ਲੱਗੇ ਜੀ ਇਹੋ ਵੀਹ ਤੀਹ..!
ਅੱਗੋਂ ਆਖਣ ਲੱਗਾ ਘਰੇ ਅੱਪੜੋਂ..ਮੈਂ ਫੀਸ ਇਲਾਜ ਜੋਗੇ ਲੈ ਕੇ ਆਉਂਦਾ ਹਾਂ!
ਪਿਓ ਨੂੰ ਟਾਂਗੇ ਵਿਚ ਪਾਉਣ ਲੱਗੇ ਤਾਂ ਮੂੰਹ ਮੁਲਾਹਜੇ ਦੇ ਤੌਰ ਤੇ ਆਖ ਦਿੱਤਾ..”ਸ਼ਾਹ ਜੀ ਅੱਧੀ ਰਾਤ ਤੁਹਾਨੂੰ ਖੇਚਲ ਪਾਈ..”
ਅੱਗੋਂ ਮੋਟੀ ਸਾਰੀ ਗਾਹਲ ਕੱਢ ਆਖਣ ਲੱਗਾ..”ਓਏ ਬੰਦਾ ਮਰਨ ਡਿਹਾ ਤੇ ਤੈਨੂੰ ਮੂੰਹ-ਮੁਲਾਹਜੇ ਦੀ ਪਈ ਏ..”
ਕਹਿੰਦਾ ਉਸ ਦਿਨ ਪਹਿਲੀ ਵਾਰ ਸ਼ਾਹ ਜੀ ਦੀ ਗਾਹਲ ਸੁਣ ਗੁੱਸਾ ਨਹੀਂ ਸਗੋਂ ਹੰਜੂ ਵਹਿ ਤੁਰੇ!
ਰਾਜੇਵਾਲ ਦਿੱਲੀ ਮੋਰਚੇ ਵਿਚੋਂ ਬੋਲ ਰਿਹਾ ਸੀ..
ਅਖੇ ਅੱਜਕੱਲ ਵੱਡੀ ਕੰਪਨੀ ਨੇ ਜਦੋਂ ਆਪਣਾ ਪ੍ਰੋਡਕਟ ਲਾਂਚ ਕਰਨਾ ਹੁੰਦਾ ਤਾਂ ਆਪਣੇ ਬਜਟ ਵਿਚ ਬਕਾਇਦਾ ਦੂਜੀ ਕੰਪਨੀ ਦੇ ਨੂੰ ਫੇਲ ਕਰਨ ਲਈ ਪੈਸੇ ਰੱਖੇ ਜਾਂਦੇ..ਟੀਮ ਬਣਾਈ ਜਾਂਦੀ..ਭੰਡਿਆ ਜਾਂਦਾ-ਨੁਕਸ ਕੱਢੇ ਜਾਂਦੇ!
ਅਮ੍ਰਿਤਸਰ ਵਾਲੇ ਹੋਟਲ ਵਿਚ ਜਦੋਂ ਨਾਲ ਹੀ ਬਣੇ ਰੋਇਲ-ਕੈਸਲ ਨਾਮ ਦੇ ਹੋਟਲ ਵਿਚ ਜਿਆਦਾ ਪਾਰਟੀਆਂ ਅਤੇ ਕਮਰੇ ਲੱਗ ਜਾਇਆ ਕਰਦੇ ਤਾਂ ਆਪਣੇ ਤਿੰਨੋਂ ਮਾਲਕ ਭੜਕ ਜਾਇਆ ਕਰਦੇ!
ਮਸੀਂ ਪੰਦਰਾਂ ਸਾਲ ਵੀ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਹਰਪ੍ਰੀਤ ਸਿੰਘ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ