ਕੁੰਡਾ ਤੇ ਪਹਿਲਾਂ ਹੀ ਖੁੱਲ੍ਹਾ ਸੀ ਫੇਰ ਵੀ ਜਗੀਰੋ ਨੇ ਹਾਕ ਮਾਰਨੀ ਜਰੂਰੀ ਸਮਝੀ, ” ਨੀ ! ਕੁੱੜੇ ਭੋਲੀਏ ਘਰੇ ਈ ਓ।” “ਆਹੋ! ਚਾਚੀ ਲੰਘ ਆ।” ਭੋਲੀ ਨੇ ਹੂੰਗਾਰਾ ਭਰਿਆ । ਇਧਰ ਉਧਰ ਵੇਖ ਜਗੀਰੋ ਨੇ ਪੁੱਛ ਹੀ ਲਿਆ , ” ਕੁੱੜੇ ਤੇਰੀ ਬੇਬੇ ਕਿਤੇ ਨਹੀਂ ਦਿਸਦੀ।”
” ਉਹ ਹਵੇਲੀ ਗੀਰੇ ਚੋਂ ਪਾਥੀਆਂ ਲੈਣ ਗਈ ਆ, ਆਉੰਦੀ ਹੋਣੀ …ਚਾਚੀ ਤੂੰ ਮੰਜੀ ਤੇ ਬਹਿ ਜਾ।” ਭੋਲੀ ਨੇ ਕੰਧ ਨਾਲ ਖੜ੍ਹੀ ਕੀਤੀ ਮੰਜੀ ਧੁੱਪੇ ਡਾਹ ਦਿੱਤੀ । ਧੰਨੀ ਨੇ ਪਾਥੀਆਂ ਦਾ ਟੋਕਰਾ ਸਬਾਤ ਵਿੱਚ ਜਾ ਸਿਰੋਂ ਉਤਾਰਿਆ ਤੇ ਬਿਨੂੰ ਨੁੱਕਰੇ ਰੱਖਦਿਆਂ ਬੋਲੀ, ” ਮੈਖਾਂ ! ਜਗੀਰੋ ! ਤੇਲ ਚੋਅ ਲੈਣ ਦੇਣਾ ਸੀ ..ਤੈਨੂੰ ਕਿਵੇਂ ਚੇਤੇ ਆ ਗਿਆ ਸਾਡੇ ਘਰ ਦਾ. …ਸਿਆਣੇ ਕਹਿੰਦੇ ਸਾਕ ਵਿਗੋਚੇ ਹੋ ਜਾਈਏ ਸ਼ਰੀਕੇ ਤੇ ਗੁਆਂਢ ਵਿਗੋਚੇ ਨਾ ਹੋਈਏ ….ਸ਼ਰੀਕਾ ਤੇ ਗੁਆਂਢੀ ਤਾਂ ਬਾਂਹ ਦਾ ਸਰਾਣਾ ਹੁੰਦੇ ਨੇ ….ਤੇਰੇ ਕਦੀ ਖਿਆਲਾਂ ਵਿੱਚ ਨਹੀਂ ਆਇਆ ਕਿ ਮੈਂ ਜਾ ਕੇ ਵੇਖ ਆਵਾਂ ਜਿਉਂਦੇ ਨੇ ਕੇ ਮਰ ਗਏ ਨੇ।”
ਧੰਨੀ ਨੇ ਹੇਠ ਉੱਤੇ ਨਿਹੋਰੇ ਸੁੱਟਦਿਆਂ ਇਕੇ ਸਾਹੇ ਦਿਲ ਦੇ ਸਾਰੇ ਗੁੱਸੇ ਗਿਲੇ ਕੱਢ ਸੁੱਟੇ। ਜਗੀਰੋ ਨੇ ਦੇਰ ਬਾਅਦ ਆਉਣ ਦੀ ਭੁੱਲ ਕਬੂਦਿਆਂ ਭੱਜ ਕੇ ਧੰਨੀ ਨੂੰ ਜੱਫੀ ਪਾ ਹਿੱਕ ਨਾਲ ਲਾ ਲਿਆ ਤੇ ਉਹਦਾ ਮਨ ਠੰਢਾ ਕਰਦੀ ਬੋਲੀ , ” ਨਾ ਮੇਰੀ ਸ਼ਿੰਦੀ ਭੈਣ ਨਰਾਜ ਨਹੀਂ ਹੋਈਦਾ ….ਅੈਵੇ ਇਹੋ ਜਿਹੇ ਬੋਲ-ਕਬੋਲ ਮੂੰਹੋਂ ਨਹੀਂ ਕੱਢੀਦੇ ….ਮਰਨ ਤੁਹਾਡੇ ਦੁਸ਼ਮਣ ..ਸੱਚ ਜਾਣੀ !! ਰੋਜ਼ ਈ ਆਉਣ -ਆਉਣ ਕਰਦੀ ਸੀ , ਸਗੋਂ ਨਾਜ਼ਰ ਦਾ ਬਾਪੂ ਵੀ ਕਹਿੰਦਾ ਸੀ, ਨਾ ਸਾਥੋੰ ਜਾ ਹੋਇਆ ਤੇ ਨਾ ਧੰਨੀ ਕਿਆਂ ਚੋਂ ਕੋਈ ਆਇਆ….ਸੁੱਖ -ਸਾਂਦ ਹੋਵੇ ਸਹੀ …..ਸਾਡੇ ਢਿੱਡ ‘ਚ’ ਕੋਈ ਗੱਲ ਨਹੀਂ , ਬਸ ਕਬੀਲਦਾਰੀ ਚੋਂ ਨਿਕਲ ਨਹੀਂ ਹੋਇਆ .. ..
ਗੁੱਸਾ ਤੇ ਮੈਨੂੰ ਵੀ ਤੇਰੇ ਤੇ ਬੜਾ ਸੀ ਪਰ ਤੂੰ ਮੇਰੀ ਵਾਰੀ ਨਹੀਂ ਆਉਣ ਦਿੱਤੀ ਤੂੰ ਮੈਥੋਂ ਪਹਿਲਾਂ ਹੀ ਛਿੜ ਪਈ.. ..ਜੇ ਸਾਥੋੰ ਨਹੀ ਆ ਹੋਇਆ ਤੇ ਤੁਸੀਂ ਆਉਣ ਵਾਲੇ ਕਿਹੜੇ ਰਾਹ ਪੋਲੇ ਕਰ ਦਿੱਤੇ” ਅਜੇ ਜਗੀਰੋ ਤੇ ਧੰਨੀ ਗੁੱਸੇ ਗਿਲੇ ਮਿਟਾ ਇਕ ਦੂਸਰੀ ਨੂੰ ਮੋਢੇ ਤੇ ਮਿੱਠੀਆਂ ਤੇ ਪੋਲੀਆਂ ਜਿਹੀਆਂ ਪਟੋਕੀਆਂ ਮਾਰ ਖਿੜ-ਖੜ੍ਹਾ ਕੇ ਹੱਸ ਈ ਰਹੀਆਂ ਸਨ ਕਿ ਭੋਲੀ ਗੜ੍ਹਵੀ ਭਰਕੇ ਗੁੜ ਵਾਲੀ ਸੰਘਣੀ ਚਾਹ ਲੈ ਆਈ। ਚਾਹ ਵਾਲੀ ਗੜ੍ਹਵੀ ਚੋਂ ਨਿਕਲਦੀ ਭਾਫ ਸੁੰਢ ਤੇ ਅਵਾਇਣ ਦੀ ਖੁਸ਼ਬੋ ਦੀਆਂ ਲਪਟਾਂ ਮਾਰ ਰਹੀ ਸੀ। ਧੰਨੀ ਨੇ ਲੰਢੀ ਚਾਹ ਵੇਖ ਅਵਾਜ ਮਾਰੀ ,
” ਨੀ ਭੋਲੀਏ !! ਆਪਣੀ ਚਾਚੀ ਲਈ ਕੁੱਝ ਖਾਣ ਨੂੰ ਵੀ ਲਿਆ ਸੱਖਣੀ ਚਾਹ ਲਿਆ ਰੱਖੀ ਊ।” “ਲਿਆਈ ਬੇਬੇ।” ਕਹਿ ਭੋਲੀ ਨੇ ਬੂੰਦੀ , ਸਕਰਪਾਰੇ ਤੇ ਅਲਸੀ ਦੀਆਂ ਪਿੰਨੀਆਂ ਥਾਲ ਵਿੱਚ ਪਾਕੇ ਅਗੇ ਲਿਆ ਰੱਖੀਆਂ ਜੋ ਸ਼ਰੀਕੇ ਚੋਂ ਭਾਜੀ ਵਾਲੀਆਂ ਦੇ ਗਈਆਂ ਸਨ। “ਧੰਨੀਏ!!
ਆਹ ਬੂੰਦੀ ਸਕਰਪਾਰੇ ਕਿਧਰੋਂ ਆਏ ਨੀ?” ਜਗੀਰੋ ਨੇ ਬੂੰਦੀ ਦਾ ਫੱਕਾ ਮਾਰਦਿਆਂ ਪੁੱਛਿਆ। “ਭੈਣ ਜਗੀਰੋ ! ਇਹ ਭਾਜੀ ਵੱਢਖਾਣਿਆਂ ਦੇ ਘਰੋਂ ਆਈ ਸੀ ਤੇ ਅਲਸੀ ਘਰੇ ਬਣਾਈ ਆ.. ..ਕਿਉਂ ਤੁਹਾਡੇ ਵੱਲ ਨਹੀਂ ਦੇ ਕੇ ਗਏ?” ਧੰਨੀ ਨੇ ਫਿਕਰ ਜਾਹਰ ਕੀਤਾ । “ਸਾਡੇ ਵੱਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ