ਉਹ ਅਕਸਰ ਹੀ ਗਾਇਆ ਕਰਦੇ..
ਜੱਗ ਵਾਲਾ ਮੇਲਾ ਯਾਰੋ..ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ..ਪਤਾ ਨਹੀਂ ਸੁਵੇਰ ਦਾ..!
ਇਸ ਗੀਤ ਦੀ ਸਮਝ ਆਉਣ ਲੱਗੀ ਤਾਂ ਉਹ ਛੱਡ ਕੇ ਚਲੇ ਗਏ..!
ਬਟਾਲੇ ਲਾਗੇ ਛੀਨੇ ਰੇਲ ਵਾਲੇ ਸਟੇਸ਼ਨ ਮਾਸਟਰ ਲੱਗੇ ਸਨ..
ਇੱਕ ਦਿਨ ਨਿੱਕੇ ਜਿਹੇ ਨੂੰ ਟੇਸ਼ਨ ਸਾਮਣੇ ਕੈਲੇ ਖੁਰਦ ਪਿੰਡ ਸਾਈਕਲ ਤੇ ਬਿਠਾ ਕੇ ਲੈ ਗਏ..!
ਅੱਗੇ ਭਰਵਾਂ ਇਕੱਠ..ਲੰਮੀ ਦਾਹੜੀ ਵਾਲਾ ਪ੍ਰਭਾਵਸ਼ਾਲੀ ਇਨਸਾਨ ਲੈਕਚਰ ਕਰ ਰਿਹਾ ਸੀ..
ਉਹ ਤੀਰ ਵਾਲੇ ਬਾਬੇ ਦੀ ਮੇਰੇ ਜ਼ਿਹਨ ਤੇ ਪਈ ਪਹਿਲੀ ਝਲਕ ਸੀ..
ਓਥੋਂ ਮੈਨੂੰ ਨਿੱਕੇ ਸਾਹਿਬਜਾਦਿਆਂ ਤੇ ਲਿਖੀ “ਨਿੱਕੀਆਂ ਜਿੰਦਾ ਵੱਡੇ ਸਾਕੇ” ਮਿਲ਼ੀ ਸੀ..!
ਪਤਾ ਨਹੀਂ ਦਲੇਰੀ ਸੀ ਕੇ ਕੁਝ ਹੋਰ..
ਪੰਜ ਜੂਨ ਚੁਰਾਸੀ ਨੂੰ ਸਾਈਕਲ ਤੇ ਹੀ ਬਟਾਲਿਓ ਧਾਰੀਵਾਲ ਟੇਸ਼ਨ ਡਿਯੂਟੀ ਕਰਨ ਤੁਰ ਪਏ..
ਬਿਧੀਪੁਰ ਫਾਟਕ ਤੇ ਫੌਜ ਨੇ ਆਉਂਦਿਆਂ ਨੂੰ ਵੇਖ ਹਵਾਈ ਫਾਇਰ ਕਰ ਦਿੱਤਾ!
ਬਿਨਾ ਡਰਿਆ ਅਗਾਂਹ ਨੂੰ ਤੁਰੇ ਗਏ..!
ਗੁਸਦਾਸਪੁਰ ਟੇਸ਼ਨ ਮਾਸਟਰੀ ਦੇ ਦੌਰਾਨ ਜੇ ਪੀ ਵਿਰਦੀ ਨਾਮ ਦਾ ਐਸ.ਐੱਸ.ਪੀ ਰੋਹਬ ਪਾਉਣ ਲੱਗਾ ਕੇ ਬੰਦ ਗੇਟ ਖੁਲਵਾਓ..ਜਿਪਸੀਆਂ ਲੰਘਣੀਆਂ ਨੇ!
ਗੇਟ ਖੁਲਿਆ ਪਰ ਗੱਡੀ ਲੰਘਣ ਤੋਂ ਬਾਅਦ..ਦਿੱਲੀ ਤੱਕ ਸ਼ਿਕਾਇਤ ਹੋਈ ਪਰ ਅੰਦਰ ਦੇ ਜਨੂੰਨ ਨੇ ਟਸ ਤੋਂ ਮਸ ਨਹੀਂ ਹੋਣ ਦਿੱਤਾ!
ਬਾਉਲੀ ਇੰਦਰਜੀਤ ਪਿੰਡ ਦੇ ਇੱਕ ਨੌਜੁਆਨ ਨੂੰ ਇਜਹਾਰ ਆਲਮ ਦੇ ਬੰਦਿਆਂ ਨੇ ਚੁੱਕ ਲਿਆ..ਉਸਦੇ ਦਫਤਰ ਚਲੇ ਗਏ..ਆਖਿਆ ਮੁੰਡਾ ਨਿਰਦੋਸ਼ ਏ..!
ਅੱਗੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ