ਇੱਕ ਵਾਰ ਦੀ ਗੱਲ ਹੈ…
ਇੱਕ ਸਖਸ਼ ਹਜ਼ਰਤ ਇਮਾਮ ਅਲੀ ਦੀ ਖ਼ਿਦਮਤ ਵਿਚ ਪੇਸ਼ ਹੋਇਆ…
ਬੋਲਿਆ- “ਐ ਅਲੀ! ਮੈਂ ਆਪਣੀ ਜਿੰਦਗੀ ਤੋੰ ਬਹੁਤ ਅੱਕ ਗਿਆ ਹਾਂ…ਛੋਟੇ ਹੁੰਦਿਆਂ ਤੋੰ ਮੇਰੀ ਇੱਕੋ ਹੀ ਖਵਾਹਿਸ਼ ਸੀ ਕਿ ਮੇਰੇ ਕੋਲ ਇੱਕ ਹਜ਼ਾਰ ਊਠ ਹੋਣ…ਪਰ ਮੇਰੇ ਲੱਖ ਯਤਨਾਂ ਦੇ ਬਾਵਜੂਦ ਵੀ ਮੇਰੇ ਊਠਾਂ ਦੀ ਗਿਣਤੀ ਚਾਰਾਂ ਤੋਂ ਨਹੀਂ ਵਧ ਸਕੀ…
ਹੁਣ ਦਿਲ ਕਰਦਾ ਐ ਕਿ ਜੇਕਰ ਇੱਕੋ ਇੱਕ ਸੁਪਨਾ ਹੀ ਨਹੀਂ ਪੂਰਾ ਹੋ ਸਕਦਾ, ਫੇਰ ਐਸੀ ਜਿੰਦਗੀ ਦਾ ਭਲਾਂ ਕੀ ਕਰਨਾਂ..?”
ਇਮਾਮ ਅਲੀ ਨੇਂ ਸਵਾਲ ਕੀਤਾ- “ਐ ਖੁਦਾ ਦੇ ਬੰਦੇ..! ਇੱਕ ਗੱਲ ਦੱਸ…ਜਿਹੜੀ ਚੀਜ ਤੇਰੇ ਕੋਲ ਹੈ ਨਹੀਂ, ਓਹ੍ਹ ਤੂੰ ਕਿਸੇ ਨੂੰ ਦੇ ਸਕਦਾ ਹੈਂ..?”
ਉਸ ਸ਼ਖਸ ਨੇ ਜਵਾਬ ਦਿੱਤਾ- “ਐ ਅਲੀ!…ਭਲਾਂ ਇਹ ਕਿਵੇਂ ਹੋ ਸਕਦੈ…ਕਿ ਜਿਹੜੀ ਚੀਜ ਆਪਣੇ ਕੋਲ ਮੌਜੂਦ ਹੀ ਨਾ ਹੋਵੇ…ਓਹ੍ਹ ਆਪਾਂ ਕਿਸੇ ਨੂੰ ਦੇ ਸਕੀਏ..”
ਤਾਂ ਇਮਾਮ ਅਲੀ ਨੇ ਫਰਮਾਇਆ- “ਐ ਖੁਦਾ ਦੇ ਬੰਦੇ…ਫੇਰ ਤੂੰ ਇੰਝ ਕਿਵੇਂ ਸੋਚ ਲਿਆ ਕਿ ਇੱਕ ਹਜ਼ਾਰ ਊਠ ਮਿਲਣ ਤੇ ਤੇਰੀ ਜਿੰਦਗੀ ਵਿੱਚ ਖੁਸ਼ੀ ਅਤੇ ਸਕੂਨ ਆ ਜਾਵੇਗਾ..? ਜਦ ਤੈਨੂੰ ਇਹਨਾਂ ਚਾਰ ਊਠਾਂ ਦੀ ਰੱਤੀ ਭਰ ਵੀ ਖੁਸ਼ੀ ਨਹੀਂ….ਆਪਣੇ ਆਲੇ-ਦੁਆਲੇ ਦੇਖੀਂ… ਬਹੁਤੇ ਲੋਕ ਇਹੋ ਜਿਹੇ ਹਨ ਜਿੰਨਾਂ ਕੋਲ ਇੱਕ ਵੀ ਊਠ ਨਹੀਂ…ਤੇਰੇ ਕੋਲ ਫੇਰ ਵੀ ਚਾਰ ਤਾਂ ਹਨ….ਬਥੇਰੇ ਲੋਕ ਤੇਰੇ ਊਠਾਂ ਵੱਲ ਦੇਖ ਕੇ ਸੋਚਦੇ ਹੋਣਗੇ…ਕਿ ਕਾਸ਼! ਇਹ ਚਾਰ ਊਠ ਸਾਡੇ ਕੋਲ ਹੁੰਦੇ…. ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ