ਉਹ ਕਿੰਨੇ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ ਸਨ ! ਮੂੰਗਫਲੀ ਖਾਣ ਤੋਂ ਬਾਅਦ ਛਿੱਲੜਾਂ ‘ਚੋਂ ਗਿਰੀਆਂ ਲੱਭਣੀਆਂ। ਦੀਵਾਲ਼ੀ ਤੋਂ ਅਗਲੇ ਦਿਨ ਅਣਚੱਲੇ ਪਟਾਕੇ ਲੱਭਦੇ ਫਿਰਨਾ।
ਕਿਤਾਬਾਂ ਅੱਧੇ ਮੁੱਲ ‘ਤੇ ਖਰੀਦਣੀਆਂ ਅਤੇ ਅਗਲ਼ੇ ਸਾਲ ਚਾਲ਼ੀ ਪ੍ਰਸੈਂਟ ਕੀਮਤ ‘ਤੇ ਅਗਾਂਹ ਵੇਚ ਦੇਣੀਆਂ। ਨੰਬਰਾਂ ਲਈ ਦੌੜ ਨਹੀਂ ਸੀ, ਪੜ੍ਹਾਈਆਂ ਦਾ ਬੋਝ ਨਹੀਂ ਸੀ।
ਘਰ ਪ੍ਰਾਹੁਣੇ ਆਉਣੇ ਤਾਂ ਬੈਠਣ ਲਈ ਮੇਜ਼ ਤੇ ਕੁਰਸੀਆਂ ਅਾਂਢ-ਗਵਾਂਢ ‘ਚੋਂ ਇਕੱਠੀਆਂ ਕਰਨੀਆਂ।
ਬੱਚਿਆਂ ਨੂੰ ਨਵੇਂ ਬੂਟਾਂ ਦਾ ਇੰਨਾ ਚਾਅ ਹੁੰਦਾ ਸੀ ਕਿ ਸੌਣ ਲੱਗੇ ਵੀ ਬੂਟ ਨਾ ਉਤਾਰਣ ਦੀ ਜ਼ਿੱਦ ਕਰਿਆ ਕਰਦੇ ਸਨ।
ਘਰਾਂ, ਪਿੰਡਾਂ, ਖੇਤਾਂ, ਫਸਲਾਂ, ਪਸ਼ੂਆਂ ਨਾਲ਼ ਪਿਆਰ ਹੁੰਦਾ ਸੀ। ਬਾਗਾਂ, ਫੁਲਕਾਰੀਆਂ, ਚਾਦਰਾਂ, ਝੋਲ਼ਿਆਂ, ਮੇਜ਼ਪੋਸ਼ਾਂ ‘ਤੇ ਚਿੜੀਆਂ-ਜਨੌਰਾਂ, ਫੁੱਲਾਂ, ਬੂਟੀਆਂ ਦੀ ਕੀਤੀ ਕਢਾਈ ਇਸ ਗੱਲ ਦੀ ਗਵਾਹੀ ਭਰਦੀ ਸੀ ਕਿ ਅਸੀਂ ਕੁਦਰਤ ਦੇ ਕਿੰਨਾ ਨੇੜੇ ਸਾਂ।
ਘਰ ਪਾਲ਼ੇ ਕੱਟੇ, ਵਹਿੜਕੇ, ਮੱਝ ਨੂੰ ਵੇਚਣ ‘ਤੇ ਹਫ਼ਤਾ-ਹਫ਼ਤਾ ਘਰੋਂ ਰੌਣਕ ਚਲੀ ਜਾਣੀ ਅਤੇ ਉਸਦਾ ਸੁੰਨਾ ਕਿੱਲਾ ਤੇ ਖੁਰਲ਼ੀ ਦੇਖ ਕੇ ਮਨ ਭਰ-ਭਰ ਆਉਣਾ।
ਮਾਸੀ ਜਾਂ ਭੂਆ ਨੇ ਮਿਲਣ ਆਉਣਾ ਤਾਂ ਬੀਬੀ ਹੁਰਾਂ ਦੀਆ ਗੱਲਾਂਂ ਸਾਰੀ-ਸਾਰੀ ਰਾਤ ਨਾ ਮੁੱਕਦੀਆਂ। ਨਾਨਕੇ ਜਾਣਾ ਤਾਂ ਮਾਮੇ-ਮਾਮੀਆਂ ਨੂੰ ਗੋਡੇ-ਗੋਡੇ ਚਾਅ ਚੜ੍ਹ ਜਾਣਾ, ਅਖੇ, “ਜੀ ਸਦਕੇ ਭਾਈ, ਦੋਹਤਵਾਨ ਆਇਐ!” ਅਤੇ ਜਦੋਂ ਵਾਪਸ ਪਿੰਡ ਪਰਤਣਾ ਤਾਂ ਕਈ-ਕਈ ਦਿਨ ਦਿਲ ਨਾ ਲੱਗਣਾ। ਐਵੇਂ ਅਵਾਜ਼ਾਰ ਜਿਹੇ ਹੋ ਕੇ ਕੰਧਾਂ-ਕੌਲ਼ਿਆਂ ‘ਚ ਵੱਜੀ ਜਾਣਾ।
ਹੱਥਾਂ ‘ਤੇ ਚੜ੍ਹੀ ਮਹਿੰਦੀ ਦਾ ਗੂੜ੍ਹਾਪਣ ਸੱਸ ਦਾ ਪਿਆਰ ਮਾਪਣ ਦਾ ਪੈਮਾਨਾ ਸੀ। ਜਿਸ ਨਾਰ ਵੱਲ਼ ਚੁੱਲ੍ਹੇ ਦਾ ਧੂੰਆ ਜਾਣਾ ਉਸ ਨੂੰ ਸੱਸ ਦੀ ਪਿਆਰੀ ਕਿਹਾ ਜਾਂਦਾ ਸੀ। ਵੱਡੀਆਂ ਭੈਣਾਂ ਜਾਂ ਭਰਾਵਾਂ ਦੇ ਵਿਆਹ ਦੀ ਛੇ-ਛੇ ਮਹੀਨੇ ਪਹਿਲਾਂ ਉਡੀਕ ਸ਼ੁਰੂ ਹੋ ਜਾਣੀ। ਕਿਸੇ ਯਾਰ-ਬੇਲੀ ਦੀ ਜੁੱਤੀ-ਜਾਮਾ ਮੰਗਕੇ ਰਿਸ਼ਤੇਦਾਰੀ ‘ਚ ਵਿਆਹ ਦੇਖ ਲਿਆ ਜਾਂਦਾ ਸੀ। ਸ਼ਾਮੀਂ ਇਕੱਠੇ ਹੋ ਕੇ ਬੇਬੇ ਦੇ ਦੁਆਲ਼ੇ ਡੇਰੇ ਲਾਉਣੇ, ਉਹਦੀਆਂ ਗੱਲਾਂ ਨੇ ਸਭ ਭੀਮਸੈੈਨ, ਹਨੂੰਮਾਨ, ਪੂਰਨ ਭਗਤ, ਅਲਾਦੀਨ ਵਰਗੇ ਰੂਪਮਾਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Lky Singh
boht hi jyada boht hi jyada sohna likheya vir..ik war pohch gy c ape purNe time Che..thx bai boht boht boht khoob
pinder
Boht e sohna likhya veer,,,,ik ik akhr ne purana ik ik pal yaad kra ta rooh khush hogi par ke , Kinne chnge te bhle time c , Ik var ta parde parde aye lagya v othe e purane time ch ponch gye…. boht sohna veer….kash kite oh time vaps aa je…